
ਮੋਗਾ, 16 ਜੂਨ (ਅਮਜਦ ਖ਼ਾਨ/ਸੰਦੀਪ ਮੋਂਗਾ):- ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਮੋਗਾ ਵੱਲੋਂ ਨਵੀਂ ਦਾਣਾ ਮੰਡੀ ਮੋਗਾ ਵਿਖੇ ਭਖਦੀਆਂ ਮੰਗਾਂ ਮੱਕੀ ਅਤੇ ਮੂੰਗੀ ਦੀ ਖਰੀਦ ਨੂੰ ਯਕੀਨੀ ਬਣਾਉਣ ਵਾਸਤੇ ਅਤੇ ਹੋਰ ਫਸਲਾਂ ਤੇ ਐਮ.ਐਸ.ਪੀ. ਨੂੰ ਲਾਗੂ ਕਰਨ ਅਤੇ ਖਰੀਦ ਨੂੰ ਯਕੀਨੀ ਬਣਾਉਣ ਵਾਸਤੇ ਧਰਨਾ ਦਿੱਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਮੁੱਖ ਮੰਤਰੀ ਪੰਜਾਬ ਕਿਸਾਨੀ ਮੰਗਾਂ ਵੱਲ ਨਿੱਜੀ ਤੌਰ ’ਤੇ ਧਿਆਨ ਦੇਣ ਅਤੇ ਫਸਲਾਂ ਦੇ ਬੇਲੋੜੀਆਂ ਪਾਬੰਦੀਆਂ ਨੂੰ ਤੁਰੰਤ ਬੰਦ ਕੀਤਾ ਜਾਵੇ, ਕਿਸਾਨ ਦੀ ਫਸਲ ਨੂੰ ਖਰੀਦਣਾ ਯਕੀਨੀ ਬਣਾਇਆ ਜਾਵੇ।
ਕੋਈ ਵੀ ਕਿਸਾਨ ਮੱਕੀ ਦੀਆਂ ਛੱਲੀਆਂ ਅਤੇ ਮੂੰਗੀ ਦੀਆਂ ਫੱਲੀਆਂ ਵਿੱਚ ਦਾਨੇ ਆਪਣੇ ਹੱਥ ਨਾਲ ਗੋਲ ਕਰਕੇ ਨਹੀਂ ਪਾਉਂਦਾ ਸਗੋਂ ਇਹ ਸਭ ਕੁੱਝ ਮੌਸਮ ਦੇ ਅਨੁਕੂਲ ਹੁੰਦਾ ਹੈ। ਜੇਕਰ ਫਸਲ ਦਾ ਕੋਈ ਦਾਨਾ ਬਰੀਕ ਜਾਂ ਬਦਰੰਗ ਹੁੰਦਾ ਹੈ ਇਹ ਸਾਰਾ ਕੁੱਝ ਨਕਲੀ ਕੀੜੇਮਾਰ ਦਵਾਈਆਂ ਅਤੇ ਘਟੀਆ ਖਾਦਾਂ ਕਰਕੇ ਹੁੰਦਾ ਹੈ। ਪਰ ਇਸਨੂੰ ਕਿਸਾਨਾਂ ਨੇ ਨਾ ਥੋਪਿਆ ਜਾਵੇ। ਧਰਨਾ ਸਥਾਨ ਤੇ ਪਹੁੰਚ ਕੇ ਤਹਿਸੀਲਦਾਰ ਮੋਗਾ ਦਿਵਿਆ ਸਿੰਗਲਾ ਨੇ ਕਿਸਾਨਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਸਟੇਜ ਦੀ ਕਾਰਵਾਈ ਰਛਪਾਲ ਸਿੰਘ ਪਟਵਾਰੀ ਨੇ ਚਲਾਈ।
ਧਰਨੇ ਵਿੱਚ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਗੁਲਜਾਰ ਸਿੰਘ ਘੱਲਕਲਾਂ, ਦਰਸ਼ਨ ਸਿੰਘ ਰੌਲੀ, ਮਹਿੰਦਰ ਸਿੰਘ ਚੁਗਾਵਾਂ, ਹਰਜੀਤ ਸਿੰਘ ਮਨਾਵਾਂ, ਗੁਰਜੰਟ ਸਿੰਘ, ਪਾਲ ਸਿੰਘ ਘਲਕਲਾਂ, ਗੁਰਮੇਲ ਸਿੰਘ ਡਰੋਲੀ, ਲਾਭ ਸਿੰਘ, ਜਸਵਿੰਦਰ ਸਿੰਘ ਦੀਨਾ ਸਾਰੇ ਬੀ. ਕੇ. ਯੂ. ਕਾਦੀਆਂ, ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਕੁਲਦੀਪ ਸਿੰਘ ਭੋਲਾ, ਜਸਵਿੰਦਰ ਕੌਰ, ਮੁਖਤਿਆਰ ਸਿੰਘ, ਕੇਵਲ ਸਿੰਘ, ਕਿ੍ਰਪਾਲ ਸਿੰਘ, ਹਰਜੀਤ ਸਿੰਘ ਲੰਡੇ, ਬਲਕਰਨ ਸਿੰਘ ਵੈਰੋਕੇ, ਮੇਜਰ ਸਿੰਘ, ਬੂਟਾ ਸਿੰਘ ਕਿਰਤੀ ਕਿਸਾਨ ਯੂਨੀਅਨ, ਸੂਰਤ ਸਿੰਘ, ਡਾ. ਗੁਰਚਰਨ ਸਿੰਘ ਆਲ ਇੰਡੀਆ ਕਿਸਾਨ ਸਭਾ, ਬਲਕਰਨ ਸਿੰਘ ਬੀ. ਕੇ. ਯੂ. ਰੁਲਦੂ, ਸੁੱਖ ਗਿੱਲ ਬੀ. ਕੇ. ਯੂ. ਪੰਜਾਬ ਅਤੇ ਬਹੁਤ ਸਾਰੇ ਅਹੁੱਦੇਦਾਰ ਅਤੇ ਕਿਸਾਨ ਆਗੂ ਹਾਜਰ ਆਏ।
