PLCTV:-
ਮੋਗਾ, 22 ਅਕਤੂਬਰ (ਅਮਜਦ ਖ਼ਾਨ) : ਭਾਈ ਘਨ੍ਹੱਈਆ ਜੀ ਫ੍ਰੀ ਡਿਸਪੈਂਸਰੀ ਬਾਬਾ ਦੀਪ ਸਿੰਘ ਰੋਡ ਨਾਨਕ ਨਗਰੀ ਮੋਗਾ ਰੋਜ਼ਾਨਾ ਸ਼ਾਮ 4:30 ਵਜੇ ਤੋਂ 5:30 ਤੱਕ ਖੁਲੇਗੀ ਇਹ ਜਾਣਕਾਰੀ ਸੋਸਾਇਟੀ ਦੇ ਪ੍ਰਧਾਨ ਬਲਕਰਨ ਸਿੰਘ ਢਿੱਲੋ (ਨੈਸ਼ਨਲ ਲੈਬ ਵਾਲੇ) ਨੇ ਦਿੱਤੀ ਉਹਨਾਂ ਕਿਹਾ ਡਿਸਪੈਂਸਰੀ ਨਿਰੰਤਰ 2004 ਤੋਂ ਚੱਲ ਰਹੀ ਹੈ ਇੱਥੇ ਹਰ ਮਹੀਨੇ ਦੇ ਅਖ਼ੀਰਲੇ ਐਤਵਾਰ ਫ੍ਰੀ ਅਲੱਗ-ਅਲੱਗ ਤਰ੍ਹਾਂ ਦੇ ਬਲੱਡ ਟੈਸਟਾਂ ਦਾ ਕੈਪ ਨੈਸ਼ਨਲ ਲੈਬ ਚੱਕੀ ਵਾਲੀ ਗਲੀ ਦੇ ਸਹਿਯੋਗ ਨਾਲ ਲਾਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਕਰੋਨਾ ਮਾਹਮਾਰੀ ਤੋ ਬਾਅਦ ਡਿਸਪੈਂਸਰੀ ਦੁਆਰਾ ਖੋਲਣ ਲਈ ਉਪਰਾਲਾ ਕੀਤਾ ਗਿਆ ਹੈ.
ਜੋ ਅੱਜ ਸਾਬਕਾ ਬੈਂਕ ਮੈਨੇਜਰ ਐਮ.ਐਸ. ਜਾਖੂ ਅਤੇ ਉਨ੍ਹਾਂ ਦੀ ਧਰਮ ਪਤਨੀ ਅਵਤਾਰ ਕੌਰ ਜਾਖੂ ਵੱਲੋ ਆਪਣੇ ਸਪੁੱਤਰ ਦੇ ਜਨਮ ਦਿਨ ਨੂੰ ਮੁੱਖ ਰੱਖਦਿਆ ਮੈਡੀਕਲ ਦਵਾਈਆ ਲਈ 5100 ਰੁਪੈ ਦੀ ਸੇਵਾ ਕੀਤੀ ਇਸ ਸਮੇ ਜਾਖੂ ਪਰਿਵਾਰ ਦਾ ਵਿਸ਼ੇਸ਼ ਸਨਮਾਨ ਚਿੰਨ੍ਹ ਭੇਂਟ ਕਰਕੇ ਭਾਈ ਘਨ੍ਹੱਈਆ ਜਲ ਸੇਵਾ ਸੋਸਾਇਟੀ ਦੀ ਸਮੁੱਚੀ ਟੀਮ ਵੱਲੋ ਕੀਤਾ ਗਿਆ ਇਸ ਸਮੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਂਦ ਚਿੱਲ~ੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸਨ ਸਿੰਘ ਘੋਲੀਆ ਨੇ ਚੱਲ ਰਹੇ ਕਾਰਜਾ ਦੀ ਸ਼ਲਾਘਾ ਕਰਦੇ ਹੋਏ 1100 ਰੁਪਏ ਡਿਸਪੈਂਸਰੀ ਨੂੰ ਸੇਵਾ ਦਿੱਤੀ ਭਾਈ ਘੋਲੀਆ ਨੇ ਭਾਈ ਘਨ੍ਹੱਈਆ ਜੀ ਸੋਸਾਇਟੀ ਦੇ ਸਰਪ੍ਰਸਤ ਭਾਈ ਬਲਦੇਵ ਸਿੰਘ ਕਾਰਪੇਂਟਰ ਦੀ ਸ਼ਲਾਘਾ ਕਰਦੇ ਹੋਏ.
ਕਿਹਾ ਕਿ ਭਾਈ ਸਾਹਿਬ ਨੇ ਬਹੁਤ ਇਮਾਨਦਾਰੀ ਤੰਨ ਮਨ ਅਤੇ ਧਨ ਨਾਲ ਜੱਥੇ ਦੀ ਸੇਵਾ ਨਿਭਾਈ ਅਤੇ ਹੁਣ ਜੋ ਭਾਈ ਸਾਹਿਬ ਨੌਜਵਾਨ ਆਗੂਆ ਨੂੰ ਸੇਵਾ ਸੌਂਪ ਕੇ ਉਨ੍ਹਾ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ ਇਸ ਲਈ ਵਧਾਈ ਦੇ ਪਾਤਰ ਹਨ ਇਸ ਸਮੇ ਸਰਪ੍ਰਸਤ ਭਾਈ ਬਲਦੇਵ ਸਿੰਘ ਕਾਰਪੇਂਟਰ ਗੁਰਨਾਮ ਸਿੰਘ ਗਾਮਾ ਹਰਮੀਤ ਸਿੰਘ ਖਾਲਸਾ ਸਰਬਜੀਤ ਸਿੰਘ ਦੀਪ ਹਰੀ ਸਿੰਘ ਗਰੀਨ ਗੁਰਨਾਮ ਸਿੰਘ ਨਾਗੀ ਬਿਜਲੀ ਬੋਰਡ ਜਸਪਾਲ ਸਿੰਘ ਬੱਬੀ ਪਰਮਜੀਤ ਸਿੰਘ ਪੱਪੂ ਡਾ. ਬਲਕਾਰ ਸਿੰਘ ਗਿੱਲ ਗੁਰਮੁੱਖ ਸਿੰਘ ਧੰਮੂ, ਜਸਪਾਲ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ ਬੂਟਾ, ਹਰੀਸ਼ ਭਾਟੀਆ, ਬਲਵਿੰਦਰ ਸਿੰਘ ਰੱਤੂ, ਹਰਜਸ ਸਿੰਘ ਧੰਮੂ, ਮਨਜੀਤ ਸਿੰਘ ਜੀਤਾ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
