ਮੁਰਾਰੀਲਾਲ ਮੌਦਗਿਲ ਦੀ 37ਵੀਂ ਬਰਸੀ ’ਤੇ ਲੰਗਰ ਲਗਾ ਕੇ ਕੀਤੀ ਲੋਕਾਂ ਦੀ ਸੇਵਾ

0
51
Serving the people by setting up a langar on the 37th anniversary of Murarilal Maudgil
ਮੁਰਾਰੀਲਾਲ ਮੌਦਗਿਲ ਦੀ 37ਵੀਂ ਬਰਸੀ ’ਤੇ ਲੰਗਰ ਲਗਾ ਕੇ ਕੀਤੀ ਲੋਕਾਂ ਦੀ ਸੇਵਾ

PLCTV

ਮੋਗਾ, 31 ਅਗੱਬਤ (ਅਮਜਦ ਖ਼ਾਨ) : ਸੀਨੀਅਰ ਕਾਂਗਰਸੀ ਆਗੂ ਕਰਨਲ ਸੁਨੀਲ ਸ਼ਰਮਾਂ ਨੇ ਆਪਣੇ ਨਾਨਾ ਜੀ ਮੁਰਾਰੀਲਾਲ ਮੌਦਗਿਲ ਦੀ 37ਵੀਂ ਬਰਸੀ ਮੌਕੇ ’ਤੇ ਸਥਾਨਕ ਸ੍ਰੀ ਰਾਧਾ ਵੱਲਭ ਮੰਦਰ ਦੱਤ ਰੋਡ ਸਿਵਲ ਲਾਈਨ ਵਿਖੇ ਪ੍ਰਾਥਨਾ ਸਭਾ ਕਰਵਾਈ ਅਤੇ ਇਸ ਪ੍ਰਾਥਨਾ ਸਭਾ ਦੀ ਸਮਾਪਤੀ ਉਪਰੰਤ ਕਰਨਲ ਸੁਨੀਲ ਸ਼ਰਮਾਂ ਨੇ ਆਪਣੇ ਪਰਿਵਾਰ ਸਮੇਤ ਕੁਲਚੇ ਛੋਲੇ, ਕੜੀ ਚਾਵਲ ਅਤੇ ਫ਼ਰੂਟ ਦਾ ਲੰਗਰ ਗਰੀਬ ਲੋਕਾਂ ਵਿਚ ਵੰਡਿਆ ਗਿਆ। ਇਸ ਮੌਕੇ ਕਰਨਲ ਸੁਨੀਲ ਸ਼ਰਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਮੁਰਾਰੀਲਾਲ ਮੌਦਗਿੱਲ ਬੜੇ ਨਿਰਮਤਾ ਅਤੇ ਹਸਮੁਖ਼ ਸੁਭਾਅ ਦੇ ਮਾਲਕ ਸਨ। ਉਹ ਅਕਸਰ ਹੀ ਸਾਨੂੰ ਸਿੱਖਿਆ ਦਿੰਦੇ ਸਨ ਕਿ ਹਮੇਸ਼ਾਂ ਜ਼ਰੂਰਤ ਮੰਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਂਵੇਂ ਨਾਨਾ ਜੀ ਨੂੰ ਇਸ ਫ਼ਾਨੀ ਦੁਨੀਆਂ ਤੋਂ ਗਿਆ ਅੱਜ 37 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਉਹ ਸਾਡੇ ਦਿਲਾਂ ’ਚ ਵਸਦੇ ਹਨ। ਇਸ ਪ੍ਰਾਰਥਨਾ ਸਭਾ ਵਿਚ ਪੁਸ਼ਪਾ ਸ਼ਰਮਾ, ਪੂਨਮ ਸ਼ਰਮਾ, ਵਿਕਰਾਂਤ ਸ਼ਰਮਾ, ਪ੍ਰੀਤੀ ਸ਼ਰਮਾ ਅਤੇ ਅਗਸਤਯ ਸ਼ਰਮਾ ਪਰਿਵਾਰ ਵਲੋਂ ਸ਼ਾਮਿਲ ਹੋਏ।

LEAVE A REPLY

Please enter your comment!
Please enter your name here