ਭਾਜਪਾ ਦੇ ਝੂਠੇ ਦਾਅਵਿਆਂ ਦਾ ਪ੍ਰਦਾਫਾਸ਼,ਸਰਪੰਚਾਂ ਨੇ ਕੀਤਾ ਕਾਂਗਰਸ ਦੇ ਹੱਕ ਵਿੱਚ ਸ਼ਕਤੀ ਪ੍ਰਦਰਸਨ

0
106
ਭਾਜਪਾ ਦੇ ਝੂਠੇ ਦਾਅਵਿਆਂ ਦਾ ਪ੍ਰਦਾਫਾਸ਼,ਸਰਪੰਚਾਂ ਨੇ ਕੀਤਾ ਕਾਂਗਰਸ ਦੇ ਹੱਕ ਵਿੱਚ ਸ਼ਕਤੀ ਪ੍ਰਦਰਸਨ
ਭਾਜਪਾ ਦੇ ਝੂਠੇ ਦਾਅਵਿਆਂ ਦਾ ਪ੍ਰਦਾਫਾਸ਼,ਸਰਪੰਚਾਂ ਨੇ ਕੀਤਾ ਕਾਂਗਰਸ ਦੇ ਹੱਕ ਵਿੱਚ ਸ਼ਕਤੀ ਪ੍ਰਦਰਸਨ

PLCTV:-


ਮੋਗਾ, 3 ਫ਼ਰਵਰੀ (ਅਮਜਦ ਖ਼ਾਨ) :- ਪਿਛਲੇ ਦਿਨੀ ਹਲਕੇ ਵਿੱਚ ਭਾਜਪਾ ਵੱਲੋਂ ਜਿਹਨਾਂ ਸਰਪੰਚਾਂ ਬਾਬਤ ਦਾਅਵਾ ਕੀਤਾ ਗਿਆ ਸੀ ਕਿ ਉਹ ਭਾਜਪਾ ਵਿੱਚ ਸਾਮਲ ਹੋਏ ਹਨ, ਉਹਨਾਂ ਦੇ ਦਾਅਵਿਆਂ ਦੀ ਹਕੀਕਤ ਬੀਤੇ ਦਿਨੀਂ ਮੋਗਾ ਹਲਕੇ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਦੇ ਲਾਲ ਬਹਾਦਰ ਸਾਸਤਰੀ ਕਾਂਪਲੈਕਸ, ਇੰਪ੍ਰੂਵਮੈਂਟ ਟਰੱਸਟ ਵਿਖੇ ਸਥਿਤ ਦਫਤਰ ਵਿਖੇ ਵੇਖਣ ਨੂੰ ਮਿਲੀ ਜਦ ਉਹਨਾਂ ਸਰਪੰਚਾਂ ਨੇ ਕਾਂਗਰਸ ਪਾਰਟੀ ਦੇ ਝੰਡੇ ਹੇਠ ਮਾਲਵਿਕਾ ਸੂਦ ਦਾ ਸਮਰਥਨ ਕਰਦਿਆਂ ਕਾਂਗਰਸ ਦੇ ਸਕਤੀ ਪ੍ਰਦਰਸਨ ਵਿੱਚ ਹਿੱਸਾ ਲਿਆ,ਉਹਨਾਂ ਸਰਪੰਚਾਂ ਵਿੱਚ ਸਰਪੰਚ ਚਰਨਜੀਤ ਸਿੰਘ (ਕੋਰੇਵਾਲਾ ਖੁਰਦ), ਸਰਪੰਚ ਨਿਰਮਲ ਸਿੰਘ (ਦੱਦਾਹੂਰ), ਸਰਪੰਚ ਸਰਬਣ ਸਿੰਘ (ਕੋਰੇਵਾਲਾ ਕਲਾਂ), ਸਰਪੰਚ ਜਰਨੈਲ ਸਿੰਘ (ਦਾਰਾਪੁਰ), ਪੰਚ ਸਰਬਜੀਤ ਸਿੰਘ (ਨਿਧਾਨਵਾਲਾ) ਹਾਜਰ ਸਨ।

ਉਹਨਾਂ ਨੇ ਮਾਲਵਿਕਾ ਸੂਦ ਦੀ ਰਹਿਨੁਮਾਈ ਹੇਠ ਹੋਈ ਕਾਂਗਰਸ ਪਾਰਟੀ ਦੀ ਸਕਤੀ ਪ੍ਰਦਰਸਨ ਬੈਠਕ ਵਿੱਚ ਕਿਹਾ ਕਿ ਭਾਜਪਾ ਵਾਲਿਆਂ ਨੇ ਉਹਨਾਂ ਨੂੰ ਧੋਖੇ ਨਾਲ ਭਾਜਪਾ ਵਿੱਚ ਸਾਮਲ ਕਰ ਲੈਣ ਦਾ ਦਾਅਵਾ ਕੀਤਾ,ਕੋਰੇਵਾਲਾ ਖੁਰਦ ਦੇ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਭਾਜਪਾ ਵੱਲੋਂ ਧੋਖੇ ਨਾਲ ਕਾਂਗਰਸ ਪਰਿਵਾਰ ਨੂੰ ਤੋੜਨ ਦੀਆਂ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ,ਭਾਜਪਾ ਪੰਜਾਬ ਵਿਰੋਧੀ ਪਾਰਟੀ ਹੈ ਅਤੇ ਅਜਿਹੀ ਪਾਰਟੀ ਉਹਨਾਂ ਦੀ ਕਦੇ ਵੀ ਸਾਂਝ ਨਹੀਂ ਹੋ ਸਕਦੀ,ਉਹਨਾਂ ਨਾਲ ਹੀ ਦੱਸਿਆ “ਬੁੱਧਵਾਰ ਰਾਤ ਨੂੰ ਸਾਨੂੰ ਕੁੱਝ ਮੋਗਾ ਵਾਸੀਆਂ ਵੱਲੋਂ ਫੋਨ ਕੀਤਾ ਗਿਆ ਕਿ ਉਹ ਮਿਲਣਾ ਚਾਹੁੰਦੇ ਹਨ ਅਤੇ ਅਸੀਂ ਸਭ ਸਰਪੰਚਾਂ ਵਜੋਂ ਜਿਵੇਂ ਸਭਨਾਂ ਦੀ ਸੇਵਾ ਵਿੱਚ ਹਾਜਰ ਹੀ ਰਹਿੰਦੇ ਹਾਂ,ਅਸੀਂ ਉੱਥੇ ਪਹੁੰਚ ਗਏ ਅਤੇ ਪਤਾ ਹੀ ਨਹੀਂ ਲੱਗਾ ਕਿ ਕਦ ਉਹਨਾਂ ਨੇ ਆਣ ਕੇ ਧੱਕੇ ਨਾਲ ਸਾਨੂੰ ਭਾਜਪਾ ਵਿੱਚ ਸਾਮਲ ਕਰਨ ਦੀਆਂ ਰਸਮਾਂ ਸੁਰੂ ਕਰ ਦਿੱਤੀਆਂ ਅਤੇ ਫੋਟੋਆਂ ਖਿੱਚ ਲਈਆਂ।

ਵਿਧਾਇਕ ਡਾ. ਹਰਜੋਤ ਕਮਲ ਨੇ ਯੋਗਾ ਪਾਰਕ ਦਾ ਰੱਖਿਆ ਨੀੰਹ ਪੱਥਰ

ਅਸੀਂ ਭਾਜਪਾ ਦੀ ਇਸ ਗੰਦੀ ਰਾਜਨੀਤੀ ਦਾ ਸਖਤ ਵਿਰੋਧ ਕਰਦੇ ਹਾਂ ਅਤੇ ਕਾਂਗਰਸ ਪਾਰਟੀ ਨਾਲ ਪਹਿਲਾਂ ਵਾਂਗ ਹੀ ਡੱਟ ਕੇ ਖੜਦਿਆਂ ਸਭਨਾਂ ਦੇ ਭੁਲੇਖੇ ਦੂਰ ਕਰ ਦੇਣਾ ਚਾਹੁੰਦੇ ਹਾਂ। ਅਸੀਂ ਮੁੱਢ ਤੋਂ ਹੀ ਟਕਸਾਲੀ ਕਾਂਗਰਸੀ ਰਹੇ ਹਾਂ ਤੇ ਅੱਜ ਵੀ ਕਾਂਗਰਸੀ ਹਾਂ,ਕਾਂਗਰਸ ਪਾਰਟੀ ਨੇ ਜਦ ਮੋਗਾ ਹਲਕੇ ਤੋਂ ਮਾਲਵਿਕਾ ਸੂਦ ਜਿਹੀ ਮਹਾਨ ਸਮਾਜ ਸੇਵੀ ਭੈਣ ਨੂੰ ਟਿਕਟ ਦਿੱਤੀ ਹੈ,ਜੋ ਕਿ ਮੋਗਾ ਹਲਕੇ ਦਾ ਵਿਕਾਸ ਕਰਵਾਉਣ ਲਈ ਸਭਨਾਂ ਉਮੀਦਵਾਰਾਂ ਨਾਲੋਂ ਵੱਧ ਭਰੋਸੇਯੋਗ ਅਤੇ ਸਮਰੱਥ ਹੈ, ਤਾਂ ਕਾਂਗਰਸ ਪਾਰਟੀ ਛੱਡਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ,ਭਾਜਪਾ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਤੋਂ ਬਾਜ ਆ ਜਾਣਾ ਚਾਹੀਦਾ ਹੈ,ਇਸ ਵਾਰ ਸਭਨਾਂ ਮੋਗਾ ਹਲਕਾ ਵਾਸੀਆਂ ਸਦਕਾ ਮਾਲਵਿਕਾ ਸੂਦ ਭਾਰੀ ਸਮਰਥਨ ਨਾਲ ਚੋਣਾਂ ਫਤਿਹ ਕਰਨਗੇ,“ਇਸ ਸਕਤੀ ਪ੍ਰਦਰਸਨ ਵਿੱਚ ਮੋਗਾ ਹਲਕੇ ਦੇ ਸਮੂਹ ਪਿੰਡਾਂ ਦੇ ਸਰਪੰਚਾਂ ਨੇ ਸਰਿਕਤ ਕੀਤੀ ਅਤੇ ਮਾਲਵਿਕਾ ਸੂਦ ਦੇ ਸਮਰਥਨ ਵਿੱਚ ਨਾਅਰੇ ਲਗਾਏ।
LEAVE A REPLY

Please enter your comment!
Please enter your name here