ਐਸ.ਐਮ.ਓ. ਡਾ. ਸੁਖਪ੍ਰੀਤ ਬਰਾੜ ਵੱਲੋਂ ਨਿਊਮੋਕੋਕਲ ਕੰਜੂਗੇਟ (ਪੀਸੀਵੀ) ਵੈਕਸੀਨ ਦੀ ਰਸਮੀ ਸ਼ੁਰੂਆਤ

0
78
ਐਸ.ਐਮ.ਓ. ਡਾ. ਸੁਖਪ੍ਰੀਤ ਬਰਾੜ ਵੱਲੋਂ ਨਿਊਮੋਕੋਕਲ ਕੰਜੂਗੇਟ (ਪੀਸੀਵੀ) ਵੈਕਸੀਨ ਦੀ ਰਸਮੀ ਸ਼ੁਰੂਆਤ
ਐਸ.ਐਮ.ਓ. ਡਾ. ਸੁਖਪ੍ਰੀਤ ਬਰਾੜ ਵੱਲੋਂ ਨਿਊਮੋਕੋਕਲ ਕੰਜੂਗੇਟ (ਪੀਸੀਵੀ) ਵੈਕਸੀਨ ਦੀ ਰਸਮੀ ਸ਼ੁਰੂਆਤ

PLCTV

ਮੋਗਾ, 25 ਅਗੱਸਤ (ਅਮਜਦ ਖ਼ਾਨ/ਸੰਦੀਪ ਮੋਂਗਾ) : ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਹੁਕਮਾਂ ਅਨੁਸਾਰ ਅੰਦਰ ਐਸ.ਐੱਮ.ਓ. ਮੋਗਾ ਡਾ. ਸੁਖਪ੍ਰੀਤ ਬਰਾੜ ਵਲੋਂ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਬੱਚਿਆਂ ਨੂੰ ਨਿਊਮੋਕੋਕਲ ਵੈਕਸੀਨ ਲਗਾਏ ਜਾਣ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੋਕੇ ਉਹਨਾਂ ਦੇ ਨਾਲ ਮਾਨਸਿਕ ਰੋਗ ਵਿਭਾਗ ਦੇ ਸੀਨੀਅਰ ਡਾ. ਰਾਜੇਸ ਮਿੱਤਲ ਵੀ ਹਾਜਰ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਮ.ਓ. ਡਾ. ਬਰਾੜ ਨੇ ਦੱਸਿਆ ਨਿਊਮੋਕੋਕਲ ਨਿਊਮੋਨੀਆ ਦੀ ਬਿਮਾਰੀ ਤੋਂ ਬਚਾਉਣ ਲਈ ਕੌਮੀ ਟੀਕਾਕਰਨ ਪ੍ਰੋਗਰਾਮ ਵਿੱਚ ਨਿਊਮੋਕੋਕਲ ਕੰਜੂਗੇਟ ਵੈਕਸੀਨ ਨੂੰ ਸ਼ਾਮਿਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਤੱਕ ਪ੍ਰਾਈਵੇਟ ਹਸਪਤਾਲਾਂ ਵਿੱਚ ਮਿਲਣ ਵਾਲੀ ਇਹ ਵੈਕਸੀਨ ਅੱਜ ਤੋਂ ਸਿਹਤ ਵਿਭਾਗ ਦੇ ਕੌਮੀ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਬਣੇਗੀ। ਇਸ ਦੇ ਤਹਿਤ ਬੱਚਿਆਂ ਨੂੰ ਇੱਕ ਸਾਲ ਦੇ ਅੰਦਰ ਨਿਊਮੋਕੋਕਲ ਕੰਜੂਗੇਟ (ਪੀਸੀਵੀ) ਵੈਕਸੀਨ ਦੀਆਂ ਤਿੰਨ ਵਾਰ ਲਗਾਈ ਜਾਵੇਗੀ ਤਾਂ ਜੋ ਨਿਊਮੋਕੋਕਲ ਨਿਊਮੋਨੀਆ ਜਿਹੀ ਜਾਨਲੇਵਾ ਬਿਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਿਊਮੋਕੋਕਲ ਬੈਕਟੀਰੀਆ ਦੇ ਕਾਰਨ ਹੋਣ ਵਾਲੀ ਬਿਮਾਰੀਆਂ ਦਾ ਇੱਕ ਸਮੂਹ ਹੈ,ਜੋ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਭਾਵਿਤ ਕਰਦਾ ਹੈ।ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਵਾਲੇ ਬੱਚੇ ਆਮ ਤੌਰ ਤੇ ਨਿਊਮੋਨੀਆ ਪ੍ਰਭਾਵਿਤ ਹੋ ਜਾਂਦੇ ਹਨ।

ਇਸ ਨਾਲ ਫੇਫੜਿਆਂ ਵਿੱਚ ਜਲਨ ਹੋਣ ਲਗਦੀ ਹੈ ਅਤੇ ਪਾਣੀ ਭਰ ਜਾਂਦਾ ਹੈ। ਇਸ ਬਿਮਾਰੀ ਕਾਰਨ ਖਾਂਸੀ ਆਉਂਦੀ ਹੈ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ,ਜੋ ਕਿ ਜਾਨਲੇਵਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਗੰਭੀਰ ਨਿਊਮੋਕੋਕਲ ਬਿਮਾਰੀ ਦਾ ਸਭ ਤੋਂ ਜਿਆਦਾ ਖਤਰਾ ਬੱਚਿਆਂ ਨੂੰ ਪਹਿਲੇ ਸਾਲ ਵਿੱਚ ਹੁੰਦਾ ਹੈ ਅਤੇ ਇਹ ਖਤਰਾ 24 ਮਹੀਨੇ ਤੱਕ ਬਣ ਸਕਦਾ ਹੈ। ਇਸ ਨਾਲ ਆਮ ਲੱਛਣ ਬੁਖਾਰ,ਦਰਦ ਤੇ ਕੰਨ ਵਿੱਚ ਰਿਸਾਵ, ਨੱਕ ਬੰਦ ਹੋਣਾ, ਨੱਕ ਵਿੱਚੋਂ ਰਿਸਾਵ, ਖਾਂਸੀ, ਸਾਹ ਤੇਜ ਆਉਣਾ,ਸਾਹ ਲੈਣ ਵਿੱਚ ਪ੍ਰੇਸ਼ਾਨੀ ਤੇ ਛਾਤੀ ਜਾਮ ਹੋਣਾ,ਦੌਰੇ ਪੈਣਾ, ਗਰਦਨ ਆਕੜਨਾ ਅਤੇ ਸਦਮਾ ਲੱਗ ਜਾਣਾ ਸ਼ਾਮਿਲ ਹੈ।

ਇਸ ਮੌਕੇ ਐਸ.ਐਮ.ਓ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵੈਕਸੀਨ ਬੱਚਿਆਂ ਨੂੰ ਨਿਊਮੋਕੋਕਲ ਬਿਮਾਰੀ ਤੋਂ ਬਚਾਏਗੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਹ ਵੈਕਸੀਨ ਪਹਿਲਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਲਗਾਈ ਜਾ ਰਹੀ ਹੈ ਜੋ ਕਿ ਬਹੁਤ ਮਹਿੰਗੀ ਹੈ ਤੇ ਹੁਣ ਇਹ ਕੌਮੀ ਟੀਕਾਕਰਨ ਪ੍ਰੋਗਰਾਮ ਅਧੀਨ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਉਪਲੱਬਧ ਹੋਵੇਗੀ। ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ ਇੱਕ ਹੋਰ ਸਾਰਥਕ ਪਹਿਲ ਕਰਦਿਆਂ ਸਰਕਾਰ ਵੱਲੋਂ ਇਸ ਟੀਕੇ ਨੂੰ ਰੁਟੀਨ ਟੀਕਾਕਰਨ ਵਿੱਚ ਸ਼ਾਮਿਲ ਕੀਤਾ ਗਿਆ ਹੈ। ਮਮਤਾ ਦਿਵਸ ਮੋਕੇ ਇਸ ਦੀ ਪਹਿਲੀ ਖੁਰਾਕ (ਸਿਰਫ 06 ਹਫਤੇ) ਦੇ ਬੱਚੇ ਤੋਂ ਰੁਟੀਨ ਟੀਕਾਕਰਨ ਦੇ ਨਾਲ ਸ਼ੁਰੂ ਕੀਤੀ ਜਾ ਰਹੀ ਹੈ।

ਉਹਨਾਂ ਅਪੀਲ ਕੀਤੀ ਕਿ ਬੱਚਿਆਂ ਦੇ ਮਾਪਿਆਂ ਵੱਲੋਂ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਇਸ ਟੀਕੇ ਦੀ ਪਹਿਲੀ ਖੁਰਾਕ 06 ਹਫਤੇ (ਡੇਢ ਮਹੀਨੇ) ਤੇ ਦੂਜੀ ਖੁਰਾਕ 14 ਹਫਤੇ ਮਹੀਨੇ (ਸਾਢੇ ਤਿੰਨ ਮਹੀਨੇ) ਤੇ ਅਤੇ 09 ਮਹੀਨੇ ਤੇ ਤੀਜੀ ਖੁਰਾਕ ਬੂਸਟਰ ਡੋਜ਼ ਵਜੋਂ ਦਿੱਤੀ ਜਾਵੇਗੀ। ਇਸ ਮੌਕੇ ਤੇ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕਿ੍ਰਸਨਾ ਸਰਮਾ,ਹਾਜਰ ਫਾਰਮੇਸੀ ਅਫਸਰ ਕੀਰਤਨ ਕੌਰ, ਐਲ ਐਚ ਵੀ ਰਾਣੀ ਕੌਰ, ਸਰਨਜੀਤ ਕੌਰ,ਤੋ ਇਲਾਵਾ ਅੰਮ੍ਰਿਤ ਸਰਮਾ ਮੀਡੀਆ ਵੀ ਹਾਜਰ ਸਨ।

LEAVE A REPLY

Please enter your comment!
Please enter your name here