ਭਾਜਪਾ ਆਗੂ ਦੇਵਪ੍ਰਿਆ ਤਿਆਗੀ ਹੋਏ ਕਾਂਗਰਸ ‘ਚ ਸ਼ਾਮਲ, ਨਵਜੋਤ ਸਿੱਧੂ ਨੇ ਕੀਤਾ ਸ਼ਾਮਲ

0
22
ਭਾਜਪਾ ਆਗੂ ਦੇਵਪ੍ਰਿਆ ਤਿਆਗੀ ਹੋਏ ਕਾਂਗਰਸ ‘ਚ ਸ਼ਾਮਲ, ਨਵਜੋਤ ਸਿੱਧੂ ਨੇ ਕੀਤਾ ਸ਼ਾਮਲ
ਭਾਜਪਾ ਆਗੂ ਦੇਵਪ੍ਰਿਆ ਤਿਆਗੀ ਹੋਏ ਕਾਂਗਰਸ ‘ਚ ਸ਼ਾਮਲ, ਨਵਜੋਤ ਸਿੱਧੂ ਨੇ ਕੀਤਾ ਸ਼ਾਮਲ

PLCTV


ਮੋਗਾ, 5 ਅਗਸਤ (ਅਮਜਦ ਖ਼ਾਨ) : ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਉਪਰੰਤ ਮੋਗਾ ਦੀ ਸਿਆਸਤ ਵਿਚ ਅੱਜ ਸਭ ਤੋਂ ਵੱਡਾ ਧਮਾਕਾ ਹੋਇਆ ਜਦੋਂ ਵੱਡੇ ਜਨਤਕ ਆਧਾਰ ਵਾਲੇ ਭਾਜਪਾ ਆਗੂ ਦੇਵਪ੍ਰਿਆ ਤਿਆਗੀ ਕਾਂਗਰਸ ‘ਚ ਸ਼ਾਮਲ ਹੋ ਗਏ। ਵਿਧਾਇਕ ਡਾ. ਹਰਜੋਤ ਕਮਲ ਅਤੇ ਕਾਂਗਰਸ ਦੇ ਸੀਨੀਅਰ ਆਗੂ ਨਵੀਨ ਸਿੰਗਲਾ ਦੀ ਪ੍ਰੇਰਨਾ ਨਾਲ ਕਾਂਗਰਸ ਵਿਚ ਸ਼ਾਮਲ ਹੋਣ ਮੌਕੇ ਦੇਵ ਪ੍ਰਿਆ ਤਿਆਗੀ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨਾਂ ਖਿਲਾਫ਼ ਕਾਲੇ ਕਾਨੂੰਨ ਲਿਆਉਣ ਵਾਲੀ ਬੀ.ਜੇ.ਪੀ. ਦੇ ਕਈ ਪਾਰਟੀ ਆਗੂ ਬੀ.ਜੇ.ਪੀ. ਦੇ ਇਸ ਰਵਈਏ ਤੋਂ ਖਫ਼ਾ ਹਨ ਇਸ ਕਰਕੇ ਕਿਸਾਨ ਹਿਤੈਸ਼ੀ ਅਜਿਹੇ ਆਗੂਆਂ ਦਾ ਕਾਂਗਰਸੀ ਵਿਚ ਖੁਲ੍ਹੇ ਮਨ ਨਾਲ ਸਵਾਗਤ ਕੀਤਾ ਜਾਵੇਗਾ।

ਇਸਕਾਨ ਪ੍ਰਚਾਰ ਸਮਿਤੀ ਦੇ ਚੇਅਰਮੈਨ ਦੇਵ ਪ੍ਰਿਆ ਤਿਆਗੀ ਸ਼ਹਿਰ ਵਿਚ ਵੱਖ-ਵੱਖ ਧਾਰਮਿਕ ਜਥੇਬੰਦੀਆਂ ਖਾਸਕਰ ਬ੍ਰਾਹਮਣ ਸਭਾ ਦੇ ਪੈਟਰਨ ਹੋਣ ਦੇ ਨਾਤੇ ਆਮ ਲੋਕਾਂ ਵਿਚ ਚੰਗਾ ਪ੍ਰਭਾਵ ਰੱਖਦੇ ਹਨ। ਰਾਈਸ ਬਰਾਨ ਸੰਸਥਾ ਦੇ ਪੈਟਰਨ ਦੇਵਪ੍ਰਿਆ ਤਿਆਗੀ ਨੇ ਕਾਂਗਰਸ ਵਿਚ ਸ਼ਾਮਲ ਹੋਣ ਮੌਕੇ ਆਖਿਆ ਕਿ ਬੇਸ਼ੱਕ ਉਹ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਵਿਧਾਇਕ ਡਾ: ਹਰਜੋਤ ਕਮਲ ਦੀ ਉਸਾਰੂ ਸੋਚ ਦੇ ਕਾਇਲ ਹਨ ਅਤੇ ਵਿਧਾਇਕ ਵੱਲੋਂ ਸ਼ਹਿਰ ਵਿਚ ਕਰਵਾਏ ਵਿਕਾਸ ਕਾਰਜਾਂ ਵਾਲੀ ਕਾਰਜਸ਼ੈਲੀ ਤੋਂ ਬੇਹੱਦ ਪ੍ਰਭਾਵਿਤ ਹਨ ਪਰ ਹੁਣ ਨਵਜੋਤ ਸਿੱਧੂ ਦੇ ਕਾਂਗਰਸ ਦੇ ਸੂਬਾ ਪ੍ਰਧਾਨ ਬਨਣ ਤੇ ਉਹ ਸੋਚਦੇ ਹਨ ਕਿ ਨਵਜੋਤ ਸਿੱਧੂ ਦੀ ਅਗਵਾਈ ਵਿਚ ਪੰਜਾਬ ਮੁੜ ਤੋਂ ਖੁਸ਼ਹਾਲੀ ਦੇ ਰਸਤੇ ਚੱਲ ਸਕੇਗਾ ਕਿਉਂਕਿ ਜਿਸ ਦਿਸ਼ਾ ਵਿਚ ਸਿੱਧੂ ਚੱਲ ਰਹੇ ਹਨ ਉਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੀ ਨਵੀਂ ਸਿਰਜਣਾ ਦਾ ਦੌਰ ਸ਼ੁਰੂ ਹੋ ਗਿਆ ਹੈ।

ਤਿਆਗੀ ਨੇ ਆਖਿਆ ਕਿ ਉਹਨਾਂ ਦਾ ਉਦੇਸ਼ ਪੰਜਾਬ ਦਾ ਵਿਕਾਸ ਅਤੇ ਪੰਜਾਬ ਦੇ ਸਵੈਮਾਣ ਦੀ ਰਾਖੀ ਕਰਨਾ ਹੈ। ਉਹਨਾਂ ਸਪੱਸ਼ਟ ਆਖਿਆ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਪਣੇ ਪੰਜਾਬ ਦੇ ਵਰਕਰਾਂ ਪ੍ਰਤੀ ਉਦਾਸੀਨ ਰਵਈਆ ਅਖਤਿਆਰ ਕਰ ਰਹੀ ਹੈ। ਸਿਆਸੀ ਮਾਹਿਰਾਂ ਦਾ ਆਖਣਾ ਹੈ ਕਿ ਤਿਆਗੀ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਵਿਧਾਇਕ ਡਾ. ਹਰਜੋਤ ਕਮਲ ਲਈ ਮਿਸ਼ਨ 2022 ਨੂੰ ਫਤਿਹ ਕਰਦਿਆਂ ਇਤਿਹਾਸਕ ਜਿੱਤ ਦਰਜ ਕਰਨਗੇ।

LEAVE A REPLY

Please enter your comment!
Please enter your name here