ਹੋਲੀ ਹਾਰਟ ਕਿੰਡਰਗਾਰਟਨ ਸਕੂਲ ’ਚ 15 ਰੋਜ਼ਾ ਸਮਰ ਕੈਂਪ ਸ਼ਾਨਦਾਰ ਰਿਹਾ

0
9
The 15-day summer camp at Holy Heart Kindergarten was fantastic
ਹੋਲੀ ਹਾਰਟ ਕਿੰਡਰਗਾਰਟਨ ਸਕੂਲ ’ਚ 15 ਰੋਜ਼ਾ ਸਮਰ ਕੈਂਪ ਸ਼ਾਨਦਾਰ ਰਿਹਾ

PLCTV:-

ਮੋਗਾ (ਅਮਜਦ ਖ਼ਾਨ /ਜਸਵਿੰਦਰ ਸਿੰਘ) :- ਜ਼ਿਲ੍ਹੇ ਦੀ ਪ੍ਰਸਿੱਧ ਵਿੱਦਿਅਕ ਸੰਸਥਾਂ ਹੋਲੀ ਹਾਰਟ ਕਿੰਡਰਗਾਰਟਨ ਸਕੂਲ ਮੋਗਾ ਵਲੋਂ ਗਰਮੀਆਂ ਦੀ ਛੁੱਟੀਆਂ ‘ਚ 15 ਦਿਨ ਦਾ ਸਮਰ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਖ-ਵੱਖ ਟ੍ਰੇਨਰਾਂ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਸਕੂੁੁਲ ਦੁਆਰਾ ਆਪਣੇ ਵਿਦਿਆਰਥੀਆਂ ਲਈ ਡਾਂਸ, ਬਿਨਾਂ ਅੱਗ ਤੋਂ ਭੋਜਨ ਤਿਆਰ ਕਰਨ ਦਾ ਢੰਗ, ਆਰਟ ਐਂਡ ਕਰਾਫਟ, ਸਪੀਕਿੰਗ ਸਕਿਲ, ਕੈਲੀਗ੍ਰਾਫੀ ਆਦਿ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਦੇ ਉਪਰਾਲੇ ਕੀਤੇ ਗਏ।

ਇਸ ਸਮਰ ਕੈਂਪ ਦੇ ਅਖੀਰੀ ਦਿਨ ਪੂਲ ਪਾਰਟੀ ਤੇ ਮੂਵੀ ਆਦਿ ਰਾਹੀਂ ਮਨੋਰੰਜਨ ਵੀ ਕਰਵਾਇਆ ਗਿਆ ਅਤੇ ਸਮਰ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆ ਨੂੰ ਕੈਪ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ । ਇਸ ਸਮਰ ਕੈਂਪ ਵਿੱਚ ਵੱਖ-ਵੱਖ ਅਧਿਆਪਕਾਂ ਨੇ ਆਪੋ-ਆਪਣੀ ਮੁਹਾਰਤ ਦੇ ਹਿਸਾਬ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਸਮੱਗਰੀ ਰਾਹੀਂ ਵਿੱਦਿਆ ਬਾਰੇ ਜਾਣੂੰ ਕਰਵਾਇਆ ਅਤੇ ਪਡ਼੍ਹਾਈ ਤੋਂ ਇਲਾਵਾ ਸਮਾਜਿੱਕ ਖੇਤਰ ਵਿੱਚ ਵਿਚਰਨ ਲਈ ਗੁਰ ਦੱਸੇ।

ਸਫ਼ਲਤਾ ਪੂਰਵਕ ਚੱਲੇ ਇਸ ਸਮਰ ਕੈਂਪ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ ਅਤੇ ਸਕੂਲ ਪ੍ਰਿੰਸੀਪਲ ਸ਼ਿਵਾਨੀ ਅਰੌਡ਼ਾ ਨੇ ਆਖਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਦੇ ਅਧਿਆਪਕ ਦ੍ਰਿਡ਼ ਲਗਨ ਅਤੇ ਮਿਹਨਤ ਨਾਲ ਪਡ਼੍ਹਾਈ ਕਰਵਾਉਣ ਤੋਂ ਇਲਾਵਾ ਬੱਚਿਆਂ ਨੂੰ ਹੁਨਰਮੰਦ ਬਨਾਉਣ ਦੀ ਵੀ ਮੁਹਾਰਤ ਰੱਖਦੇ ਹਨ। ਇਹ ਸਮਰ ਕੈਂਪ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ਼ ਸਮਾਪਤ ਹੋਇਆ।

ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਜੋ ਗਤੀਵਿਧੀਆਂ ਸਿੱਖੀਆਂ, ਉਹਨਾਂ ਗਤੀਵਿਧੀਆਂ ਨੂੰ ਕੈਂਪ ਦੇ ਅਖੀਰਲੇ ਦਿਨ ਖੁਦ ਪੇਸ਼ ਕਰਕੇ ਵੱਖ-ਵੱਖ ਗਤੀਵਿਧੀਆਂ ਦਿਖਾਈਆਂ। ਇਹਨਾਂ ਗਤੀਵਿਧੀਆਂ ਦਾ ਮਕਸਦ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣਾ ਸੀ। ਕੈਂਪ ਦੇ ਦੌਰਾਨ ਵਿਦਿਆਰਥੀਆਂ ਵਿੱਚ ਇਸ ਸਮਰ ਕੈੱਪ ਨੂੰ ਲੈ ਕੇ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਚੇਅਰਮੈਨ ਸੁਭਾਸ਼ ਪਲਤਾ ਅਤੇ ਸਕੂਲ ਪ੍ਰਿੰਸੀਪਲ ਸ਼ਿਵਾਨੀ ਅਰੌਡ਼ਾ ਨੇ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ l

LEAVE A REPLY

Please enter your comment!
Please enter your name here