ਮੁਸਲਿਮ ਭਲਾਈ ਯੂਵਾ ਵੇਲਫ਼ੈਅਰ ਕਲੱਬ (ਰਜਿ) ਦੀ ਵਿਸ਼ੇਸ਼ ਮੀਟਿੰਗ

0
41
ਮੁਸਲਿਮ ਭਲਾਈ ਯੂਵਾ ਵੇਲਫ਼ੈਅਰ ਕਲੱਬ (ਰਜਿ) ਦੀ ਵਿਸ਼ੇਸ਼ ਮੀਟਿੰਗ
ਮੁਸਲਿਮ ਭਲਾਈ ਯੂਵਾ ਵੇਲਫ਼ੈਅਰ ਕਲੱਬ (ਰਜਿ) ਦੀ ਵਿਸ਼ੇਸ਼ ਮੀਟਿੰਗ

PLCTV

ਮੋਗਾ, 8 ਅਗੱਸਤ (ਸੰਦੀਪ ਮੋਂਗਾ/ਵਿਸ਼ਵਦੀਪ ਕਟਾਰੀਆ) : ਮੁਸਲਿਮ ਭਲਾਈ ਯੂਵਾ ਵੇਲਫ਼ੈਅਰ (ਰਜਿ) ਮੋਗਾ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਦੇ ਪ੍ਰਧਾਨ ਅਮਜਦ ਹੁਸੈਨ ਦੀ ਅਗਵਾਈ ਹੇਠ ਸਥਾਨਕ ਮਦੀਨਾ ਮਸਜਿਦ ਬਹੋਨਾ ਚੌਂਕ ਵਿਖੇ ਹੋਈ,ਜਿਸ ਵਿਚ ਜਨਰਲ ਸਕੱਤਰ ਰਿਆਜ਼ ਮੁਹੰਮਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਲੱਬ ਦੇ ਕੁਝ ਆਹੁਦੇਦਾਰ ਅਤੇ ਮੈਂਬਰ ਸਾਹਿਬਾਨ ਘਰੇਲੂ ਕੰਮਾਂ ਦੇ ਰੁਝੇਵੇਆਂ ਕਾਰਨ ਕਲੱਬ ਲਈ ਸਮਾਂ ਨਹੀਂ ਕੱਢ ਸਕੇ। ਜਿਸ ਨੂੰ ਧਿਆਨ ’ਚ ਰੱਖਦਿਆ ਸਮੂਹ ਕਲੱਬ ਦੇ ਮੈਂਬਰਾਂ ਅਤੇ ਆਹੁਦੇਦਾਰਾਂ ਨੇ ਇਸ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਬਾਡੀ ਦੀ ਦੁਬਾਰਾ ਤੋਂ ਚੋਂਣ ਕੀਤੀ ਗਈ ਅਤੇ ਕੁਝ ਆਹੁਦੇਾਰ ਅਤੇ ਮੈਂਬਰਾਂ ਨੂੰ ਕਲੱਬ ਵਿਚ ਸ਼ਾਮਿਲ ਅੱਜ ਦੀ ਮੀਟਿੰਗ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ।

ਅੱਜ ਦੀ ਇਸ ਮੀਟਿੰਗ ਵਿਚ ਵਾਈਸ ਚੇਅਰਮੈਨ ਮੁਕੰਦ ਦੀਨ ਸਾਬਕਾ ਸਰਪੰਚ ਪਿੰਡ ਚੜਿੱਕ, ਮੀਤ ਪ੍ਰਧਾਨ ਕਾਬੁਲ ਖ਼ਾਨ ਦੌਸਾਂਝ, ਮੁਹੰਮਦ ਮੋਬੀਨ ਕੈਸ਼ੀਅਰ, ਹਾਫ਼ਿਜ ਸਦਾਮ ਹੁਸੈਨ ਪ੍ਰੈਸ ਸਕੱਤਰ, ਮੈਂਬਰ ਬਿਲਾਲ ਕੁਰੈਸ਼ੀ, ਮੈਂਬਰ ਮੁਹੰਮਦ ਮੁਮਤਾਜ਼ ਨੂੰ ਕਲੱਬ ਨਾਲ ਜੋੜਿਆ ਗਿਆ। ਇਸ ਮੌੇਕੇ ਐਡਵੋਕੇਟ ਕੇਤਨ ਸੂਦ ਸਲਾਹਕਾਰ,ਹਾਜ਼ੀ ਮੁਹੰਮਦ ਮੋਕੀਮ ਸਰਪ੍ਰਸਤ ਮੈਂਬਰ, ਮੁਹੰਮਦ ਅਬਾਦ ਕੁਰੈਸ਼ੀ, ਹੈਦਰ ਅਲੀ ਮੈਂਬਰ, ਰੁਸਤਮ ਅਲੀ ਮੈਂਬਰ, ਮੁਹੰਮਦ ਮੋਬੀਨ, ਮੁਹੰਮਦ ਅਜ਼ਾਦ ਕੁਰੈਸ਼ੀ, ਮੁਹੰਮਦ ਸੁਫ਼ਿਆਨ ਕੁਰੈਸ਼ੀ, ਅਰਸ਼ਦ ਖ਼ਾਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here