
ਮੋਗਾ, 10 ਅਗੱਸਤ (ਅਮਜਦ ਖਾਨ) : ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਗਗੜ੍ਹ ਵਲੋਂ ਪਿੰਡ ਮਹਿਣਾ ਤੋਂ ਪਿੰਡ ਡਾਲਾ ਜਾਣ ਵਾਲੀ Çਲੰਕ ਸੜਕ ਨੂੰ 18 ਫੁੱਟ ਚੌੜੀ ਕਰਨ ਲਈ ਇਸ ਦਾ ਉਦਘਾਟਨੀ ਰਸਮ ਨੂੰ ਅੱਜ ਰੀਬਨ ਕੱਟ ਕੇ ਪੁਰਾ ਕੀਤਾ,ਇਸ ਮੋਕੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਭਰ ਵਿਚ ਵਿਕਾਸ ਦਾ ਜੋ ਟਿੱਚਾ ਮਿਥਿਆ ਹੈ ਉਸ ਨੂੰ ਪੁਰਾ ਕੀਤਾ ਜਾਵੇਗਾ,ਵਿਧਾਇਕ ਲੋਹਗੜ੍ਹ ਨੇ ਕਿਹਾ ਕਿ ਹਲਕਾ ਧਰਮਕੋਟ ਦੇ ਹਰ ਪਿੰਡ ਵਿਕਾਸ ਦੀ ਲਹਿਰ ਨੂੰ ਪੁਰੀ ਤਰਜਿਹ ਦਿੱਤੀ ਜਾ ਰਹੀ ਹੈ,ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ’ਚ ਕੋਈ ਵੀ ਕੰਮ ਅਧੂਰਾ ਨਹੀਂ ਛੱਡਿਆ ਜਾਵੇਗਾ,ਇਸ ਮੌਕੇ ਸਰਪੰਚ ਰਣਜੀਤ ਸਿੰਘ ਗਿੱਲ ਨੇ ਸਮੁੱਚੀ ਪੰਚਾਇਤ ਸਮੇਤ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਇਸ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਬੀਬੀ ਤੇਜ ਕੌਰ ਚੇਅਰਮੈਨ ਬਲਾਕ ਸੰਮਤੀ ਮੋਗਾ-1, ਸਰਪੰਚ ਰਣਜੀਤ ਸਿੰਘ ਗਿੱਲ ਅਤੇ ਸਮੂਹ ਗ੍ਰਾਮ ਪੰਚਾਇਤ ਉਨ੍ਹਾਂ ਨਾਲ ਹਾਜ਼ਰ ਸੀ,ਹੋਰਨਾਂ ਤੋਂ ਇਲਾਵਾਂ ਹਲਕਾ ਵਿਧਾਇਕ ਦੇ ਪੀ.ਏ.ਅਵਤਾਰ ਸਿੰਘ, ਰਣਜੀਤ ਸਿੰਘ ਗਿੱਲ ਸਰਪੰਚ, ਅਮਨਦੀਪ ਸਿੰਘ, ਬੂਟਾ ਸਿੰਘ, ਸੁਰਜੀਤ ਕੌਰ, ਪਰਮਿੰਦਰ ਕੌਰ, ਰਾਜਿੰਦਰ ਕੌਰ, ਪਰਮਿੰਦਰ ਕੌਰ, ਨਿਰਮਲ ਸਿੰਘ, ਸਤਿੰਦਰ ਸਿੰਘ, ਲਖਵੰਤ ਸਿੰਘ (ਸਾਰੇ ਮੈਂਬਰ) ਤੋਂ ਇਲਾਵਾਂ ਗੁਰਇਕਬਾਲ ਸਿੰਘ, ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ, ਇਕਬਾਲ ਸਿੰਘ, ਹਰਪ੍ਰੀਤ ਸਿੰਘ, ਰਣਧੀਰ ਸਿੰਘ, ਭਰਪੂਰ ਸਿੰਘ, ਕੁਲਵੰਤ ਸਿੰਘ, ਜੱਗਾ ਸਿੰਘ, ਲਾਲ ਸਿੰਘ, ਕੇਹਰ ਸਿੰਘ, ਜਗਦੀਪ ਸਿੰਘ,ਪਰਵਿੰਦਰ ਸਿੰਘ, ਦਵਿੰਦਰਜੀਤ ਸਿੰਘ, ਸਤਵੀਰ ਸਿੰਘ, ਸਿਕੰਦਰ ਸਿੰਘ, ਕੁਲਦੀਪ ਸਿੰਘ, ਜਸਕਰਨ ਸਿੰਘ ਆਦਿ ਹਾਜ਼ਰ ਸਨ।
