ਮੰਗਾਂ ਹੱਲ ਨਾਂ ਹੋਣ ਨਾਂ ਹੋਣ ਤੇ ਬਿਜਲੀ ਕਾਮਿਆਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ

0
30
ਮੰਗਾਂ ਹੱਲ ਨਾਂ ਹੋਣ ਨਾਂ ਹੋਣ ਤੇ ਬਿਜਲੀ ਕਾਮਿਆਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ
ਮੰਗਾਂ ਹੱਲ ਨਾਂ ਹੋਣ ਨਾਂ ਹੋਣ ਤੇ ਬਿਜਲੀ ਕਾਮਿਆਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ

PLCTV:-


ਮੋਗਾ, 22 ਨਵੰਬਰ (ਅਮਜਦ ਖ਼ਾਨ/ਵਿਸ਼ਵਦੀਪ ਕਟਾਰੀਆ) :- ਅੱਜ ਪਾਰਵ ਦੀ ਮੈਨੇਜਮੈਂਟ ਦੇ ਅੜੀਅਲ ਰਵੱਈਏ ਦੇ ਵਿਰੋਧ ਵਿਚ ਬਿਜਲੀ ਕਾਮਿਆ ਨੇ ਪਿਛਲੇ ਲੰਮੇਂ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੀ ਪ੍ਰਾਪਤੀ ਲਈ ਬਿਜਲੀ ਮੁਲਾਜ਼ਮ ਏਕਤਾ ਪੰਜਾਬ, ਜੁਆਇਟ ਫੋਰਸ ਪੰਜਾਬ ਦੇ ਸੂਬਾ ਪੱਧਰੀ ਸੱਦੇ ਤੇ ਪਾਵਰਕਾਮ ਦੇ ਸਮੁੱਚੇ ਕਰਮਚਾਰੀਆਂ ਵਲੋਂ ਪਿਛਲੇ ਇਕ ਹਫ਼ਤੇ ਤੋਂ ਸਮੂਹਿਕ ਛੁੱਟੀ ਤੇ ਜਾਣ ਦੇ ਸੰਘਰਸ਼ ਪ੍ਰੋਗ੍ਰਾਮ ਦੀ ਸਫ਼ਲਤਾ ਲਈ ਮੇਨ ਬਿਜਲੀ ਘਰ ਮੋਗਾ ਵਿਖੇ ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਗੱਬਰ ਸਿੰਘ, ਸੁਖਮੰਦਰ ਸਿੰਘ ਬਹੋਨਾ, ਦਰਸ਼ਨ ਲਾਲ ਸ਼ਰਮਾਂ, ਕੁਲਵੰਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਜਿਥੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ, ਉਥੇ ਪਾਵਰ ਦੀ ਮੈਨੇਜ਼ਮੈਂਟ ਨੂੰ ਚੇਤਾਵਨੀ ਦਿੱਤੀ ਕੇ ਜੇਕਰ 26 ਨਵੰਬਰ ਤੋਂ ਪਹਿਲਾ-ਪਹਿਲਾ ਮੁਲਾਜ਼ਮ ਮਸਲਿਆ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਪ੍ਰਚੇਤ ਕੀਤਾ ਜਾਵੇਗਾ ਜਿਸਦੀ ਜਿਮੇਵਾਰੀ ਪਾਵਰ ਦੀ ਮੈਨੇਜ਼ਮੈਂਟ ਦੀ ਹੋਵੇਗੀ।

ALSO READ:- ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੇ ਸੋਖੇ ਤਰੀਕੇ ਨਾਲ ਹੱਲ ਕਰਨਾ ਸਥਾਈ ਲੋਕ ਅਦਾਲਤ ਦਾ ਮੁੱਖ ਮੰਤਵ : ਸੈਸ਼ਨ ਜੱਜ ਪੰਨੂੰ

ਅੱਜਪੰਜਾਬ ਅੰਦਰ ਬਿਜਲੀ ਰਹਿਤ ਅਤੇ ਕਰਮਚਾਰੀਆਂ ਦੀ ਹੋਂਦ ਤੋਂ ਸੋਖਦੇ ਹੋਣ ਕਰਕੇ ਵੱਡੇ ਹਾਦਸਿਆ ਦਾ ਕਾਰਨ ਬਣ ਸਕਦੇ ਹਨ, ਜਿਸਦੀ ਵਜਾ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖ਼ਤਰਾ ਲਗਾਤਾਰ ਬਰਕਰਾਰ ਹੈ। ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਾਂ ਮਿਲਣ ਕਰਕੇ ਪਹਿਲਾਂ ਤੋਂ ਝੰਬਿਆ ਖੇਤੀਬਾੜੀ ਸੈਕਟਰ ਤਬਾਹ ਹੋਵੇਗਾ। ਬਿਜਲੀ ਕਾਮਿਆ ਦੀ ਪੈਂਡਿੰਗ ਮੰਗਾਂ ਪੇ-ਬੈਂਡ ਦਸੰਬਰ 2011 ਤੋਂ ਜਿਸਨੂੰ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀ ਤਰਜ਼ ਤੇ ਲਾਗੂ ਕਰਨਾ ਬਣਦਾ ਹੈ, ਨੂੰ ਬਿਨ੍ਹਾਂ ਕਿਸੇ ਦੇਰੀ ਦੇ ਲਾਗੂ ਕਰਨ ਲਈ ਜੋਰ ਦੇ ਪ੍ਰੋਬੇਸ਼ਨਲ ਪੀ ਆਡਰ ਦੀ ਸ਼ਰਤ ਖ਼ਤਮ ਕਰਨ ਸਮੇਤ ਅਤੇ ਬਿਜਲੀ ਬਿਲਾ ਆਦਿ ਭਖ਼ਦੀਆਂ ਮੰਗਾਂ ਹਨ। ਇਸੇ ਸੰਘਰਸ਼ ਦੀ ਕੜੀ ਤਹਿਤ ਪੰਜਾਬ ਦੇ ਪਾਵਰ ਮੁਲਾਜ਼ਮ 22 ਨਵੰਬਰ ਤੋਂ 26 ਨਵੰਬਰ ਤੱਕ ਹੈਡ ਆਫ਼ਿਸ ਪਟਿਆਲਾ ਦੇ ਗੇਟਾਂ ਉਪਰ ਕੀਤੇ ਜਾ ਰਹੇ 24 ਘੰਟੇਂ ਦੇ ਪ੍ਰਦਰਸ਼ਨ ਵਿਚ ਵੀ ਆਪਣਾ ਪੂਰਾ ਜੋਰ ਲਗਾਉਣ ਦੀ
ਅਪੀਲ ਕੀਤੀ।

ALSO READ:- ਬਲੂਮਿੰਗ ਬਡਜ਼ ਸਕੂਲ ਦੇ ਆਰਚਰੀ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੇ ਜਿੱਤੇ 3 ਮੈਡਲ

ਇਸ ਮੌਕੇ ਰੈਲੀ ਨੂੰ ਅਮਨਦੀਪ ਸਿੰਘ, ਸਵਰਨ ਸਿੰਘ, ਬੂਟਾ ਸਿੰਘ, ਚਮਕੌਰ ਸਿੰਘ, ਮਨਜੋਤ ਬਰਾੜ, ਸੁਖਵਿੰਦਰ ਸਿੰਘ, ਜਗਰੂਪ ਸਿੰਘ, ਮੱਖਣ ਸਿੰਘ, ਜਗਤਾਰ ਸਿੰਘ,
ਕੁਲਵੰਤ ਸਿੰਘ, ਗੁਰਸੇਵਕ ਸਿੰਘ ਆਦਿ ਬੁਲਾਰਿਆ ਨੇ ਪ੍ਰਦਰਸ਼ਨ ਮੌਕੇ ਸੰਬੋਧਨ ਕਰਦਿਆ ਆਪਣੇ ਵਿਚਾਰ ਰੱਖੇ,ਇਸ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਰਸ਼ਨ ਲਾਲ ਸ਼ਰਮਾਂ ਨੇ ਦਿੱਤੀ।

LEAVE A REPLY

Please enter your comment!
Please enter your name here