ਵੋਟ ਬਾਈਕਾਟ ਰੈਲੀ ਦੀ ਤਿਆਰੀ ਲਈ ਕੀਤੀ ਕਨਵੈਂਨਸਨ

0
47
ਵੋਟ ਬਾਈਕਾਟ ਰੈਲੀ ਦੀ ਤਿਆਰੀ ਲਈ ਕੀਤੀ ਕਨਵੈਂਨਸਨ
ਵੋਟ ਬਾਈਕਾਟ ਰੈਲੀ ਦੀ ਤਿਆਰੀ ਲਈ ਕੀਤੀ ਕਨਵੈਂਨਸਨ

PLCTV:-

ਮੋਗਾ, 6 ਫ਼ਰਵਰੀ (ਅਮਜਦ ਖ਼ਾਨ/ਵਿਸ਼ਵਦੀਪ ਕਟਾਰੀਆ) : ਲੋਕ ਸੰਗਰਾਮ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਦਲਵਿੰਦਰ ਸ਼ੇਰ ਖਾ ਨੇ ਪੈ੍ਰਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ “ਵੋਟ ਬਾਈਕਾਟ ਸਾਝੀ ਮੁਹਿੰਮ ਕਮੇਟੀ“ ਜਿਸ ਵਿੱਚ 7 ਜਥੇਬੰਦੀਆਂ ਸ਼ਾਮਲ ਹਨ, ਵੱਲੋਂ 11 ਫਰਵਰੀ ਨੂੰ ਨਵੀ ਦਾਣਾ ਮੰਡੀ ਮੋਗਾ ਵਿਖੇ ਸਾਝੀ ਵੋਟ ਬਾਈਕਾਟ ਰੈਲੀ ਕੀਤੀ ਜਾ ਰਹੀ ਹੈ। ਲੋਕ ਸੰਗਰਾਮ ਮੋਰਚਾ ਵੀ ਵੋਟ ਬਾਈਕਾਟ ਸਾਝੀ ਮੁਹਿੰਮ ਕਮੇਟੀ ਦਾ ਅੰਗ ਹੈ। ਉਸਦੀ ਤਿਆਰੀ ਲਈ ਅੱਜ ਗਨਪਤ ਹਾਲ ਮੋਗਾ ਵਿਖੇ ਕਨਵੈਂਨਸਨ ਕੀਤੀ ਗਈ। ਦਲਵਿੰਦਰ ਸ਼ੇਰ ਖਾ ਨੇ ਕਿਹਾ ਮੌਜੂਦਾ ਪਾਰਲੀਮਾਨੀ ਸੰਸਥਾਵਾਂ ਬਰਤਾਨਵੀ ਸਾਮਰਾਜ ਨੇ ਆਪਦੀ ਨੀਤੀ ਤਹਿਤ ਸਾਡੇ ਉਪਰ ਥੋਪੀਆਂ ਹਨ, ਇਨ੍ਹਾਂ ਦਾ ਲੋਕ ਸੰਘਰਸਾਂ ਨਾਲ ਕੋਈ ਸਬੰਧ ਨਹੀ। ਨਾ ਹੀ ਇਨ੍ਹਾਂ ਸੰਸਥਾਵਾਂ ਕੋਲ ਕੋਈ ਤਾਕਤ ਹੈ। ਸੋ ਇਨ੍ਹਾਂ ਸੰਸਥਾਵਾਂ ਦਾ ਸਪੱਸਟ ਬਾਈਕਾਟ ਕੀਤਾ ਜਾਵੇ।ਕਨਵੈਂਨਸਨ ਦੇ ਸ਼ੁਰੂ ਵਿੱਚ ਸੁਰਜੀਤ ਸਿੰਘ ਕਲੋਆ ਤੇ ਹੇਰਨਾ ਇਨਕਲਾਬੀ ਅਤੇ ਕਿਸਾਨ ਘੋਲ ਦੇ ਸ਼ਹੀਦਾਂ ਨੂੰ ਮੋਨ ਧਾਰ ਕੇ ਸ਼ਰਧਾਜਲੀ ਭੇਟ ਕੀਤੀ ਗਈ।


ਲੋਕ ਸੰਗਰਾਮ ਮੋਰਚਾ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ ਮਲਹੋਤਰਾ ਨੇ ਕਿਹਾ ਕਿ 15 ਅਗਸਤ 1947 ਨੂੰ ਜੋ ਆਜਾਦੀ ਮਿਲੀ, ਉਹ ਅਸਲੀ ਆਜਾਦੀ ਨਹੀਂ। ਬਰਤਾਨਵੀ ਵਿਦੇਸੀ ਤਾਕਤ ਦੂਜੀ ਸੰਸਾਰ ਜੰਗ ਵਿੱਚ ਕਮਜੋਰ ਹੋ ਗਈ। ਬਸਤੀਵਾਦੀ ਰਾਜ ਚਲਾਉਣ ਜੋਗੀ ਨਹੀ ਰਹੀ। ਪਰਦੇ ਓਹਲੇ ਰਹਿ ਕੇ ਲੁੱਟਣ ਦੀ ਨਵੀ (ਨਵ ਬਸਤੀਵਾਦੀ) ਨੀਤੀ ਲਾਗੂ ਕੀਤੀ। ਗੱਦੀਆਂ ਤੇ ਬੈਠੇ ਹਾਕਮ ਰਾਜ ਉਸੀ ਤਰ੍ਹਾਂ ਚਲਾਉਦੇ ਰਹੇ। ਰੰਗ ਵਰੰਗੀਆ ਵੋਟ ਪਾਰਟੀਆਂ ਵੀ ਲੋਕਾਂ ਦੇ ਮਨੋ ਲੱਥ ਗਈਆਂ। ਕਿਸੇ ਵੀ ਪਾਰਟੀ ਦਾ ਨੀਤੀਆਂ ਪੱਖੋ ਕੋਈ ਫਰਕ ਨਹੀ। ਸਾਰੀਆਂ ਸਾਮਰਾਜੀਆਂ, ਜਗੀਰਦਾਰਾਂ ਅਤੇ ਦਲਾਲ ਨੌਕਰਸਾਹ ਸਰਮਾਏਦਾਰਾ ਦੀ ਸੇਵਾ ਕਰਦੀਆਂ ਹਨ।


ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਕਿਹਾ ਕਿ ਜੇ ਵੋਟ ਪਾਉਣ ਦਾ ਹੱਕ ਜਮਹੂਰੀ ਹੈ ਤਾਂ ਵੋਟ ਬਾਈਕਾਟ ਦਾ ਹੱਕ ਵੀ ਜਮਹੂਰੀ ਹੱਕ ਹੈ। ਉਸਨੇ ਅੱਗੇ ਕਿਹਾ ਕਿ ਹੁਣ ਇੱਕ ਵਿਦੇਸੀ ਸ਼ਕਤੀ ਦੀ ਥਾਂ, ਅਨੇਕਾਂ ਬਿਦੇਸ਼ੀ ਕੰਪਨੀਆਂ ਲੁੱਟ ਰਹੀਆਂ ਹਨ। ਭਾਰਤ ਦੀ ਕੁੱਲ ਪੈਦਾਵਾਰ ਦਾ 73% ਹਿੱਸਾ 1% ਲੁਟੇਰਿਆਂ ਕੋਲ ਜਾਦਾਂ ਹੈ। 27% ਹਿੱਸੇ ਤੇ 99% ਲੋਕ ਆਪਣੀ ਹੋਦ ਦੀ ਲੜਾਈ ਲੜ ਰਹੇ ਹਨ।


ਭਾਰਤ ਦੀ ਕੁਲ ਜਮੀਨ ਦਾ 30% ਜਗੀਰਦਾਰਾਂ ਦੇ ਕਬਜੇ ਵਿੱਚ ਹੈ। ਪੈਦਾਵਾਰੀ ਸਾਧਨਾ ਵਿੱਚ ਕਾਣੀਵੰਡ ਕਰਕੇ ਅਮੀਰੀ ਗਰੀਬੀ ਦਾ ਪਾੜਾ ਆਏ ਦਿਨ ਵਧ ਰਿਹਾ ਹੈ। ਪਾਰਲੀਮੈਂਟ ਵਿਧਾਨ ਸਭਾਵਾਂ ਕਾਣੀ ਵੰਡ ਦਾ 75 ਸਾਲਾਂ ਵਿੱਚ ਕੋਈ ਹੱਲ ਨਹੀ ਕਰ ਸਕੀਆ। ਲੋਕ ਆਪਣੀ ਮਰਜੀ ਨਾਲ ਵੇਟ ਨਹੀ ਪਾਉਂਦੇ। ਲਾਲਚ ਤੇ ਧੌਸ ਨਾਲ ਵੋਟ ਲੁੱਟੀ ਜਾਦੀ ਹੈ। ਲੱਠਮਾਰ ਤੇ ਧਨਕੁਵੇਰ ਪਾਰਲੀਮਾਨੀ ਸੰਸਥਾਵਾਂ ਤੇ ਕਾਬਜ ਹੁੰਦੇ ਹਨ। ਲੋਕ ਵਿਰੋਧੀ ਨੀਤੀਆਂ ਪਾਰਲੀਮਾਨੀ ਸੰਸਥਾਵਾਂ ਤੋਂ ਬਾਹਰ ( ਵਿੱਚ) ਤਹਿ ਹੁੰਦੀਆਂ ਹਨ। ਇਸ ਲਈ ਸਾਡੀ ਪਾਈ ਵੋਟ ਕੋਈ ਸਾਰਥਿਕ ਸਿੱਟੇ ਨਹੀ ਕੱਢਦੀ। ਕਿਰਤੀ ਲੋਕਾਂ ਨੂੰ ਪੀੜਾਂ ਹੀ ਵਧਾ ਰਹੀ ਹੈ।


ਸਨਅਤ ਵੀ ਸਾਮਰਾਜ ਤੋ ਆਜਾਦ ਆਪਣੇ ਪੈਰਾਂ ਤੇ ਖੜਕੇ ਉਸਾਰੀ ਜਾਵੇਗੀ। ਮੁਨਾਫਾ ਮੁੱਖ ਨਹੀ ਰੁਜਗਾਰ ਦੇਣਾ ਮੁੱਖ ਹੋਵੇਗਾ। ਨਿੱਜੀਕਰਨ ਦੀ ਥਾਂ ਸਰਕਾਰੀਕਰਨ ਹੇਵੇਗਾ। ਬੇਰੁਜਗਾਰੀ ਦਾ ਖਾਤਮਾ ਹੋਵੇਗਾ। ਕੌਮੀ ਸਰਮਾਏਦਾਰੀ ਨੂੰ ਰੈਅਤਾ ਦਿੱਤੀਆਂ ਜਾਣਗੀਆਂ। ਸਾਮਰਾਜੀਆਂ ਦਾ ਸਭ ਕੁੱਝ ਜਬਤ ਹੋਵੇਗਾ।ਸਵੈਂਇਛਿਤ ਸੰਘੀ ਢਾਚਾਂ ਵਿਕਸਿਤ ਕੀਤਾ ਜਾਵੇਗਾ। ਕੌਮਾਂ ਨੂੰ ਆਪਾ ਨਿਰਣੇ ਦਾ ਹੱਕ ਹੋਵੇਗਾ। ਭਾਰਤ ਅਸਲੀ ਅਰਥਾਂ ਵਿੱਚ ਧਰਮ ਨਿਰਪੱਖ ਹੇਵੇਗਾ। ਦਲਿੱਤਾਂ, ਔਰਤਾਂ, ਆਦਿਵਾਸੀਆਂ ਨਾਲ ਵਿੱਤਕਰੇ ਅਤੇ ਛੂਤਛਾਤ ਦਾ ਫਸਤਾ ਵੱਢਿਆ ਜਾਵੇਗਾ। ਕੁਲ ਮਿਲਾਕੇ ਲੋਕਾਸ਼ਾਹੀ ਰਾਜ ਅਸਲ ਮਨੁੱਖਤਾ ਦੇ ਕਲਿਆਣ ਲਈ ਤਤਪਰ ਰਹੇਗਾ।ਅਖੀਰ ਵਿੱਚ ਸ਼ਾਮਲ ਸਾਖੀਆਂ ਨੇ ਸਵਾਲ ਕੀਤੇ,ਜਿਨਾ ਦੇ ਆਗੂਆਂ ਨੇ ਜਬਾਬ ਦਿੱਤੇ।

ਜ਼ਿਲ੍ਹਾ ਚੋਣ ਅਫ਼ਸਰ,ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰਾਂ ਨੂੰ ਜਾਗਰੁੂਕ ਕਰਦੇ ਸਲੋਗਨ ਲਿਖੇ ਪਤੰਗ ਕੀਤੇ ਰਿਲੀਜ਼

LEAVE A REPLY

Please enter your comment!
Please enter your name here