ਰਣਜੀਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਸੰਗਲਾ ਪਿੰਡ ਦੇ ਘਰ-ਘਰ ਪਾਣੀ ਦਾ ਕੁਨੈਕਸ਼ਨ

0
41
ਰਣਜੀਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਸੰਗਲਾ ਪਿੰਡ ਦੇ ਘਰ-ਘਰ ਪਾਣੀ ਦਾ ਕੁਨੈਕਸ਼ਨ
ਰਣਜੀਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਸੰਗਲਾ ਪਿੰਡ ਦੇ ਘਰ-ਘਰ ਪਾਣੀ ਦਾ ਕੁਨੈਕਸ਼ਨ

PLCTV

ਮੋਗਾ, 10 ਅਗੱਸਤ (ਅਮਜਦ ਖਾਨ/ਸੰਦੀਪ ਮੋਂਗਾ) : ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਦੇ ਛੋਟੇ ਜਿਹੇ ਪਿੰਡ ਸੰਗਲਾ ਵਿਖੇ ਘਰ-ਘਰ ਪਾਣੀ ਦਾ ਕੁਨੈਕਸ਼ਨ ਹੈ,ਪਿੰਡ ਦੀ ਆਬਾਦੀ 900 ਦੇ ਕਰੀਬ ਹੈ ਅਤੇ 171 ਦੇ ਕਰੀਬ ਘਰ ਹਨ, ਜਿੱਥੇ 155 ਪਾਣੀ ਸਪਲਾਈ ਦੇ ਕੁਨੈਕਸ਼ਨ ਲੱਗੇ ਹੋਏ ਹਨ,ਇਸ ਪਿੰਡ ਦੇ ਹਰੇਕ ਘਰ ਵਿਚ ਪਾਣੀ ਦਾ ਕੁਨੈਕਸ਼ਨ ਹੈ,ਕੁਝ ਸਮਾਂ ਪਹਿਲਾਂ ਤੱਕ ਪਿੰਡ ਦੇ ਲੋਕਾਂ ਨੂੰ ਪਾਣੀ ਕੁਨੈਕਸ਼ਨਾਂ ਸਬੰਧੀ ਜਾਗਰੂਕ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਕਈ ਸਮਾਜਕ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਦੇ ਸਾਰਥਕ ਨਤੀਜੇ ਸਾਹਮਣੇ ਆਏ,ਰਣਜੀਤ ਸਿੰਘ ਨਾਂ ਦੇ ਪੰਪ ਆਪਰੇਟਰ ਨੇ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੂੰ ਪਾਣੀ ਦੇ ਕੁਨੈਕਸ਼ਨ ਲੈਣ ਦੀ ਪ੍ਰੇਰਿਤ ਕੀਤਾ ਤਾਂ ਜੋ ਸਭਨਾਂ ਨੂੰ ਸ਼ੁੱਧ ਅਤੇ ਸਾਫ ਪਾਣੀ ਮਿਲ ਸਕੇ।

ਪਾਣੀ ਪ੍ਰਬੰਧਨ ਨੂੰ ਲੈ ਕੇ ਵੀ ਕਮੇਟੀ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਅਗਵਾਈ ਹੇਠ ਕੰਮ ਕੀਤਾ। ਮੌਜੂਦਾ ਸਮੇਂ ਪਿੰਡ ਦੇ ਹਰੇਕ ਘਰ ਨੂੰ ਸਾਰਾ ਸਾਲ ਨਿਰੰਤਰ ਜਲ ਸਪਲਾਈ ਹੋ ਰਿਹਾ ਹੈ,ਜਲ ਪ੍ਰਬੰਧਨ ਨੂੰ ਲੈ ਕੇ 2015 ਵਿਚ ਪਿੰਡ ਦੀ ਕਮੇਟੀ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਨਗਦ ਇਨਾਮ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਕੋਵਿਡ ਕਾਲ ਦੌਰਾਨ ਵੀ ਪਿੰਡ ਵਿਚ ਜਲ ਸਪਲਾਈ ਜਾਰੀ ਰਹੀ ਅਤੇ ਪਿੰਡ ਵਾਸੀਆਂ ਨੇ ਵੀ ਭਰਵਾਂ ਸਹਿਯੋਗ ਦਿੱਤਾ। ਪਿੰਡ ਦੇ ਖਾਤੇ ਵਿਚ ਵੀ 2 ਲੱਖ ਰੁਪਏ ਜਮ੍ਹਾਂ ਹਨ,ਪੰਜਾਬ ਦੇ ਹੋਰਨਾਂ ਪਿੰਡਾਂ ਲਈ ਇਹ ਪਿੰਡ ਇਕ ਚਾਨਣ ਮੁਨਾਰੇ ਵੱਜੋਂ ਸਥਾਪਤ ਹੋਇਆ ਹੈ ਕਿਉਂ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਸੂਬੇ ਦੇ ਹਰੇਕ ਪਿੰਡ ਵਿਚ ਹਰ ਘਰ ਨੂੰ 2022 ਤੱਕ ਸ਼ੁੱਧ ਅਤੇ ਸਾਫ ਪਾਣੀ ਦੀ ਸਪਲਾਈ ਕੀਤੀ ਜਾਵੇ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਦੀ ਇਹ ਵਚਨਬੱਧਤਾ ਹੈ ਕਿ ਸਭਨਾਂ ਨੂੰ ਸ਼ੁੱਧ ਤੇ ਸਾਫ ਪਾਣੀ ਦੀ ਨਿਰੰਤਰ ਸਪਲਾਈ ਹੋਵੇ ਪਰ ਪਿੰਡਵਾਸੀਆਂ ਦਾ ਸਹਿਯੋਗ ਇਸ ਮਕਸਦ ਲਈ ਬਹੁਤ ਲੋੜੀਂਦਾ ਹੈ,ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਦੇ 85 ਪਿੰਡਾਂ ਨੂੰ ਜਲ ਸਪਲਾਈ ਦੇਣ ਲਈ ਪਹਿਲਾਂ ਹੀ ਇਕ ਪ੍ਰੋਜੈਕਟ ਸਫਲਤਾ ਪੂਰਵਕ ਚੱਲ ਰਿਹਾ ਹੈ ਜਿਸ ਨਾਲ 69 ਹਜ਼ਾਰ ਦੇ ਕਰੀਬ ਘਰਾਂ ਦੀ ਸਾਢੇ ਤਿੰਨ ਲੱਖ ਤੋਂ ਵੀ ਜ਼ਿਆਦਾ ਆਬਾਦੀ ਨੂੰ ਫਾਇਦਾ ਮਿਲ ਰਿਹਾ ਹੈ,ਉਨ੍ਹਾਂ ਕਿਹਾ ਕਿ 2022 ਤੱਕ ਸਾਰੇ ਪਿੰਡਾਂ ਨੂੰ ਜਲ ਸਪਲਾਈ ਦਾ ਟੀਚਾ ਅਸੀਂ ਜ਼ਰੂਰ ਪੂਰਾ ਕਰਾਂਗੇ,ਇਸ ਮੌਕੇ ਪਿੰਡ ਦੇ ਅਗਾਂਹਵਧੂ ਵਾਸੀ ਗੁਰਸੇਵਕ ਸਿੰਘ, ਰਣਜੀਤ ਸਿੰਘ, ਸੁਖਦੀਪ ਕੌਰ ਅਤੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਰਿਆ ਕਿਨਾਰੇ ਹਨ ਕਾਰਨ ਉਹਨਾਂ ਨੂੰ ਪਹਿਲਾਂ ਪਾਣੀ ਦੀ ਬਹੁਤ ਸਮੱਸਿਆ ਪੇਸ਼ ਆਉਂਦੀ ਸੀ ਪਰ ਜਦੋਂ ਤੋਂ ਪੰਜਾਬ ਸਰਕਾਰ ਨੇ ਪਾਣੀ ਵਾਲੀ ਟੈਂਕੀ ਲਗਾ ਦਿੱਤੀ ਹੈ ਉਦੋਂ ਤੋਂ ਉਹ ਬਹੁਤ ਹੀ ਖੁਸ਼ ਹਨ,ਉਹਨਾਂ ਨੇ ਇਸ ਦੇਣ ਲਈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਧੰਨਵਾਦ ਕੀਤਾ ਹੈ।

LEAVE A REPLY

Please enter your comment!
Please enter your name here