ਅੰਮ੍ਰਿਤਜੋਤ ਕੌਰ ਦੀ ‘‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’’ ਸਦਕਾ ਹੋਈ ਚੰਗੀ ਕੰਪਨੀ ਵਿੱਚ ਚੰਗੇ ਅਹੁਦੇ ’ਤੇ ਰੋਜ਼ਗਾਰ ਲਈ ਚੋਣ

0
46
ਅੰਮ੍ਰਿਤਜੋਤ ਕੌਰ ਦੀ ‘‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’’ ਸਦਕਾ ਹੋਈ ਚੰਗੀ ਕੰਪਨੀ ਵਿੱਚ ਚੰਗੇ ਅਹੁਦੇ ’ਤੇ ਰੋਜ਼ਗਾਰ ਲਈ ਚੋਣ
ਅੰਮ੍ਰਿਤਜੋਤ ਕੌਰ ਦੀ ‘‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’’ ਸਦਕਾ ਹੋਈ ਚੰਗੀ ਕੰਪਨੀ ਵਿੱਚ ਚੰਗੇ ਅਹੁਦੇ ’ਤੇ ਰੋਜ਼ਗਾਰ ਲਈ ਚੋਣ

PLCTV:-

ਮੋਗਾ, 22 ਨਵੰਬਰ (ਅਮਜਦ ਖ਼ਾਨ/ਸੰਦੀਪ ਮੋਂਗਾ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’’ ਤਹਿਤ ਰੋਜ਼ਗਾਰ ਮੇਲਿਆਂ ਅਤੇ ਰੋਜ਼ਗਾਰ ਕੈਂਪਾਂ ਜਰੀਏ ਬੇਰੋਜ਼ਗਾਰਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਵਧੀਆ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮਿਸ਼ਨ ਨੂੰ ਤੇਜ਼ੀ ਨਾਲ ਸਫ਼ਲਤਾ ਵੱਲ ਲਿਜਾਣ ਲਈ ਜ਼ਿਲ੍ਹਾ ਪੱਧਰੀ ਰੋਜ਼ਗਾਰ ਦਫ਼ਤਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਊ ਦਸਮੇਸ਼ ਨਗਰ ਮੋਗਾ ਦੀ ਵਸਨੀਕ ਅੰਮ੍ਰਿਤਜੋਤ ਕੌਰ ਨੇ ਕੀਤਾ। ਉਸਨੇ ਦੱਸਿਆ ਕਿ ਉਸਨੂੰ ਵੀ ਪੰਜਾਬ ਸਰਕਾਰ ਦੇ ‘‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’’ ਸਦਕਾ ਵਧੀਆ ਰੋਜ਼ਗਾਰ ਹਾਸਲ ਹੋ ਸਕਿਆ ਹੈ।

ਉਸਨੇ ਦੱਸਿਆ ਕਿ ਉਸਨੇ ਬੀ.ਕਾਮ. ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਪੜ੍ਹਾਈ ਕਰਨ ਉਪਰੰਤ ਉਸਨੇ ਇਸੇ ਖੇਤਰ ਵਿੱਚ ਕਿਸੇ ਕੰਮ ਦੀ ਟ੍ਰੇਨਿੰਗ ਦੀ ਭਾਲ ਜਾਰੀ ਰੱਖੀ ਤਾਂ ਕਿ ਉਸਨੂੰ ਇਸ ਖੇਤਰ ਦਾ ਪ੍ਰੈਕਟੀਕਲ ਅਨੁਭਵ ਹੋ ਸਕੇ, ਪਰ ਉਹ ਆਪਣੇ ਪੱਧਰ ਤੇ ਰੋਜ਼ਗਾਰ ਜਾਂ ਟ੍ਰੇਨਿੰਗ ਲੱਭਣ ਵਿੱਚ ਅਸਫ਼ਲ ਰਹੀ। ਉਸਨੇ ਕਿਹਾ ਕਿ ਫਿਰ ਉਸਨੇ ਜ਼ਿਲ੍ਹਾ
ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵਿੱਚ ਆਪਣਾ ਮੋਬਾਇਲ ਨੰਬਰ ਤੇ ਪੜ੍ਹਾਈ ਬਾਰੇ ਜਾਣਕਾਰੀ ਦੇ ਕੇ ਆਪਣਾ ਨਾਮ ਰਜਿਸਟਰਡ ਕਰਵਾਇਆ। ਕੁਝ ਚਿਰ ਬਾਅਦ ਉਸਨੂੰ ਰੋਜ਼ਗਾਰ ਦਫ਼ਤਰ ਦੁਆਰਾ ਮੈਕਿਨ ਰੈਡੀਮੀਜ਼ ਇੰਡੀਆ ਲਿਮ. ਕੰਪਨੀ ਵਿਖੇ ਹੋਣ ਵਾਲੀ ਇੰਟਰਵਿਊ ਬਾਰੇ ਪਤਾ ਲੱਗਿਆ ਅਤੇ ਦਫਤਰ ਦੇ ਅਧਿਕਾਰੀਆਂ ਦੁਆਰਾ ਉਸਦਾ ਸਾਰਾ ਡਾਟਾ ਕੰਪਨੀਤੱਕ ਵੀ ਪਹੁੰਚਾਇਆ ਗਿਆ।

READ NEWS:- ਸਰਨ ਫਾਊਂਡੇਸਨ ਵੱਲੋਂ ਪਾਣੀ ਬਚਾਓ ਜੀਵਨ ਬਚਾਓ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ

ਇਸ ਤੋਂ ਬਾਅਦ ਇਸ ਦਫ਼ਤਰ ਵਿਖੇ ਉਸਦੀ ਇਸ ਕੰਪਨੀ ਦੇ ਨੁਮਾਇੰਦਿਆਂ ਨੇ ਇੰਟਰਵਿਊ ਕੀਤੀ ਅਤੇ ਉਸਦੀ ਇਸ ਕੰਪਨੀ ਵਿੱਚ ਬਤੌਰ ਅਸਿਸਟੈਂਟ ਅਕਾਊਂਟੈਂਟ ਵਜੋਂ ਸਿਲੈਕਸ਼ਨ ਹੋ ਗਈ। ਉਸਨੇ ਦੱਸਿਆ ਕਿ ਉਸਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਨੇ ਇੰਟਰਵਿਊ ਲਈ ਬਿਹਤਰ ਢੰਗ ਨਾਲ ਤਿਆਰੀ ਕਰਵਾਈ, ਜਿਸ ਸਦਕਾ ਉਸਦੀ ਇੰਟਰਵਿਊ ਜਰੀਏ ਸਿਲੈਕਸ਼ਨ ਹੋਈ। ਉਸਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ‘‘ਘਰਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’’ ਦੀ ਹਮੇਸ਼ਾ ਰਿਣੀ ਰਹੇਗੀ ਜਿਸ ਸਦਕਾ ਉਸਨੂੰ ਉਸਦੀ ਯੋਗਤਾ ਅਨੁਸਾਰ ਮਨਪਸੰਦ ਰੋਜ਼ਗਾਰ ਮਿਲਿਆ। ਉਸਨੇ ਕਿਹਾ ਕਿ ਇਹ ਮਿਸ਼ਨ ਘਰ ਬੈਠੇ ਬੋਰੋਜਗਾਰਾਂ ਲਈ ਰੋਜਗਾਰ ਲੱਭਣ ਵਿੱਚ ਬਹੁਤ ਸਹਾਇਕ ਸਿੱਧ ਹੋ ਰਿਹਾ ਹੈ। ਅੰਮ੍ਰਿਤਜੋਤ ਕੌਰ ਨੇ ਮੋਗਾ ਜ਼ਿਲ੍ਹਾ ਦੇ ਸਮੂਹ ਬੇਰੋਜ਼ਗਾਰ ਲੜਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਾਮ ਰੋਜ਼ਗਾਰ ਦਫ਼ਤਰ ਮੋਗਾ ਵਿਖੇ ਜਰੂਰ ਦਰਜ ਕਰਵਾਉਣ ਅਤੇ ਪੰਜਾਬ ਸਰਕਾਰ
ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਦੇ ਭਾਗੀਦਾਰ ਬਣ ਕੇ ਆਪਣੇ ਪੈਰ੍ਹਾਂ ਤੇ ਖੜ੍ਹਾ ਹੋਣ।

LEAVE A REPLY

Please enter your comment!
Please enter your name here