ਮੋਗੇ ਦੀ ਧੀ ਨੂੰ ਜਿਤਾਵਾਂਗੇ, ਸ਼ਹਿਰ ਨੂੰ ਤਰੱਕੀ ਦੀਆਂ ਲੀਹਾਂ ’ਤੇ ਲਿਜਾਵਾਂਗੇ : ਚੇਅਰਮੈਨ, ਪ੍ਰਧਾਨ ਅਮਜਦ ਖ਼ਾਨ
ਮੋਗਾ, 6 ਫ਼ਰਵਰੀ (ਸੰਦੀਪ ਮੌਂਗਾ/ਵਿਸ਼ਵਦੀਪ ਕਟਾਰੀਆਂ) : ਮੁਸਲਿਮ ਭਲਾਈ ਯੁੂਵਾ ਵੇਲਫ਼ੇਅਰ ਕਲੱਬ (ਰਜਿ) ਮੋਗਾ ਵਲੋਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਾਲਵਿਕਾ ਸੂਦ ਸੱਚਰ ਦੇ ਹੱਕ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਸਥਾਨਕ ਨੋਸ਼ਾਦ ਅਲੀ (ਆਰ.ਕੇ. ਗਲਾਸ ਹਾਊਸ) ਦੇ ਨਿਵਾਸ ਸਥਾਨ ਵਿਖੇ ਕਰਵਾਇਆ ਗਿਆ ਜਿਸ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮੋਗਾ ਦੇ ਧੀ ਮਾਲਵਿਕਾ ਸੂਦ ਸੱਚਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੋਕੇ ਮੁਸਲਿਮ ਭਲਾਈ ਯੁੂਵਾ ਵੇਲਫ਼ੇਅਰ ਕਲੱਬ ਦੇ ਆਗੂਆ ਅਤੇ ਮੈਬਰਾਂ ਵਲੋਂ ਬੜੀ ਗਰਮਜੋਸ਼ੀ ਨਾਲ ਮਾਲਵਿਕਾ ਸੂਦ ਦਾ ਸਵਾਗਤ ਕੀਤਾ ਗਿਆ। ਇਸ ਮੋਕੇ ਮਾਲਵਿਕਾ ਸੂਦ ਨੇ ਕਿਹਾ ਕਿ ਹਲਕੇ ਦੇ ਵਿਕਾਸ ਤੇ ਲੋਕਾਂ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਆਪਣੀ ਜਿਮੇਵਾਰੀ ਪੂਰੀ ਤਰ੍ਹਾਂ ਨਿਭਾਉਣਗੇ।
ਉਨ੍ਹਾਂ ਸਮੁੱਚੇ ਭਾਈਚਾਰੇ ਨੂੰ ਅਪੀਲ ਕਰਦਿਆ ਕਿਹਾ ਕਿ 20 ਫ਼ਰਵਰੀ ਨੂੰ ਪੰਜੇ ਦੇ ਨਿਸ਼ਾਨ ’ਤੇ ਮੋਹਰ ਲਗਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਉਣ। ਕਲੱਬ ਦੇ ਵਾਈਸ ਚੇਅਰਮੈਨ ਸਾਬਕਾ ਸਰਪੰਚ ਮੁਕੰਦਦੀਨ ਅਤੇ ਪ੍ਰਧਾਨ ਅਮਜਦ ਖ਼ਾਨ ਨੇ ਸਾਂਝੇਂ ਤੌਰ ’ਤੇ ਸੰਬੋਧਨ ਕਰਦਿਆ ਕਿਹਾ ਕਿ ਸ਼ਹਿਰ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣ ਲਈ ਹੁਣ ਮੋਗਾ ਦੇ ਧੀ ਮਾਲਵਿਕਾ ਸੂਦ ਸੱਚਰ ਦੀ ਵਾਰੀ ਹੈ। ਅਮਜਦ ਖ਼ਾਨ ਨੇ ਕਿਹਾ ਫ਼ਿਲਮੀ ਅਦਾਕਾਰ ਸੋਨੂੰ ਸੂਦ ਬਿਨ੍ਹਾਂ ਸਵਾਰਥ ਦੇਸ਼ ਭਰ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਅਸੀਂ ਉਨ੍ਹਾਂ ਦੇ ਜ਼ਜ਼ਬੇ ਨੂੰ ਸਲਾਮ ਕਰਦੇ ਹਾਂ ਅਤੇ ਦੁਆ ਕਰਦੇ ਹਾਂ ਕਿ ਉਨ੍ਹਾਂ ਦੀ ਭੈਦ ਮਾਲਵਿਕਾ ਸੂਦ ਵੀ ਰਾਜਨੀਤੀ ਵਿਚ ਆ ਕੇ ਆਪਣੇ ਇਸ ਫ਼ਰਜ਼ ਨੂੰ ਅੱਗੇ ਵਧਾਏ।
ਇਸ ਮੌਕੇ ਚੇਅਰਮੈਨ ਮੁਹੰਮਦ ਸਲੀਮ, ਜਨਰਲ ਸਕੱਤਰ ਰਿਆਜ਼ ਮੁਹੰਮਦ, ਕੈਸ਼ੀਅਰ ਮੁਹੰਮਦ ਮੋਬੀਨ, ਸਕੱਤਰ ਨੋਸ਼ਾਦ ਅਲੀ, ਮੁਹੰਮਦ ਮੋਸੀਬ, ਹੈਦਰ ਅਲੀ, ਐਮ.ਡੀ. ਰੁਸਤਮ ਅਨਸਾਰੀ, ਹਾਫ਼ਿਜ ਸੱਦਾਮ ਹੁਸੈਨ, ਜੁਲਾਫ਼ਕਾਰ ਅਲੀ, ਮੁਹੰਮਦ ਨਦੀਮ, ਜਸਵਿੰਦਰ ਸਿੰਘ ਪੰਜਾਬ ਟਿੰਬਰ ਵਾਲੇ, ਮੁਹੰਮਦ ਰਫ਼ੀ ਚੁੱਪਕੀਤੀ, ਸਿੰਕਦਰ ਅਲੀ ਚੁੱਪਕੀਤੀ, ਸੋਨੂੰ ਹੇਅਰ ਡਰੈਸਰ, ਮੁਹੰਮਦ ਬਿਲਾਲ, ਮੁਹੰਮਦ ਫ਼ੁਰਕਾਨ, ਜਾਫ਼ਰੀ ਕਸਾਬ, ਮੁਹੰਮਦ ਅਯਾਨ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕੀ ਹਾਜ਼ਰ ਸਨ।
