ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਅਤੇ ਟਰਾਂਸਪੋਰਟ ਕਰਮਚਾਰੀਆਂ ਨੇ ਕੀਤਾ ਸਕੂਲ ਬੰਦ ਦਾ ਵਿਰੋਧ

0
14
ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਅਤੇ ਟਰਾਂਸਪੋਰਟ ਕਰਮਚਾਰੀਆਂ ਨੇ ਕੀਤਾ ਸਕੂਲ ਬੰਦ ਦਾ ਵਿਰੋਧ
ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਅਤੇ ਟਰਾਂਸਪੋਰਟ ਕਰਮਚਾਰੀਆਂ ਨੇ ਕੀਤਾ ਸਕੂਲ ਬੰਦ ਦਾ ਵਿਰੋਧ

PLCTV:-

ਮੋਗਾ, 4 ਫਰਵਰੀ (ਅਮਜਦ ਖ਼ਾਨ) : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿੱਚ 8 ਫਰਵਰੀ ਤੱਕ ਇੱਕ ਵਾਰ ਫਿਰ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ । ਜਿਸਦਾ ਪੰਜਾਬ ਭਰ ਵਿੱਚ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਅਤੇ ਐਸੋਸੀਏਸ਼ਨ ਆਫ ਪੰਜਾਬ ਰਜਿ. ਖੁੱਲ਼੍ਹ ਕੇ ਵਿਰੋਧ ਕਰ ਰਹੀ ਹੈ । ਇਸ ਦੇ ਤਹਿਤ ਹੀ ਅੱਜ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ , ਚੰਦਨਵਾਂ ਦੇ ਅਧਿਆਪਕਾਂ ਅਤੇ ਸਕੂਲ ਵੈਨ ਡਰਾਈਵਰਾਂ ਵੱਲ਼ੋਂ ਜ਼ਿਲ੍ਹਾ ਮੋਗਾ ਦੇ ਕੋਟਕਪੂਰਾ ਰੋਡ ਤੇ ਸਥਿੱਤ ਪੀ.ਡੀ ਅੱਗਰਵਾਲ ਇਨਫਰਾਸਟ੍ਰਕਚਰ ਟੋਲ ਪਲਾਜ਼ਾ ਪਿੰਡ-ਚੰਦਪੁਰਾਨਾ ਅਤੇ ਸਟੇਟ ਹਾਈਵੇ ਤੇ ਸ਼ਾਂਤਮਈ ਤਰੀਕੇ ਨਾਲ ਸਕੂਲ ਬੰਦ ਦਾ ਵਿਰੋਧ ਕੀਤਾ ਤੇ ਵਿਿਦਆਰਥੀਆਂ ਲਈ ਸਕੂਲਾਂ ਨੂੰ ਖੋਲਣ ਦੀ ਮੰਗ ਕੀਤੀ ।

ਇਸ ਮੌਕੇ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਸਾਰੇ ਕੰਮ ਉਸੇ ਤਰ੍ਹਾਂ ਹੀ ਚੱਲ਼ ਰਹੇ ਹਨ ਪਰ ਸਕੂਲ ਬੰਦ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਮਿਤੀ 31.01.2022 ਨੂੰ ਜਾਰੀ ਇਲੈਕਸ਼ਨ ਕਮੀਸ਼ਨ ਦੇ ਨਵੇਂ ਹੁਕਮਾਂ ਅਨੁਸਾਰ 1000 ਤੱਕ ਦੀ ਗਿਣਤੀ ਲਈ ਰੈਲੀਆਂ ਖੋਲ ਦਿੱਤੀਆਂ ਗਈਆਂ ਹਨ । ਪੰਜਾਬ ਭਰ ਦੇ ਕਈ ਸਕੂਲ ਅਜਿਹੇ ਵੀ ਹਨ ਜਿਹਨਾਂ ਵਿੱਚ ਵਿਿਦਆਰਥੀਆਂ ਦੀ ਗਿਣਤੀ 1000 ਜਾਂ 500 ਤੋਂ ਵੀ ਘੱਟ ਹੈ ।ਇਸ ਸੂਰਤ ਵਿੱਚ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਸਾਹਮਣੇ ਆ ਰਹੀਆਂ ਹਨ ।ਜਦੋਂ ਕਿ ਭਾਰਤ ਸਰਕਾਰ ਅਤੇ ਸਿੱਖਿਆ ਮੰਤਰਾਲਾ ਭਾਰਤ ਸਰਕਾਰ ਦੇ ਨਵੇ ਹੁਕਮਾਂ ਮੁਤਾਬਕ ਮਾਪਿਆਂ ਦੀ ਪਰਮੀਸ਼ਨ ਨਾਲ ਰਾਜ ਸਰਕਾਰਾਂ ਆਫਲਾਈਨ ਕਲਾਸਾਂ ਲਈ ਸਕੂਲ ਖੋਲ ਸਕਦੀਆਂ ਹਨ ।ਪਰ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਖੋਲ੍ਹਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ।

ਪਿੱਛਲੇ ਸਾਲ ਵੀ ਪੰਜਾਬ ਵਿੱਚ ਸਕੂਲ ਬੰਦ ਕਰ ਦਿੱਤੇ ਕਰ ਗਏ ਸਨ ਜਦ ਕਿ ਦੁਨੀਆਂ ਭਰ ਦੇ ਜ਼ਿਆਦਾਤਰ ਸਕੂਲ ਖੁੱਲ੍ਹੇ ਰਹੇ । ਪਿੱਛਲੇ ਸਾਲ ਵੀ ਸਭ ਤੋਂ ਪਹਿਲਾਂ ਸਕੂਲ ਹੀ ਬੰਦ ਕੀਤੇ ਗਏ ਅਤੇ ਸਭ ਤੋਂ ਅਖੀਰ ਵਿੱਚ ਖੁੱਲੇ ਸਨ । ਗੌਰਤਲਬ ਹੈ ਕਿ ਦੇਸ਼ ਭਰ ਵਿੱਚ ਜਿੱਥੇ ਕਈ ਰਾਜਾਂ ਨੇ 2 ਫਰਵਰੀ ਤੋਂ ਸਕੂਲ ਵਿਿਦਆਰਥੀਆਂ ਲਈ ਖੋਲ ਦਿੱਤੇ ਹਨ ਪਰ ਪੰਜਾਬ ਵਿੱਚ ਸਕੂਲ ਅਜੇ ਤੱਕ ਨਹੀਂ ਖੋਲੇ ਜਾ ਰਹੇ ਜਦ ਕਿ ਬਜ਼ਾਰ, ਸਿਨੇਮਾ ਹਾਲ ਅਤੇ ਹਰ ਕਿਸਮ ਦੇ ਹੋਰ ਸ਼ਾਪਿੰਗ ਮਾਲ ਪਹਿਲਾਂ ਹੀ ਖੁੱਲ੍ਹੇ ਹਨ ।ਪਬਲਿਕ ਟਰਾਂਸਪੋਰਟ ਵਿੱਚ ਵੀ ਲੋਕ ਬਿਨਾਂ ਕਿਸੇ ਰੋਕ ਤੋਂ ਸਫਰ ਕਰ ਰਹੇ ਹਨ ।

ਅਜਿਹੀ ਸਥਿਤੀ ਵਿੱਚ ਮਾਪਿਆਂ ਵਿੱਚ ਇਕੱਲ਼ੇ ਸਕੂਲਾਂ ਨੂੰ ਬੰਦ ਕਰਨ ਦਾ ਬਹੁਤ ਵੱਡਾ ਰੋਸ ਹੈ । ਇਸ ਮੌਕੇ ਸਕੂਲ ਪ੍ਰਿੰਸੀਪਲ ਅੰਜਨਾ ਰਾਣੀ ਨੇ ਦੱਸਿਆ ਕਿ ਸਕੂਲ ਬੰਦ ਹੋਣ ਕਾਰਨ ਵਿਿਦਆਰਥੀ ਆਨ ਲਾਈਨ ਕਲਾਸਾਂ ਲਗਾਉਣ ਲਈ ਮਜ਼ਬੂਰ ਹਨ, ਪਰ ਆਨਲਾਈਨ ਕਲਾਸਾਂ ਲਗਾਉਣ ਨਾਲ ਜਿੱਥੇ ਵਿਿਦਆਰਥੀਆਂ ਦੀਆਂ ਅੱਖਾਂ ਤੇ ਬੁਰਾ ਅਸਰ ਪੈ ਰਿਹਾ ਹੈ ਉੱਥੇ ਹੀ ਵਿਿਦਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਵੀ ਅਸਰ ਪੈ ਰਿਹਾ ਹੈ । ਮਾਰਚ ਵਿੱਚ ਵਿਿਦਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਆ ਰਹੀਆਂ ਹਨ ਜਿਸ ਤੋਂ ਪਹਿਲਾਂ ਵਿਿਦਆਰਥੀਆਂ ਦਾ ਸਕੂਲ ਵਿੱਚ ਆ ਕੇ ਪੜਾਈ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਸਾਇੰਸ ਲੈਬ ਵਿੱਚ ਕੀਤੇ ਜਾਣ ਵਾਲੇ ਪ੍ਰਯੋਗ ਵੀ ਸਿੱਖ ਸਕਣ ।ਸਕੂਲ ਬੰਦ ਹੋਣ ਕਰਕੇ ਮਾਪੇ ਵੀ ਲਗਾਤਾਰ ਸਕੂਲ ਵਿੱਚ ਸੰਪਰਕ ਕਰ ਰਹੇ ਹਨ ਕਿਉਂਕਿ ਘਰਾਂ ਵਿੱਚ ਰਹਿ ਕੇ ਵਿਿਦਆਰਥੀਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਨਹੀਂ ਹੋ ਪਾ ਰਿਹਾ ਹੈ । ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲ ਕਲਦੀ ਤੋਂ ਜਲਦੀ ਖੋਲੇ ਜਾਣ ।

ਜ਼ਿਲ੍ਹਾ ਮੋਗਾ ਦੇ ਚੋਣ ਆਬਜਰਵਰਾਂ ਨੂੰ ਨਵੇਂ ਸੰਪਰਕ ਨੰਬਰ ਜਾਰੀ

LEAVE A REPLY

Please enter your comment!
Please enter your name here