ਪਿੰਡ ਬਘੇਲੇਵਾਲਾ ਵਿਖੇ ਮਾਲਵਿਕਾ ਸੂਦ ਨੂੰ ਲੱਡੂਆਂ ਨਾਲ ਤੋਲਿਆ

0
74
ਪਿੰਡ ਬਘੇਲੇਵਾਲਾ ਵਿਖੇ ਮਾਲਵਿਕਾ ਸੂਦ ਨੂੰ ਲੱਡੂਆਂ ਨਾਲ ਤੋਲਿਆ
ਪਿੰਡ ਬਘੇਲੇਵਾਲਾ ਵਿਖੇ ਮਾਲਵਿਕਾ ਸੂਦ ਨੂੰ ਲੱਡੂਆਂ ਨਾਲ ਤੋਲਿਆ

PLCTV:-

ਸ਼੍ਰੋਮਣੀ ਅਕਾਲੀ ਅਤੇ ਆਮ ਪਾਰਟੀ ਦੇ ਕਈ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ


ਮੋਗਾ, 4 ਫਰਵਰੀ (ਅਮਜਦ ਖ਼ਾਨ) : ਜਿਵੇਂ ਜਿਵੇਂ ਵਿਧਾਨ ਸਭਾ ਹਲਕਾ ਮੋਗਾ ਸਮੇਤ ਪੰਜਾਬ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਿਵੇਂ ਤਿਵੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਾਲਵਿਕਾ ਸੂਦ ਦੇ ਹੱਕ ਵਿਚ ਦਿਨੋਂ ਦਿਨ ਇਕੱਠ ਵੱਡੇ ਤੋਂ ਵੱਡੇ ਹੁੰਦੇ ਜਾ ਰਹੇ ਹਨ। ਹਲਕਾ ਮੋਗਾ ਦੇ ਪਿੰਡ ਬਘੇਲੇਵਾਲਾ ਵਿਖੇ ਸਰਪੰਚ ਦਵਿੰਦਰਪਾਲ ਸਿੰਘ ਨੇ ਆਪਣੇ ਗ੍ਰਹਿ ਵਿਖੇ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਨੂੰ ਲੱਡੂਆਂ ਨਾਲ ਤੋਲਿਆ ਅਤੇ ਇਕਵੰਜਾ ਹਜ਼ਾਰ ਰੁਪਏ ਫੰਡ ਦਿੱਤਾ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਲਵਿਕਾ ਸੂਦ ਅਤੇ ਸੋਨੂੰ ਸੂਦ ਨੇ ਇਕੱਤਰ ਹੋਏ ਨਗਰ ਨਿਵਾਸੀਆਂ ਨੂੰ ਸਹੀ ਤਰੀਕੇ ਨਾਲ ਵੋਟ ਦਾ ਇਸਤੇਮਾਲ ਕਰਨ ਦੀ ਬੇਨਤੀ ਵੀ ਕੀਤੀ। ਇਸ ਮੌਕੇ ਗੁਰਦੇਵ ਸਿੰਘ, ਪ੍ਰਧਾਨ ਚੜ੍ਹਤ ਸਿੰਘ, ਮੇਜਰ ਸਿੰਘ ਨੰਬਰਦਾਰ, ਕਰਮਜੀਤ ਕੌਰ ਮੈਂਬਰ, ਗੁਰਵਿੰਦਰ ਸਿੰਘ ਮੈਂਬਰ, ਗੁਰਦੇਵ ਸਿੰਘ ਮੈਂਬਰ, ਅੰਗਰੇਜ ਸਿੰਘ ਮੈਂਬਰ, ਹਰਨੇਕ ਸਿੰਘ ਮੈਂਬਰ, ਜਗਤਾਰ ਸਿੰਘ ਮੈਂਬਰ, ਕੁਲਵੰਤ ਸਿੰਘ ਮੈਂਬਰ, ਭਜਨ ਕੌਰ ਮੈਂਬਰ, ਨੈਬ ਸਿੰਘ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਵਾਸੀ ਇਕੱਤਰ ਹੋਏ,ਪਿੰਡ ਬਘੇਲੇਵਾਲਾ ਵਿਖੇ ਮਾਲਵਿਕਾ ਸੂਦ ਨੂੰ ਲੱਡੂਆਂ ਨਾਲ ਤੋਲਦੇ ਹੋਏ ਸਰਪੰਚ ਦਵਿੰਦਰਪਾਲ ਸਿੰਘ ਅਤੇ ਨਗਰ ਨਿਵਾਸੀ

LEAVE A REPLY

Please enter your comment!
Please enter your name here