ਬਲੂਮਿੰਗ ਬਡਜ਼ ਸਕੂਲ ਦੇ ਆਰਚਰੀ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੇ ਜਿੱਤੇ 3 ਮੈਡਲ

0
24
ਬਲੂਮਿੰਗ ਬਡਜ਼ ਸਕੂਲ ਦੇ ਆਰਚਰੀ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੇ ਜਿੱਤੇ 3 ਮੈਡਲ
ਬਲੂਮਿੰਗ ਬਡਜ਼ ਸਕੂਲ ਦੇ ਆਰਚਰੀ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਤੇ ਜਿੱਤੇ 3 ਮੈਡਲ

PLCTV:-


ਮੋਗਾ, 22 ਨਵੰਬਰ (ਅਮਜਦ ਖ਼ਾਨ) : ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਜਿੱਥੇ ਵਿਦਿਅਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਨ ਬਣਾ ਰਹੀ ਹੈ ਉੱਥੇ ਹੀ ਖੇਡਾਂ ਦੇ ਖੇਤਰ ਵਿੱਚ ਵੀ ਆਪਣਾ ਸਿੱਕਾ ਜਮਾਉਂਦਾ ਅੱਗੇ ਵੱਧ ਰਿਹਾ ਹੈ। ਆਏ ਦਿਨਹੀ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀ ਕਿਸੇ ਨਾ ਕਿਸੇ ਖੇਡ ਵਿੱਚ ਆਪਣਾ ਖੇਡ ਪ੍ਰਦਰਸ਼ਨ ਕਰਕੇ ਮੈਡਮ ਜਿੱਤ ਰਹੇ ਹਨ। ਹਾਲ ਵਿੱਚ ਨਵੰਬਰ ਦੇ ਮਹੀਨੇ ਵਿੱਚ ਓਪਨ ਆਰਚਰੀ ਖੇਡ ਮੁਕਾਬਲੇ ਜੋ ਫੀਲਡ ਆਰਚਰੀ ਅਸ਼ੋਸ਼ੀਏਸ਼ਨ ਆਫ ਇੰਡੀਆ ਵੱਲੋਂ ਲਖਨਊ ਵਿਖੇ ਬਾਰਾਂਬੰਕੀ ਵਿੱਚ ਹੋਏ।

ALSO READ:- ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੇ ਸੋਖੇ ਤਰੀਕੇ ਨਾਲ ਹੱਲ ਕਰਨਾ ਸਥਾਈ ਲੋਕ ਅਦਾਲਤ ਦਾ ਮੁੱਖ ਮੰਤਵ : ਸੈਸ਼ਨ ਜੱਜ ਪੰਨੂੰ

ਇਹਨਾਂ ਖੇਡ ਮੁਕਾਬਲਿਆਂ ਵਿੱਚ ਅੱਡਰ-14, 17, ਵਰਗ ਦੇ ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਆਰਚਰੀ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਸੂਬਿਆਂ ਤੋਂ ਲਗਭਗ 300 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਬੁਲ਼ਮਿੰਗ ਬਡਜ਼ ਸਕੂਲ ਦੇ ਤਿੰਨ ਆਰਚਰਾਂ ਨੇ 3 ਮੈਡਮ ਜਿੱਤੇ ਜਿਹਨਾਂ ਵਿੱਚੋਂ ਸਮਰਪ੍ਰੀਤ ਸਿੰਘ ਸਿੱਧੂ ਨੇ 1 ਸੋਨੇ ਦਾ ਤਗਮਾ, ਹਰਮਨਪ੍ਰੀਤ ਸਿੰਘ ਨੇ 1 ਚਾਂਦੀ ਦਾ ਅਤੇ ਹਰਸਿਮਰਨ ਸਿੰਘ ਸਿੱਧੂਨੇ 1 ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਮਾਤਾ-ਪਿਤਾ, ਆਪਣੇ ਸੂਬੇ ਦਾ ਨਾਂ ਰੌਸ਼ਨ ਕੀਤਾ। ਸਕੂਲ ਪਹੁੰਚੇ ਇਹਨਾਂ
ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਰਚਰੀ ਵਿੱਚ ਪੰਜਾਬ ਵਿੱਚੋਂ ਜਿਆਦਾਤਰ ਖਿਡਾਰੀ ਪਟਿਆਲਾ ਜਾਂ ਅਬੋਹਰ ਦੇ ਹੀ ਹੁੰਦੇ ਸਨ।

ALSO READ:- ਅੰਮ੍ਰਿਤਜੋਤ ਕੌਰ ਦੀ ‘‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’’ ਸਦਕਾ ਹੋਈ ਚੰਗੀ ਕੰਪਨੀ ਵਿੱਚ ਚੰਗੇ ਅਹੁਦੇ ’ਤੇ ਰੋਜ਼ਗਾਰ ਲਈ ਚੋਣ

ਇਸ ਖੇਡ ਨੂੰ ਹੋਰ ਪ੍ਰੋਮੋਟ ਕਰਨ ਲਈ ਬੀ.ਬੀ.ਐੱਸ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਮੋਗਾ ਸ਼ਹਿਰ ਵਿੱਚ ਸਬ ਤੋਂ ਪਹਿਲਾਂ ਬਲੂਮਿੰਗ ਬਡਜ਼ ਸਕੂਲ ਵਿੱਚ ਇਸ ਖੇਡ ਨੂੰ ਸ਼ੁਰੂ ਕੀਤਾ। ਸਕੂਲ ਵਿੱਚ ਇੰਡਿਅਨ ਰਾਉਂਡ, ਰਿਕਰਵ, ਕੰਪਾਉਂਡ ਆਰਚਰੀ ਲਈ ਮਾਹਰ ਕੌਚਮੁਹਈਆ ਕਰਵਾਏ ਜਿਹਨਾਂ ਸਦਕਾ ਇਸ ਸਕੂਲ ਵਿੱਚੋਂ ਬਹੁਤ ਸਾਰੇ ਖਿਡਾਰੀਆਂ ਨੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਆਰਚਰੀ ਦੇ ਕਈ ਮੁਕਾਬਲੇ ਜਿੱਤੇ ਤੇ ਆਪਣੇ ਮਾਪਿਆਂ, ਸਕੂਲ ਤੇ ਜ਼ਿਲੇ ਦਾ ਨਾਂਅ ਰੋਸ਼ਨ ਕੀਤਾ। ਇਹ ਲੜੀ ਅਜੇ ਵੀ ਨਿਰੰਤਰ ਜ਼ਾਰੀ ਹੈ।

READ NEWS:- ਸਰਨ ਫਾਊਂਡੇਸਨ ਵੱਲੋਂ ਪਾਣੀ ਬਚਾਓ ਜੀਵਨ ਬਚਾਓ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ

LEAVE A REPLY

Please enter your comment!
Please enter your name here