ਮੋਗਾ, 5 ਅਗਸਤ (ਅਮਜਦ ਖ਼ਾਨ/ਸੰਦੀਪ ਮੋਂਗਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਮੋਗਾ ਵਿਖੇ ਜਿਲ੍ਹਾ ਪੱਧਰੀ ਮੀਟਿੰਗ ਦੌਰਾਨ ਆਗੂਆਂ ਅਤੇ ਵਰਕਰਾਂ ਵਿਚ ਜੋਸ਼ ਭਰਨ ਲਈ ਆਏ ਸਨ। ਇਹ ਪ੍ਰੋਗਰਾਮ ਸਥਾਨਕ ਪ੍ਰਾਈਮ ਫ਼ਾਰਮ ਬੁੱਘੀਪੁਰਾ ਚੌਂਕ ਹੋਣਾ ਸੀ ਜਿਵੇਂ ਹੀ ਇਸ ਸਮਾਗਮ ਦੀ ਭਿੰਨਕ ਕਿਸਾਨ ਜੱਥੇਬੰਦੀਆਂ ਅਤੇ ਕੱਚੇ ਅਧਿਆਪਕਾਂ ਨੂੰ ਮਿਲੀ ਤਾਂ ਉਨ੍ਹਾਂ ਵਲੋਂ ਬੁੱਘੀਪੁਰਾ ਚੌਂਕ ਵਿਚ ਦੇਖ਼ਦੇ ਹੀ ਦੇਖ਼ਦੇ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਵਿਚ ਵਿਸ਼ਾਲ ਇਕੱਠ ਕੀਤਾ ਗਿਆ। ਇਸ ਮੌਕੇ ਪੁਲਿਸ ਪ੍ਰਸਾਸ਼ਨ ਵਲੋਂ ਇੰਨ੍ਹਾਂ ਅਧਿਆਪਕਾਂ ਅਤੇ ਕਿਸਾਨਾਂ ਪ੍ਰਾਈਮ ਫ਼ਾਰਮ ’ਚ ਜਾਣ ਤੋਂ ਰੋਕਣ ਲਈ ਸੈਂਕੜਿਆ ਦੀ ਤਾਦਾਦ ਵਿਚ ਜਮ੍ਹਾ ਹੋ ਗਏੇ ਅਤੇ ਚੌਂਕ ਨੂੰ ਪੁਲਿਸ ਤਬਦੀਲ ਹੋ ਗਿਆ। ਇਸ ਮੌਕੇ ਕੱਚੇ ਅਧਿਆਪਕ ਅਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪਿਛਲੇ 18 ਸਾਲਾਂ ਤੋਂ ਸਾਨੂੰ ਪੱਕੇ ਨਹੀਂ ਕੀਤਾ ਗਿਆ ਜੋ ਵੀ ਸਰਕਾਰ ਸੱਤਾ ਵਿਚ ਆਉਂਦੀ ਹੈ ਸਿਰਫ਼ ਲਾਰੇ ਹੀ ਲਗਾਉਂਦੀ ਹੈ।
ਇਸ ਵਾਰੀ ਵੀ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੌਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਂਦਿਆ ਹੀ ਸਾਰੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਅਸੀਂ ਨਵਜੋਤ ਸਿੰਘ ਸਿੱਧੂ ਨੂੰ ਇਹੋ ਯਾਦ ਕਰਾਉਣ ਲਈ ਆਏ ਹਾਂ। ਇਸੇ ਤਰ੍ਹਾਂ ਕਿਸਾਨ ਆਗੂਆ ਨੇ ਦੱਸਿਆ ਕਿ ਪਿਛਲੇ ਅੱਠ ਮਹੀਨੀਆਂ ਤੋਂ ਦਿੱਲੀ ਦੇ ਬਾਡਰਾਂ ਤੇ ਆਪਣੀਆਂ ਹੱਕੀ ਮੰਗਾਂ ਲਈ ਬੈਠੇ ਹਨ। ਪਰ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕੋਈ ਵਿਰੋਧ ਨਹੀਂ ਬਲਕਿ ਉਸ ਨੂੰ ਇਹ ਯਾਦ ਕਰਾਉਣ ਲਈ ਕਿਸਾਨ ਇਕੱਠੇ ਹੋਏ ਹਨ ਕਿ ਕਿਸਾਨੀ ਨਹੀਂ ਤਾਂ ਕੁਝ ਵੀ ਨਹੀਂ ਜਦੋਂ ਦੇਸ਼ ਦੇ ਅੰਨਦਾਤੇ ਨਾਲ ਹੀ ਧੱਕਾ ਹੋਵੇਗਾ ਤਾਂ ਬਾਕੀ ਜਨਤਾ ਕਿਥੇ ਜਾਵੇਗੀ। ਕਿਸਾਨ ਆਗੂਆ ਨੇ ਦੱਸਿਆ ਕਿ ਜਦੋਂ ਤੱਕ ਮੋਦੀ ਸਰਕਾਰ ਆਪਣੇ ਫ਼ੈਸਲੇ ਵਾਪਸ ਨਹੀਂ ਲੈਂਦੀ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
