
ਰਾਜਨੀਤਿਕ ਪਾਰਟੀਆਂ ਲਈ ਕੋਵਿਡ ਨਾਲ ਸਬੰਧਤ ਦਿਸ਼ਾ ਨਿਰਦੇਸ਼ ਜਾਰੀ
ਮੋਗਾ, 7 ਫਰਵਰੀ (ਅਮਜਦ ਖ਼ਾਨ) : ਵਰਲਡ ਹੈਲਥ ਸੰਸਥਾ ਵੱਲੋਂ ਕੋਵਿਡ-19 ਨੂੰ ਪਹਿਲਾਂ ਹੀ ਮਹਾਂਮਾਰੀ ਘੋਸਤਿ ਕੀਤਾ ਜਾ ਚੁੱਕਾ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ 1 ਫਰਵਰੀ 2022 ਰਾਹੀਂ ਕੁਝ ਪਾਬੰਦੀਆਂ ਜਾਰੀ ਕੀਤੀਆ ਗਈਆ ਸਨ। ਹੁਣ ਭਾਰਤ ਚੋਣ ਕਮਿਸ਼ਨ ਵੱਲੋਂ ਕੋਵਿਡ ਦਾ ਰੀਵਿਊ ਕਰਦੇ ਹੋਏ ਪੱਤਰ ਨੰ. ਪਹਿਲਾਂ ਵਾਲੀਆਂ ਪਾਬੰਦੀਆਂ ਦੇ ਨਾਲ ਕੁਝ ਹੋਰ ਪਾਬੰਦੀਆਂ ਅਤੇ ਛੋਟਾਂ ਜਾਰੀ ਕੀਤੀਆਂ ਗਈਆਂ ਹਨ।ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਹਰਚਰਨ ਸਿੰਘ ਨੇ ਜ਼ਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144, ਡਿਜਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 51-60 ਅਤੇ ਐਪੀਡੈਮਿਕ ਡਿਸੀਜ਼ ਐਕਟ, 1897 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕੁਝ ਪਾਬੰਦੀਆਂ/ਛੋਟਾਂ ਨੂੰ 11 ਫਰਵਰੀ ਤੱਕ ਲਗਾਉਣ ਦੇ ਹੁਕਮ ਦਿੱਤੇ ਹਨ।
ਇਨ੍ਹਾਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਪਹਿਲਾ ਵਾਂਗ ਹੀ ਰੋਡ ਸ਼ੋਅ, ਪੈਦਲ ਯਾਤਰਾ/ਸਾਈਕਲ/ਮੋਟਰ ਸਾਈਕਲ/ਵਹੀਕਲ ਰੈਲੀ ਅਤੇ ਜਲੂਸ ਤੇ ਪਾਬੰਦੀ ਜਾਰੀ ਰਹੇਗੀ। ਪਹਿਲਾ ਵਾਂਗ ਹੀ 20 ਵਿਅਕਤੀਆਂ ਤੱਕ ਡੋਰ-ਟੂ-ਡੋਰ ਕੰਮਪੈਂਨ ਕਰਨ ਦੀ (ਸੁਰੱਖਿਆ ਸਟਾਫ ਨੂੰ ਛੱਡਕੇ) ਮੰਨਜੂਰੀ ਹੋਵੇਗੀ। ਪਹਿਲਾ ਵਾਂਗ ਹੀ ਰਾਤ 8.00 ਵਜੇ ਤੋਂ ਸਵੇਰ 8.00 ਤੱਕ ਪ੍ਰਚਾਰ ਕਰਨ ਤੇ ਪਾਬੰਦੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਸਿਆਸੀ ਪਾਰਟੀਆਂ ਨੂੰ ਸਥਾਨ ਦੀ ਸਮਰੱਥਾ ਦਾ 50 ਪ੍ਰਤੀਸ਼ਤ ਰੱਖਦੇ ਹੋਏ, ਇੰਨਡੋਰ ਲਈ 500 ਅਤੇ ਆਊਟਡੋਰ ਲਈ 1000 ਵਿਅਕਤੀਆਂ ਦੇ ਇਕੱਠ ਦੀ ਮੰਨਜ਼ੂਰੀ ਹੋਵੇਗੀ । ਇਹ ਇਕੱਠ ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਵਿੱਚ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੇ ਗਏ ਖੁੱਲੇ੍ਹ ਗਰਾਉਂਡਾਂ ਵਿੱਚ ਰੈਲੀਆਂ ਨੂੰ ਐਸ.ਡੀ.ਐਮ.ਏ. ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਅੰਤਰਗਤ ਮੰਨਜੂਰੀ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਗਰਾਊਡਾਂ ਦੀ ਐਲੋਕੇਸ਼ਨ ਈ ਸਵਿਧਾ ਪੋਰਟਲ ਰਾਹੀਂ ਫਸਟ ਕਮ ਫਸਟ ਸਰਵ ਦੇ ਆਧਾਰ ਤੇ ਕੀਤੀ ਜਾਵੇਗੀ। ਇਹਨਾਂ ਗਰਾਊਡਾਂ ਦੀ ਸਮਰੱਥਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਕਰਦੇ ਹੋਏ ਨੋਟੀਫਾਈ ਕੀਤੀ ਜਾਵੇਗੀ। ਰੈਲੀ ਵਾਲੀ ਜਗ੍ਹਾ ਤੇ ਇੱਕ ਤੋਂ ਵੱਧ ਐਂਟਰੀ ਅਤੇ ਐਗਜਿਟ ਪੁਆਇੰਟ ਹੋਣੇ ਚਾਹੀਦੇ ਹਨ ਤਾਂ ਜੋ ਆਉਣ ਅਤੇ ਜਾਣ ਸਮੇਂ ਲੋਕਾਂ ਦੀ ਭੀੜ ਨਾ ਹੋਵੇ।ਸਾਰੇ ਐਂਟਰੀ ਪੁਆਇੰਟਾਂ ਅਤੇ ਰੈਲੀ ਵਾਲੇ ਸਥਾਨ ਵਿੱਚ ਲੋੜੀਂਦੀ ਮਾਤਰਾ ਵਿੱਚ ਹੈਂਡ ਸੈਨੀਟਾਈਜ਼ਰ ਅਤੇ ਥਰਮਲ ਸਕੈਨਿੰਗ ਦੀ ਵਿਵਸਥਾ ਜਰੂਰੀ ਹੋਵੇਗੀ। ਬੈਠਣ ਦੀ ਵਿਵਸਥਾ ਦੌਰਾਨ ਢੁੱਕਵੀ ਸਰੀਰਕ ਦੂਰੀ ਬਣਾਈ ਜਾਵੇਗੀ ਅਤੇ ਹਰ ਸਮੇਂ ਮਾਸਕ ਦੀ ਵਰਤੋ ਜਰੂਰੀ ਹੋਵੇਗੀ।ਹਰ ਸਮੇਂ ਸਰੀਰਕ ਦੂਰੀ ਦੇ ਨਿਯਮਾਂ, ਮਾਸਕ ਪਹਿਨਣਾ ਅਤੇ ਹੋਰ ਕੋਵਿਡ ਰੋਕਥਾਮ ਸਬੰਧੀ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਕਾਂ ਦੁਆਰਾ ਲੋੜੀਂਦੀ ਮਾਤਰਾ ਵਿੱਚ ਵਿਅਕਤੀ ਤੈਨਾਤ ਕੀਤੇ ਜਾਣਗੇ।
ਮਨੋਨੀਤ ਓਪਨ ਗਰਾਊਡ ਮੀਟਿੰਗਾਂ ਵਿੱਚ ਲੋਕਾਂ ਨੂੰ ਢੁੱਕਵੇ ਕਲੱਸਟਰ ਬਣਾ ਕੇ ਬੈਠਾਇਆ ਜਾਵੇ ਅਤੇ ਅਜਿਹੇ ਕਲੱਸਟਰਾਂ ਵਿਚਕਾਰ ਵੀ ਭੌਤਿਕ ਦੂਰੀ ਰੱਖੀ ਜਾਵੇ। ਪ੍ਰਬੰਧਕ ਇਸ ਵਿਵਸਥਾ ਨੂੰ ਯਕੀਨੀ ਬਣਾਉਣਗੇ ਅਤੇ ਨੋਡਲ ਅਫਸਰ ਇਸ ਦੀ ਪਾਲਣਾ ਕਰਵਾਉਣਗੇ।ਸਾਰੀਆਂ ਰਾਜਨੀਤਿਕ ਪਾਰਟੀਆਂ ਉਪਰੋਕਤ ਸਾਰੀਆਂ ਹਦਾਇਤਾਂ ਅਤੇ ਐਸ.ਡੀ.ਐਮ.ਏ. ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੀਆਂ ਅਤੇ ਮੀਟਿੰਗਾ/ਰੈਲੀਆਂ ਵਿੱਚ ਭਾਗ ਲੈਣ ਵਾਲੇ ਵਿਅਕਤੀ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ। ਕੋਵਿਡ ਨਾਲ ਸਬੰਧਤ ਪ੍ਰੋਟੋਕਾਲ ਅਤੇ ਦਿਸ਼ਾ ਨਿਰਦੇਸ਼ਾ ਦੀ ਉਲੰਘਣਾ ਲਈ ਪ੍ਰਬੰਧਕ ਜਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੁਆਰਾ ਰੀਵਾਈਜ਼ਡ ਬਰੈਡ ਗਾਈਡਲਾਈਨਜ਼ ਫਾਰ ਕੰਡਕਟ ਆਫ ਇਲੈਕਸ਼ਨ, 2022 ਮਿਤੀ 08 ਜਨਵਰੀ 2022 ਰਾਹੀਂ ਜਾਰੀ ਹਦਾਇਤਾਂ ਲਾਗੂ ਰਹਿਣਗੀਆਂ।ਕਮਿਸ਼ਨ ਵੱਲੋਂ ਗਰਾਊਂਡ ਲੈਵਲ ਤੇ, ਸਮੇਂ-ਸਮੇਂ ਤੇ ਹਲਾਤਾਂ ਦਾ ਜਾਇਜਾ ਲੈਂਦੇ ਹੋਏ ਹਦਾਇਤਾਂ ਵਿੱਚ ਸੋਧ ਕੀਤੀ ਜਾਵੇਗੀ।ਉਨ੍ਹਾਂ ਅਖੀਰ ਕਿਹਾ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਅਤੇ ਐਪੀਡੈਮਿਕ ਡਿਸੀਜ਼ ਐਕਟ 1897 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
