ਮੋਗਾ, 31 ਅਗਸਤ (ਅਮਜਦ ਖ਼ਾਨ/ਵਿਸ਼ਵਦੀਪ ਕਟਾਰੀਆ) : ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦੇ ਸ਼ੁੱਭ ਦਿਹਾੜੇ ’ਤੇ ਵਿਧਾਇਕ ਡਾ. ਹਰਜੋਤ ਕਮਲ ਨੇ ਮੋਗਾ ਦੇ ਵੱਖ-ਵੱਖ 13 ਮੰਦਿਰਾਂ ਵਿਚ ਨਤਮਸਤਕ ਹੁੰਦਿਆਂ ਸਮੁੱਚੀ ਕਾਇਨਾਤ ਦੀ ਸੁੱਖ ਮੰਗੀ ਅਤੇ ਸੰਗਤਾਂ ਨੂੰ ਕ੍ਰਿਸ਼ਨ ਜਨਮਸ਼ਟਮੀਂ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਹਨਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਭਗਵਾਨ ਸ੍ਰੀ ਕਿ੍ਰਸ਼ਨ ਜੀ ਨੂੰ ਸਭ ‘ਤੇ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣ ਦੀ ਅਰਜੋਈ ਕੀਤੀ। ਇਸ ਮੌਕੇ ਉਹਨਾਂ ਨਾਲ ਮੋਗਾ ਕਾਂਗਰਸ ਦੇ ਸਿਟੀ ਪ੍ਰਧਾਨ ਜਤਿੰਦਰ ਅਰੋੜਾ, ਮੇਅਰ ਨੀਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ, ਚੇਅਰਮੈਨ ਦੀਸ਼ਾ ਬਰਾੜ, ਸਾਬਕਾ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਕੌਂਸਲਰ ਸਾਹਿਲ ਅਰੋੜਾ, ਵਿਨੋਦ ਸ਼ਰਮਾ, ਸੰਜੀਵ ਅਰੋੜਾ, ਦੀਪਕ ਭੱਲਾ, ਅਨਮੋਲ ਸ਼ਰਮਾ ਅਤੇ ਗੌਰਵ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ‘ਟੀਮ ਹਰਜੋਤ’ ਦੇ ਮੈਂਬਰ ਹਾਜ਼ਰ ਸਨ।
