ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਹੋਈ

0
26
ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਹੋਈ
ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਹੋਈ

PLCTV:-

ਮੋਗਾ, 7 ਫਰਵਰੀ (ਅਮਜਦ ਖ਼ਾਨ/ਸੰਦੀਪ ਮੌਂਗਾ) : ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਜਿਸ ਵਿੱਚ ਸਮੁੱਚੇ ਐਸੋਸੀਏਸ਼ਨ ਮੈਂਬਰ ਸ਼ਾਮਲ ਹੋਏ ਤੇ ਗੁਰਮੀਤ ਸਿੰਘ ਕਾਨੂੰਨਗੋ ਦੀ ਐਕਸੀਡੈਂਟ ਵਿੱਚ ਹੋਈ ਮੋਤ ਤੇ ਦੋ ਮਿੰਟ ਦਾ ਮੌਨ ਧਾਰ ਕੇ ਅਫਸੋਸ ਪ੍ਰਗਟ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਜਿਲ੍ਹਾ ਬਰਨਾਲਾ, ਸੰਗਰੂਰ ਅਤੇ ਬਠਿੰਡਾ ਦੇ ਰਿਟਾਇਰਡ ਪਟਵਾਰੀ ਕਾਨੂੰਨਗੋ ਐਸੋਸ਼ੀਏਸ਼ਨ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਸ਼ਾਮਲ ਹੋਏ ਜਿਲਿ੍ਹਆ ਨੇ ਰਿਟਾਇਰਡ ਸਾਥੀਆ ਦੀਆਂ ਸਾਂਝੀਆ ਸਮੱਸਿਆਵਾ ਤੇ ਖੁਲ੍ਹ ਕੇ ਚਰਚਾ ਕੀਤੀ ਗਈ।

ਮੀਟਿੰਗ ਦੌਰਾਨ ਮੰਗ ਰੱਖੀ ਗਈ ਕਿ ਪੰਜਾਬ ਦੇ ਦੂਸਰੇ ਜਿਲਿ੍ਹਆ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਪੱਧਰ ਤੇ ਐਸੋਸੀਏਸ਼ਨ ਦਾ ਗਠਨ ਕੀਤਾ ਜਾਵੇ। ਪੰਜਾਬ ਪੱਧਰ ਤੇ ਐਸੋਸੀਏਸ਼ਨ ਬਣਾ ਕੇ ਰਜਿਸਟਰਡ ਕਰਵਾਈ ਜਾਵੇ ਤਾ ਜੋ ਪੰਜਾਬ ਪੱਧਰ ਤੇ ਰਿਟਾਇਰਡ ਸਾਥੀਆ ਦੇ ਪੈਨਸ਼ਨਰਜ ਨਾਲ ਸਬੰਧਤ ਮਸਲੇ ਚੁੱਕੇ ਜਾ ਸਕਣ ਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਕੀਤੀ ਜਾ ਸਕੇ। ਅੱਜ ਦੀ ਮੀਟਿੰਗ ਦੌਰਾਨ ਮੋਗਾ ਜਿਲ੍ਹੇ ਵੱਲੋ ਬਰਨਾਲਾ, ਸੰਗਰੂਰ ਅਤੇ ਬਠਿੰਡਾ ਜਿਲਿ੍ਹਆ ਨੂੰ ਆਪਣੇ ਵੱਲੋ ਤਿਆਰ ਕਰਵਾਈਆ ਡਾਇਰੀਆ, ਟੈਲੀਫੋਨ ਡਾਇਰੈਕਟਰੀਆ ਵੀ ਵੰਡੀਆ ਗਈਆ।

ਅੱਜ ਦੀ ਮੀਟਿੰਗ ਵਿੱਚ ਮੇਹਰ ਸਿੰਘ ਬੁੱਟਰ ਮੈਂਬਰਸ਼ਿਪ ਲੈ ਕੇ ਮੈਂਬਰ ਬਣੇ ਤੇ ਵਿਜੇ ਕੁਮਾਰ ਪ੍ਰਧਾਨ, ਰਜਿੰਦਰ ਸਿੰਘ ਢਿੱਲੋ ਜਨਰਲ ਸਕੱਤਰ, ਦਰਸ਼ਨ ਸਿੰਘ ਰਾਏਸਰ ਕੈਸ਼ੀਅਰ ਬਰਨਾਲਾ, ਗੁਰਚਰਨ ਸਿੰਘ ਭੱਠਲ ਪ੍ਰਧਾਨ, ਮਨਮੋਹਣ ਲਾਲ ਸਰਪ੍ਰਸਤ, ਮਹਿੰਦਰ ਸਿੰਘ ਤੱਕੀਪੁਰ, ਗੁਰਬਖਸ਼ ਸਿੰਘ ਜਨਰਲ ਸਕੱਤਰ, ਅਵਤਾਰ ਸਿੰਘ, ਸੁਖਦੇਵ ਸਿੰਘ ਸੰਗਰੂਰ, ਗੁਰਤੇਜ ਸਿੰਘ ਪ੍ਰਧਾਨ, ਗੁਰਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲੋਰ ਸਿੰਘ ਜਨਰਲ ਸਕੱਤਰ ਬਠਿੰਡਾ, ਗੁਰਮੇਲ ਸਿੰਘ ਜਨਰਲ ਸਕੱਤਰ, ਕੇਵਲ ਸਿੰਘ ਕੈਸ਼ੀਅਰ, ਕੁਲਵੰਤ ਸਿੰਘ, ਮੋਹਣ ਸਿੰਘ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਬਰਾੜ ਮੀਤ ਪ੍ਰਧਾਨ, ਬਲਵਿੰਦਰ ਪੁਰਬਾ, ਗੁਰਦੋਰ ਸਿੰਘ, ਸੰਤੋਖ ਸਿੰਘ, ਨਾਇਬ ਸਿੰਘ ਮੱਲੀ, ਹਰਚਰਨ ਪਾਲ ਸਿੰਘ, ਗੁਰਮੇਲ ਸਿੰਘ ਰਖਾਲਾ, ਨਿਰਮਲ ਦਾਸ, ਨਾਇਬ ਸਿੰਘ, ਮੱਖਣ ਸਿੰਘ, ਸੁਖਦੇਵ ਸਿੰਘ ਖੋਸਾ, ਗੁਰਮੀਤ ਸਿੰਘ ਘੋਲੀਆ ਸਾਰੇ ਕਾਨੂੰਨਗੋ, ਸੀਤਲ ਕੁਮਾਰ ਐਸ ਕੇ, ਹਰੀਕਿ੍ਰਸ਼ਨ ਸਿੰਘ ਐਸ ਕੇ, ਬਲਦੇਵ ਸਿੰਘ ਨਾਇਬ ਤਹਿਸੀਲਦਾਰ ਮੀਟਿੰਗ ਵਿੱਚ ਸ਼ਾਮਲ ਹੋਏ।

ਵੋਟ ਬਾਈਕਾਟ ਰੈਲੀ ਦੀ ਤਿਆਰੀ ਲਈ ਕੀਤੀ ਕਨਵੈਂਨਸਨ

LEAVE A REPLY

Please enter your comment!
Please enter your name here