‘ਰਾਜ ਕਰੇਂਦੇ ਰਾਜਿਆ’ ਦਾ ਦੂਜਾ ਐਡੀਸ਼ਨ ਸਾਹਿਤਕਾਰਾਂ ਵੱਲੋਂ ਲੋਕ ਅਰਪਣ

0
82
‘ਰਾਜ ਕਰੇਂਦੇ ਰਾਜਿਆ’ ਦਾ ਦੂਜਾ ਐਡੀਸ਼ਨ ਸਾਹਿਤਕਾਰਾਂ ਵੱਲੋਂ ਲੋਕ ਅਰਪਣ
‘ਰਾਜ ਕਰੇਂਦੇ ਰਾਜਿਆ’ ਦਾ ਦੂਜਾ ਐਡੀਸ਼ਨ ਸਾਹਿਤਕਾਰਾਂ ਵੱਲੋਂ ਲੋਕ ਅਰਪਣ

PLCTV: –

ਮੋਗਾ, 6 ਨਵੰਬਰ (ਅਮਜਦ ਖ਼ਾਨ) :- ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਰਵਾਏ ਸਮਾਗਮ ਵਿੱਚ ਉੱਘੇ ਸ਼ਾਇਰ ਅਮਰ ਸੂਫੀ ਵੱਲੋਂ ਲਿਖੇ ਦੋਹਿਆਂ ਦੀ ਪੁਸਤਕ ‘ਰਾਜ ਕਰੇਂਦੇ ਰਾਜਿਆ’ ਦਾ ਦੂਜਾ ਐਡੀਸ਼ਨ ਸਾਹਿਤਕਾਰਾਂ ਵਲੋਂ ਲੋਕ ਅਰਪਣ ਕੀਤਾ ਗਿਆ,ਪੁਸਤਕ ਬਾਰੇ ਮੁੱਢਲੀ ਜਾਣ ਪਛਾਣ ਕਰਵਾਉਂਦੇ ਹੋਏ ਮੰਚ ਦੇ ਜਨਰਲ ਸਕੱਤਰ ਰਣਜੀਤ ਸਰਾਂਵਾਲੀ ਨੇ ਕਿਹਾ ਕਿ ਅਮਰ ਸੂਫੀ ਨੇ ਆਪਣੇ ਦੋਹਿਆਂ ਰਾਹੀਂ ਸੱਤਾ ਨੂੰ ਵੰਗਾਰਿਆ ਹੈ,ਇਹ ਪੁਸਤਕ ਰਾਜਧਾਨੀ ਦੇ ਗਲਿਆਰਿਆਂ ਵਿੱਚ ਸੱਤਾ ਸੁੱਖ ਮਾਣ ਰਹੇ ਹਾਕਮਾਂ ਨੂੰ ਲਾਹਨਤਾਂ ਪਾਉਂਦੀ ਹੈ ਜੋ ਲੰਮੇ ਸਮੇਂ ਤੋਂ ਮਾਨਵ ਅਧਿਕਾਰਾਂ ਦਾ ਘਾਣ ਕਰ ਰਹੇ ਹਨ।

READ NOW:- ਕੌਰ ਇੰਮੀਗ੍ਰੇਸ਼ਨ ਨੇ ਮਹਿਕਪ੍ਰੀਤ ਦਾ ਲਵਾਇਆ ਕੈਨੇਡਾ ਦਾ ਸਟੂਡੈਂਟ ਵੀਜਾ

ਗੁਰਪ੍ਰੀਤ ਧਰਮਕੋਟ ਵਿੱਤ ਸਕੱਤਰ ਨੇ ‘ਰਾਜ ਕਰੇਂਦੇ ਰਾਜਿਆ’ ਬਾਰੇ ਬੋਲਦਿਆਂ ਇਸਨੂੰ ਲੋਕ ਮੁਹਾਵਰੇ ਵਾਲੀ ਸ਼ਾਇਰੀ ਕਿਹਾ। ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਨਵਨੀਤ ਸਿੰਘ ਸੇਖਾ, ਚਰਨਜੀਤ ਸਮਾਲਸਰ, ਮੀਤ ਪ੍ਰਧਾਨ ਗੁਰਦੀਪ ਲੋਪੋ, ਇਕਬਾਲ ਕੋਮਲ, ਮੀਡੀਆ ਕੁਆਰਡੀਨੇਟਰ ਅਮਰ ਘੋਲੀਆ, ਧਾਮੀ ਗਿੱਲ, ਦੀਪ ਜੈਲਦਾਰ, ਅਮਰਜੀਤ ਸਨੇਰ੍ਹਵੀ, ਤਰਸੇਮ ਗੋਪੀਕਾ, ਹਰਵਿੰਦਰ ਬਿਲਾਸਪੁਰ, ਨਵਜੀਤ ਸਿੰਘ ਈ.ਟੀ.ਓ, ਦਿਲਬਾਗ ਬੁੱਕਣਵਾਲਾ, ਦਰਸ਼ਨ ਦੋਸਾਂਝ,ਬੇਅੰਤ ਕੌਰ ਗਿੱਲ, ਅਮਰਪ੍ਰੀਤ ਕੌਰ ਭਾਗੀਕੇ, ਸ਼ਮਿੰਦਰ ਬਰਾੜ, ਕਿ੍ਰਸ਼ਨ ਪਰਤਾਪ ਨਾਵਲਕਾਰ ਅਤੇ ਸਥਾਨਕ ਸਭਾਵਾਂ ਦੇ ਬਹੁਤ ਸਾਰੇ ਲੇਖਕ ਇਸ ਮੌਕੇ ਹਾਜਰ ਸਨ। ਮੰਚ ਦੇ ਪ੍ਰਧਾਨ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਆਏ ਹੋਏ ਸਸਾਹਿਤਕਾਰਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here