ਮਾਲਵਿਕਾ ਸੂਦ ਗੁਰੂਦੁਆਰੇ ਅਤੇ ਚਰਚ ਵਿਖੇ ਹੋਏ ਨਤਮਸਤਕ,ਦਿਨੋਂ ਦਿਨ ਵੱਧ ਰਹੇ ਕਾਫਲੇ ਲਈ ਕੀਤਾ ਸ਼ੁਕਰਾਨਾ

0
34
ਮਾਲਵਿਕਾ ਸੂਦ ਗੁਰੂਦੁਆਰੇ ਅਤੇ ਚਰਚ ਵਿਖੇ ਹੋਏ ਨਤਮਸਤਕ,ਦਿਨੋਂ ਦਿਨ ਵੱਧ ਰਹੇ ਕਾਫਲੇ ਲਈ ਕੀਤਾ ਸ਼ੁਕਰਾਨਾ
ਮਾਲਵਿਕਾ ਸੂਦ ਗੁਰੂਦੁਆਰੇ ਅਤੇ ਚਰਚ ਵਿਖੇ ਹੋਏ ਨਤਮਸਤਕ,ਦਿਨੋਂ ਦਿਨ ਵੱਧ ਰਹੇ ਕਾਫਲੇ ਲਈ ਕੀਤਾ ਸ਼ੁਕਰਾਨਾ

PLCTV:-

ਮੋਗਾ,(ਅਮਜਦ ਖ਼ਾਨ ) : ਮੋਗਾ ਹਲਕੇ ਤੋਂ ਵਿਧਾਨ ਸਭਾ ਚੋਣਾਂ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਾਲਵਿਕਾ ਸੂਦ ਦਾ ਮੋਗੇ ਵਿੱਚ ਦਿਨੋਂ-ਦਿਨ ਕਾਫਲਾ ਵੱਧਦਾ ਜਾ ਰਿਹਾ ਹੈ। ਵੱਖ-ਵੱਖ ਪਾਰਟੀਆਂ ਤੋਂ ਟੁੱੱਟ ਕੇ ਲੋਕ ਉਹਨਾਂ ਦੇ ਸਮਰਥਨ ਵਿੱਚ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਵੱਧ ਰਹੇ ਕਾਫਲੇ ਲਈ ਪ੍ਰਮਾਤਮਾ ਦਾ ਕੋਟਾਨਿ ਕੋਟਿ ਸ਼ੁਕਰਾਨਾ ਕਰਨ ਲਈ ਵੀਰਵਾਰ ਨੂੰ ਮਾਲਵਿਕਾ ਸੂਦ ਆਪਣੀ ਟੀਮ ਸਮੇਤ ਵਾਰਡ ਨੰਬਰ 17 ਵਿਖੇ ਸਥਿਤ ਦਯਾ ਸਾਗਰ ਚਰਚ ਅਤੇ ਗੁਰਦੁਆਰਾ ਸ਼੍ਰੀ ਸੰਗਤਸਰ ਸਾਹਿਬ ਵਿਖੇ ਨਤਮਸਤਕ ਹੋਏ। 


ਦਯਾ ਸਾਗਰ ਚਰਚ ਵਿਖੇ ਉਨ੍ਹਾਂ ਨੇ ਨਤਮਸਤਕ ਹੋਣ ਉਪਰੰਤ ਉੱਥੇ ਮੌਜੂਦ ਸੰਗਤਾਂ ਨਾਲ ਗੱਲਬਾਤ ਕੀਤੀ  ਅਤੇ ਮੋਗਾ ਹਲਕੇ ਦੇ ਵਿਕਾਸ ਲਈ ਤਮਾਮ ਮਸਲੇ ਵਿਚਾਰੇ। ਚਰਚ ਦੇ ਪੈਸਟਰ ਕਸ਼ਮੀਰ ਅਲੀਸ਼ਾ ਜੀ ਨੇ ਉਹਨਾਂ ਨੂੰ ਸਨਮਾਨਤ ਕੀਤਾ ਅਤੇ ਅਗਾਮੀ ਚੋਣਾਂ ਲਈ ਪੂਰਨ ਸਮਰਥਨ ਅਤੇ ਅਸ਼ੀਰਵਾਦ ਦਿੱਤਾ। 


ਨਾਲ ਹੀ ਉਹ ਗੁਰਦੁਆਰਾ ਸ਼੍ਰੀ ਸੰਗਤਸਰ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਮਾਲਵਿਕਾ ਸੂਦ ਨੇ ਸਮੂਹ ਸੰਗਤਾਂ ਨਾਲ ਬੈਠਕ ਕੀਤੀ ਅਤੇ ਮੋਗਾ ਹਲਕੇ ਦੇ ਵਿਕਾਸ ਬਾਬਤ ਤਮਾਮ ਮਸਲੇ ਵਿਚਾਰੇ। ਹਾਜ਼ਰੀਨ ਸਾਧ ਸੰਗਤ ਨੇ ਉਹਨਾਂ ਨੂੰ ਲੱਡੂਆਂ ਵਿੱਚ ਤੋਲ ਕੇ ਸਨਮਾਨਿਤ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਲਦੇਵ ਸਿੰਘ ਖੋਸਾ, ਜਿੰਦਰਪਾਲ ਸਿੰਘ ਸਿੱਧੂ, ਦੇਵਾਕਰ ਮਹਿੰਦੀ ਵਾਲੇ, ਮਨਦੀਪ ਸਿੰਘ ਧੁੰਨਾ, ਬਾਬਾ ਜਰਨੈਲ ਸਿੰਘ, ਬਲਵਿੰਦਰ ਸਿੰਘ ਪੱਬੀ, ਭੁਪਿੰਦਰ ਸਿੰਘ ਕਵੀਸ਼ਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਭੁਪਿੰਦਰ ਸਿੰਘ ਕਵੀਸ਼ਰ ਨੇ ਮਾਲਵਿਕਾ ਸੂਦ ਨੂੰ ਸਿਰੋਪਾ ਬਖਸ਼ ਕੇ ਸਨਮਾਨਿਤ ਕੀਤਾ।ਇਸ ਮੌਕੇ ਮਾਲਵਿਕਾ ਸੂਦ ਨੇ ਕਿਹਾ ਕਿ ਉਹ ਸੱਚੇ ਪ੍ਰਮਾਤਮਾ ਦਾ ਕੋਟਾਨਿ ਕੋਟਿ ਸ਼ੁਕਰਾਨਾ ਕਰਦੇ ਹਨ ਜੋ ਉਹਨਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਿਆ ਹੋਇਆ ਹੈ ਅਤੇ ਦਿਨੋ-ਦਿਨ ਮੋਗਾ ਹਲਕੇ ਦੇ ਵਿਕਾਸ ਲਈ ਸਮਰਪਿਤ ਉਹਨਾਂ ਦਾ ਕਾਫਲਾ ਵੱਧਦਾ ਜਾ ਰਿਹਾ ਹੈ।

ਪਿੰਡ ਬਘੇਲੇਵਾਲਾ ਵਿਖੇ ਮਾਲਵਿਕਾ ਸੂਦ ਨੂੰ ਲੱਡੂਆਂ ਨਾਲ ਤੋਲਿਆ

LEAVE A REPLY

Please enter your comment!
Please enter your name here