ਵਿਧਾਇਕ ਕਾਕਾ ਲੋਹਗੜ੍ਹ ਵਲੋਂ ਦਿੱਲੀ ਤੋਂ ਆਏ ਕਿਸਾਨਾਂ ਨੂੰ ਸਨਮਾਨ ਚਿੰਨ ਅਤੇ ਲੰਡੂ ਵੰਡ ਕੇ ਕੀਤਾ ਸਵਾਗਤ

  0
  28
  ਵਿਧਾਇਕ ਕਾਕਾ ਲੋਹਗੜ੍ਹ ਵਲੋਂ ਦਿੱਲੀ ਤੋਂ ਆਏ ਕਿਸਾਨਾਂ ਨੂੰ ਸਨਮਾਨ ਚਿੰਨ ਅਤੇ ਲੰਡੂ ਵੰਡ ਕੇ ਕੀਤਾ ਸਵਾਗਤ
  ਵਿਧਾਇਕ ਕਾਕਾ ਲੋਹਗੜ੍ਹ ਵਲੋਂ ਦਿੱਲੀ ਤੋਂ ਆਏ ਕਿਸਾਨਾਂ ਨੂੰ ਸਨਮਾਨ ਚਿੰਨ ਅਤੇ ਲੰਡੂ ਵੰਡ ਕੇ ਕੀਤਾ ਸਵਾਗਤ

  PLCTV:-


  ਮੋਗਾ, 20 ਨਵੰਬਰ (ਅਮਜਦ ਖ਼ਾਨ/ਸੰਦੀਪ ਮੋਂਗਾ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਦੇ ਖ਼ਿਲਾਫ਼ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ
  ਵਲੋਂ ਪਿਛਲੇ 1 ਸਾਲ ਤੋਂ ਸੰਘਰਸ਼ ਵਿੱਢਿਆ ਹੋਇਆ ਹੈ। ਜਿਸ ਨੂੰ ਲੈ ਕੇ ਬੀਤੇ ਸਾਲ 26 ਨਵੰਬਰ ਨੂੰ ਕਿਸਾਨਾਂ ਨੇ ਦਿੱਲੀ ਵੱਲ ਆਪਣਾ ਰੁਖ ਕਰ ਲਿਆ ਸੀ ਪਰ ਉਨ੍ਹਾਂ ਨੂੰ
  ਦਿੱਲੀ ਦੇ ਬਾਂਡਰਾ ’ਤੇ ਹੀ ਰੋਕ ਲਿਆ ਗਿਆ ਰੋਸ ਵਜੋਂ ਕਿਸਾਨਾਂ ਨੇ ਦਿੱਲੀ ਦੇ ਬਾਂਡਰਾ ਤੇ ਹੀ ਆਪਣੇ ਮੋਰਚੇ ਲਗਾ ਦਿੱਤੇ ਸਨ। ਹਲਕਾ ਧਰਮਕੋਟ ਦੇ ਕਾਂਗਰਸੀ
  ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਮੈਂ ਵੀ ਕਿਸਾਨ ਦਾ ਪੁੱਤਰ ਹਾਂ ਜਿਸ ਕਰਕੇ ਮੈਂ ਆਪਣਾ ਫ਼ਰਜ਼ ਸਮਝਦਿਆਂ ਆਪਣੇ ਹਲਕੇ ਧਰਮਕੋਟ ਤੋਂ ਫ਼ਰੀ
  ਬੱਸ ਸੇਵਾ ਸ਼ੁਰੂ ਕਰ ਦਿੱਤੀ ਜੋ ਕਿ ਧਰਮਕੋਟ ਤੋਂ ਦਿੱਲੀ ਤੇ ਬਾਡਰ ਤੇ ਹਫ਼ਤੇ ਵਿਚ ਦੋ ਦਿਲ ਜਾਂਦੀ ਹੈ।

  ਹਲਕਾ ਧਰਮਕੋਟ ਦੇ ਕਿਸਾਨਾ ਜੋ ਕਿ ਦਿੱਲੀ ਬਾਡਰਾਂ ਤੇ ਬੈਠੇ ਸਨ, ਉਨ੍ਹਾਂ ਦੇ ਵਾਪਿਸ ਪਰਤਨ ’ਤੇ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵਲੋਂ
  ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕਰਦਿਆ ਵਿਸ਼ੇਸ਼ ਗਿਫ਼ਟਾਂ ਅਤੇ ਸਿਰੋਪਾਓ ਪਾ ਕੇ ਸਨਮਾਤ ਕੀਤਾ ਗਿਆ ਅਤੇ ਲੰਡੂ ਵੀ ਵੰਡੇ ਗਏ,ਇਸ ਮੋਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਅੜਿਅਲ ਰਵੀਏ ਤੇ ਅੜੀ ਹੋਈ ਸੀ ਤੇ ਕਿਸਾਨ ਆਪਣੀਆਂ ਹੱਕੀ ਮੰਗਾਂਮਨਵਾਉਣ ਲਈ ਸੰਘਰਸ਼ ਕਰ ਰਹੇ ਸਨ,ਆਖਿਰਕਾਰ ਕੇਂਦਰ ਭਾਜਪਾ ਸਰਕਾਰ ਨੂੰ ਕਿਸਾਨਾਂ ਦੀ ਸਚਾਈ ਨੂੰ ਮਨਦਿਆ ਉਨ੍ਹਾਂ ਅੱਗੇ ਝੁਕਨਾ ਹੀ ਪਿਆ ਅਤੇ ਬੀਤੇ ਦਿਨੀ ਬਾਬੇ ਨਾਨਕ ਜੀ ਦੇ ਗੁਰਪੂਰਬ ਮੌਕੇ ਐਲਾਨ ਕਰ ਦਿੱਤਾ ਕਿ ਸਾਡੀ ਭਾਜਪਾ ਸਰਕਾਰ ਇੰਨਾਂ ਕਾਨੂੰਨਾਂ ਨੂੰ ਵਾਪਿਸ ਲਵੇਗੀ।

  ਉਨ੍ਹਾਂ ਕਿਹਾ ਕਿ ਅਸੀਂ ਉਸ ਕੌਮ ਦੇ ਵਾਰਿਸ ਹਾਂ ਜਿਸ ਨੇ ਹਮੇਸ਼ਾ ਹੀ ਹੱਕ ਸੱਚ ਦੀ ਲੜਾਈ ਲੜੀ ਹੈ ਅਤੇ ਇਸ ਤੋਂ ਕਦੇ ਵੀ ਪਿਛੇ ਨਹੀਂ ਹਟੇ। ਬਾਬੇ ਨਾਨਕ ਦੀ ਕ੍ਰਿਪਾ ਹੋਈ ਮੋਂਦੀ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਕਾਨੂੰਨ ਜੋ ਕਿਸਾਨਾਂ ’ਤੇ ਥੋਪੇ ਸਨ ਵਾਪਿਸ ਲੈ ਲਏ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਜੋ ਕਿਸਾਨ ਸ਼ਹੀਦ ਹੋਏ ਹਨ ਪੰਜਾਬ ਦੀ ਕਾਂਗਰਸ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਕਰੇਗੀ। ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੁਗੇਰੀਆਂ, ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਕਾਂਗਰਸੀ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਬੀਬੀ ਪਰਮਜੀਤ ਕੋਰ ਕਪੂਰੇ, ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ, ਸਰਪੰਚ ਕੈਪਟਨ ਹਰਨੇਕ ਸਿੰਘ ਬੁੱਘੀਪੁਰਾ, ਸੋਹਣਾ ਖੇਲਾ ਜਲਾਲਾਬਾਦ ਅਤੇ ਅਵਤਾਰ ਸਿੰਘ ਪੀ.ਏ.ਟੂ ਹਲਕਾ ਵਿਧਾਇਕ, ਹਰਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਚਰਨਜੀਤ ਸਿੰਘ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ।

  LEAVE A REPLY

  Please enter your comment!
  Please enter your name here