ਮੋਗਾ, 22 ਨਵੰਬਰ (ਅਮਜਦ ਖ਼ਾਨ) : ਸ਼ਹਿਰ ਵਾਸੀਆ ਦੀ ਸਿਹਤ ਦੇ ਖਿਆਲ ਨੂੰ ਧਿਆਨ ਵਿੱਚ ਰੱਖਦਿਆਂ ਵਿਧਾਇਕ ਡਾ. ਹਰਜੋਤ ਕਮਲ ਨੇ ਅੱਜ ਸਵਾਮੀ ਵਿਦਾਂਤਾਨੰਦ ਪਾਰਕ ਵਿੱਚ ਪੰਦਰਾਂ ਲੱਖ ਰੁਪਏ ਦੀ ਲਾਗਤ ਨਾਲ ਤਾਮੀਰ ਹੋਣ ਵਾਲੇ ਯੋਗਾ ਪਾਰਕ ਦਾ ਨੀੰਹ ਪੱਥਰ ਰੱਖਿਆ। ਇਸ ਮੌਕੇ ਭਾਰਤੀ ਸੰਸਕਿ੍ਰਤੀ ਮੁਤਾਬਕ ਪੂਜਾ ਅਰਚਨਾ ਕਰਦਿਆਂ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਉਹਨਾਂ ਦੀ ਦਿੱਲੀ ਤਮੰਨਾ ਹੈ ਕਿ ਮੋਗਾ ਸਹਿਰ ਦੀ ਨਕਸ ਨੁਹਾਰ ਬਦਲਦਿਆਂ, ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਯੋਗਾ ਨੂੰ ਵੀ ਨਵੀਂ ਦਿਸਾ ਦਿੰਦਿਆਂ, ਆਮ ਲੋਕਾਂ ਨੂੰ ਰਿਸੀਆਂ ਦੀ ਇਸ ਅਦੁੱਤੀ ਦਾਤ ਨਾਲ ਨਿਵਾਜਿਆ ਜਾਵੇ ।
ALSO READ:- ਮੰਗਾਂ ਹੱਲ ਨਾਂ ਹੋਣ ਨਾਂ ਹੋਣ ਤੇ ਬਿਜਲੀ ਕਾਮਿਆਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ
ਇਸ ਮੌਕੇ ਕੌਂਸਲਰ ਪਾਇਲ ਗਰਗ, ਕੌਂਸਲਰ ਲਖਵੀਰ ਸਿੰਘ ਲੱਖਾ ਦੁੱਨੇਕੇ, ਕੌਂਸਲਰ ਜਸਵਿੰਦਰ ਸਿੰਘ ਛਿੰਦਾ ਬਰਾੜ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਸੁਖਵਿੰਦਰ ਕੌਰ, ਕੌਂਸਲਰ
ਸਾਹਿਲ ਅਰੋੜਾ, ਕੌਂਸਲਰ ਨਰਿੰਦਰ ਬਾਲੀ, ਕੌਂਸਲਰ ਕੁਸਮ ਬਾਲੀ, ਕੌਂਸਲਰ ਗੌਰਵ ਗਰਗ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ ਤੋਂ ਇਲਾਵਾ ਨਿਗਮ ਦੇ ਕੌਂਸਲਰ ਅਤੇ
ਸੀਨੀਅਰ ਕਾਂਗਰਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ।
ALSO READ:- ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੇ ਸੋਖੇ ਤਰੀਕੇ ਨਾਲ ਹੱਲ ਕਰਨਾ ਸਥਾਈ ਲੋਕ ਅਦਾਲਤ ਦਾ ਮੁੱਖ ਮੰਤਵ : ਸੈਸ਼ਨ ਜੱਜ ਪੰਨੂੰ
