
MOGA,(PLCTV):- ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ 404 ਪੰਜਾਬ ਵੱਲੋਂ ਮੁਨੱਖੀ ਸਰੀਰ ਦੀ ਤਾਸੀਰ ਵੇਖ ਕੇ ਇਲੈਕਟ੍ਹੋਮਿਓਪੈਥਿਕ ਦਵਾਈਆਂ ਦੀ ਰੋਗ ਅਨੁਸਾਰ ਸਹੀ ਚੋਣ ਤੇ ਇਕ ਰੋਜ਼ਾ ਵਰਕਸ਼ਾਪ ਦਾ ਚੌਖਾ ਅੰਪਾਇਰ ਹੋਟਲ ਬੁੱਘੀਪੁਰਾ ਚੌਕ ਮੋਗਾ ਵਿੱਚ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਅਤੇ ਪ੍ਰਧਾਨ ਡਾ ਜਗਮੋਹਨ ਸਿੰਘ ਧੂੜਕੋਟ ਦੀ ਅਗਵਾਈ ਵਿੱਚ ਆਯੋਜਨ ਕੀਤਾ ਗਿਆ। ਚੇਅਰਮੈਨ ਜਗਤਾਰ ਸਿੰਘ ਸੇਖੋਂ ਨੇ ਵੱਖ ਵੱਖ ਸੂਬਿਆਂ ਤੋਂ ਪਹੁੰਚੇ ਡਾਕਟਰ ਸਾਹਿਬਾਨਾਂ ਨੂੰ ਜੀ ਆਇਆਂ ਆਖਿਆ।
ਅੱਜ ਦੇ ਮੁੱਖ ਮਹਿਮਾਨ ਆਈ ਈ ਆਰ ਈ ਦੇ ਚੇਅਰਮੈਨ ਡਾ ਸੰਜੀਵ ਸ਼ਰਮਾ, ਹਿਮਾਚਲ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ ਸੁਰਿੰਦਰ ਠਾਕੁਰ ਅਤੇ ਉੱਤਰਾਖੰਡ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ ਆਰ ਪੀ ਸਿੰਘ ਸਨ। ਡਾ ਸੁਰਿੰਦਰ ਠਾਕੁਰ ਜੀ ਨੇ ਇਲੈਕਟ੍ਰੋਹੋਮਿਓਪੈਥੀ ਦੇ ਸਿਧਾਂਤ ਤੇ ਚਾਨਣਾ ਪਾਇਆ । ਚੇਅਰਮੈਨ ਡਾ ਸੰਜੀਵ ਸ਼ਰਮਾ ਜੀ ਨੇ ਇਲੈਕਟ੍ਰੋ ਹੋਮਿਓਪੈਥੀ ਬਾਰੇ ਦੱਸਿਆ ਕਿ ਇਹ ਜੜੀ ਬੂਟੀਆਂ ਤੇ ਆਧਾਰਤ ਹਰਬਲ ਪੈਥੀ ਹੈ ਜਿਸ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਇਸ ਪੈਥੀ ਦੀ ਖੋਜ ਕਾਊਂਟ ਸੀਜਰ ਮੈਟੀ ਜੀ ਨੇ ਇਟਲੀ ਵਿਚ ਕੀਤੀ।
ਉਨ੍ਹਾਂ ਨੇ ਮਨੁੱਖੀ ਸਰੀਰ ਦੀ ਤਾਸੀਰ ਅਨੁਸਾਰ ਦਵਾਈਆਂ ਦੀ ਚੋਣ ਕਰਨ ਵਾਸਤੇ ਵਿਸਥਾਰ ਪੂਰਵਕ ਦੱਸਿਆ।ਡਾ ਆਰ ਪੀ ਸਿੰਘ ਨੇ ਅੱਖਾਂ ਦੀ ਰੌਸ਼ਨੀ ਵਧਾਉਣ ਡਾ ਮਨਪ੍ਰੀਤ ਸਿੰਘ ਸਿੱਧੂ ਨੇ ਥਾਇਰਾਇਡ ਡਾ ਸ਼ਿੰਦਰ ਸਿੰਘ ਕਲੇਰ ਨੇ ਨੱਕ ਵਿੱਚ ਮਾਸ ਦਾ ਵਧਣਾ ਡਾ ਵੰਦਨਾ ਰਾਜਪੂਤ ਅਤੇ ਡਾ ਅਨਿਲ ਅਗਰਵਾਲ ਆਦਿ ਨੇ ਆਪਣਾ ਆਪਣਾ ਤਜਰਬਾ ਸਾਂਝਾ ਕੀਤਾ।ਡਾ ਜਗਜੀਤ ਸਿੰਘ ਗਿੱਲ ਨੇ ਸਟੇਜ ਸਕੱਤਰ ਦੀ ਡਿਊਟੀ ਨਿਭਾਈ ਅਤੇ ਡਾ ਜਸਵਿੰਦਰ ਸਿੰਘ ਸਮਾਧ ਭਾਈ ਨੇ ਆਏ ਹੋਏ ਡਾਕਟਰ ਸਾਹਿਬਾਨਾਂ ਦਾ ਧੰਨਵਾਦ ਕੀਤਾ।
ਇਸ ਵਰਕਸ਼ਾਪ ਵਿੱਚ ਪੰਜਾਬ ਹਰਿਆਣਾ ਹਿਮਾਚਲ ਯੂ ਪੀ ਉਤਰਾਖੰਡ ਦਿੱਲੀ ਮੱਧ ਪ੍ਰਦੇਸ਼ ਆਦਿ ਤੋਂ 240 ਡਾਕਟਰ ਸ਼ਾਮਲ ਹੋਏ।ਜਿਨ੍ਹਾਂ ਵਿੱਚ ਪ੍ਰੈੱਸ ਸਕੱਤਰ ਡਾ ਦਰਬਾਰਾ ਸਿੰਘ ਭੁੱਲਰ ਜਨਰਲ ਸਕੱਤਰ ਡਾ ਪਰਮਿੰਦਰ ਕੁਮਾਰ ਪਾਠਕ ਡਾ ਜਸਪਾਲ ਸਿੰਘ ਡਾ ਐੱਸ ਕੇ ਕਟਾਰੀਆ ਡਾ ਕਮਲਜੀਤ ਕੌਰ ਸੇਖੋਂ ਡਾ ਤਰਲੋਚਨ ਸਿੰਘ ਡਾ ਸੁਨੀਲ ਦੱਤ ਮੀਤ ਪ੍ਰਧਾਨ ਡਾ ਹਰਦੇਵ ਸਿੰਘ ਸੈਣੀ ਡਾ ਰੋਬਿਨ ਅਰੋੜਾ ਡਾ ਜਸਵੀਰ ਸ਼ਰਮਾ ਭਗਤਾ ਡਾ ਸੰਜੀਵ ਜੁਨੇਜਾ ਡਾ ਧਰਮਪਾਲ ਸਿੰਘ ਡਾ ਅਵਤਾਰ ਸਿੰਘ ਦੇਵਗੁਣ ਡਾ ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
