ਭਾਰਤ ਗੈਸ ਏਜੰਸੀ ਵਲੋਂ ਫ਼ਰੀ ਕੈਂਪ ਲਗਾਕੇ ਗੈਸ ਕੁਨੈਕਸ਼ਨਾਂ ਦੀ ਵੰਡ ਕੀਤੀ, ਮਾਲਵਿਕਾ ਸੂਦ ਨੇ ਕੀਤੀ ਸ਼ਲਾਘਾ

0
42
ਭਾਰਤ ਗੈਸ ਏਜੰਸੀ ਵਲੋਂ ਫ਼ਰੀ ਕੈਂਪ ਲਗਾਕੇ ਗੈਸ ਕੁਨੈਕਸ਼ਨਾਂ ਦੀ ਵੰਡ ਕੀਤੀ, ਮਾਲਵਿਕਾ ਸੂਦ ਨੇ ਕੀਤੀ ਸ਼ਲਾਘਾ
ਭਾਰਤ ਗੈਸ ਏਜੰਸੀ ਵਲੋਂ ਫ਼ਰੀ ਕੈਂਪ ਲਗਾਕੇ ਗੈਸ ਕੁਨੈਕਸ਼ਨਾਂ ਦੀ ਵੰਡ ਕੀਤੀ, ਮਾਲਵਿਕਾ ਸੂਦ ਨੇ ਕੀਤੀ ਸ਼ਲਾਘਾ

PLCTV:-


ਮੋਗਾ, 6 ਨਵੰਬਰ (ਅਮਜਦ ਖ਼ਾਨ) : ਅੱਜ ਇੰਦਰਾ ਕਲੋਨੀ ’ਚ ਸਥਿਤ ਭਾਰਤ ਗੈਸ ਏਜੰਸੀ ਵਲੋਂ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਮਾਲਵਿਕਾ ਸੂਦ ਸੱਚਰ ਅਤੇ ਗੋਤਮ ਸੱਚਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆ ਏਜੰਸੀ ਦੇ ਐਮ.ਡੀ. ਗੁਲਸ਼ਨ ਕੁਮਾਰ ਰਿੱਕੀ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਤਹਿਤ ਗੈਸ ਕੁਨੇਕਸ਼ਨਾਂ ਦੀ ਵੰਡ ਦੌਰਾਨ ਗੈਸ ਚੁੱਲਾ, ਪਾਈਪ, ਰੈਗੁਲੇਟਰ ਅਤੇ ਗੈਸ ਦੀ ਢੋਲੀ ਵੀ ਬਿਲਕੁੱਲ ਫ਼ਰੀ ਦਿੱਤੀ ਗਈ,ਇਸ ਮੋਕੇ ਜਿਲ੍ਹੇ ਭਰ ਦੇ ਬੀ.ਪੀ.ਐਲ. ਸਕੀਮ ਤਹਿਤ ਆਉਣ ਵਾਲੇ ਲੋਕਾਂ ਨੇ ਸ਼ਿਰਕਤ ਕਰਕੇ ਇਸ ਸਕੀਮ ਦਾ ਲਾਭ ਲਿਆ ਅਤੇ ਭਾਰਤ ਗੈਸ ਏਜੰਸੀ ਦੇ ਆਗੂ ਗੁਲਸ਼ਨ ਰਿੱਕੀ ਦਾ ਧੰਨਵਾਦ ਕੀਤਾ।

READ NOW:- ਚੰਦਨਵਾਂ ਬਲੂਮਿੰਗ ਬੱਡਜ਼ ਸੀਨੀ. ਸੈਕੰ. ਸਕੂਲ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ

ਮੁੱਖ ਮਹਿਮਾਨ ਵਜੋਂ ਪਹੁੰਚੇ ਮਾਲਵਿਕਾ ਸੂਦ ਸੱਚਰ ਨੇ ਗੁਲਸ਼ਨ ਰਿੱਕੀ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਇਲਾਕੇ ਦੇ ਵਾਸੀਆਂ ਨੂੰ ਦੀਵਾਲੀ ਦਾ ਇਕ ਬਹੁਤ ਵਧਿਆ ਤੋਹਫ਼ੇ ਦੇ ਤੌਰ ’ਤੇ ਦਿੱਤਾ ਹੈ ਜਿਸ ਨਾਲ ਕਈ ਲੋਕਾਂ ਦੇ ਘਰਾਂ ਵਿਚ ਇਸ ਦੀ ਸੁਵਿਧਾ ਉਪਲੰਬਧ ਹੋਵੇਗੀ। ਇਸ ਮੋਕੇ ਮਾਲਵਿਕਾ ਸੂਦ ਸੱਚਰ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆ ਕਿਹਾ ਕਿ ਉਹ ਸਾਰੇ ਗਰੀਨ ਦੀਵਾਲੀ ਮਨਾਉਣ ਅਤੇ ਪ੍ਰਦੂੁਸ਼ਤ ਰਹਿਤ ਦੀਵਾਲੀ ਦਾ ਆਨੰਦ ਮਾਣਨ।

LEAVE A REPLY

Please enter your comment!
Please enter your name here