ਵਾਰਡ 9 ’ਚ ਲੱਗੇ ਰਹਿੰਦੇ ਕੂੜੇ ਦੇ ਢੇਰ ਸ਼ਹਿਰ ਦੇ ਅਖੋਤੀ ਵਿਕਾਸ ਨੂੰ ਉਸਦਾ ਅਸਲੀ ਚਿਹਰਾ ਵਿਖਾ ਰਹੇ ਹਨ : ਬਲਕਰਨ ਮੋਗਾ

0
37
ਵਾਰਡ 9 ’ਚ ਲੱਗੇ ਰਹਿੰਦੇ ਕੂੜੇ ਦੇ ਢੇਰ ਸ਼ਹਿਰ ਦੇ ਅਖੋਤੀ ਵਿਕਾਸ ਨੂੰ ਉਸਦਾ ਅਸਲੀ ਚਿਹਰਾ ਵਿਖਾ ਰਹੇ ਹਨ ਬਲਕਰਨ ਮੋਗਾ
ਵਾਰਡ 9 ’ਚ ਲੱਗੇ ਰਹਿੰਦੇ ਕੂੜੇ ਦੇ ਢੇਰ ਸ਼ਹਿਰ ਦੇ ਅਖੋਤੀ ਵਿਕਾਸ ਨੂੰ ਉਸਦਾ ਅਸਲੀ ਚਿਹਰਾ ਵਿਖਾ ਰਹੇ ਹਨ ਬਲਕਰਨ ਮੋਗਾ

PLCTV

ਮੋਗਾ, 4 ਅਗੱਸਤ (ਸੰਦੀਪ ਮੋਂਗਾ) : ਮੋਗਾ ਸ਼ਹਿਰ ਦੇ ਵਾਰਡ 9 ਵਿੱਚੋਂ ਕਈ ਮਹੀਨਿਆਂ ਤੋਂ ਨਹੀਂ ਚੁੱਕੇ ਜਾ ਰਹੇ ਗੰਦਗੀ ਦੇ ਢੇਰ। ਇਸ ਵਾਰਡ ਦੀ ਤਰਸਯੋਗ ਹਾਲਤ ਬਾਰੇ ਬਿਆਨ ਕਰਦਿਆਂ ਪ੍ਰਗਤੀਸੀਲ ਮੰਚ ਦੇ ਆਗੂ ਬਲਕਰਨ ਸਿੰਘ ਮੋਗਾ ਨੇ ਕਿਹਾ ਕਿ ਇਹ ਵਾਰਡ ਲੰਮੇ ਸਮੇਂ ਤੋਂ ਰਾਜਨੀਤਕ ਵਿਤਕਰੇ ਦਾ ਸਕਿਾਰ ਰਿਹਾ ਹੈ। ਜਿਸ ਸਦਕਾ ਸਰਕਾਰ ਦਾ ਵਿਕਾਸ ਇੰਨਾ ਗਲੀਆਂ ਤੱਕ ਨਹੀਂ ਪਹੁੰਚਦਾ। ਬੇਸੱਕ ਨਗਰ ਨਿਗਮ ਦੇ ਮੇਅਰ ਮੈਡਮ ਨਿਤਿਕਾ ਭੱਲਾ ਦੀ ਰਿਹਾਇਸ ਵੀ ਇਸ ਇਲਾਕੇ ਦੇ ਨੇੜੇ ਹੈ ਪਰ ਦੀਵੇ ਥੱਲੇ ਨੇਹਰੇ ਵਾਂਗ ਇਸ ਇਲਾਕੇ ਦੀ ਕੋਈ ਸੁਣਵਾਈ ਨਹੀਂ।

ਇਸ ਇਲਾਕੇ ਵਿੱਚ ਜਿੱਥੇ ਥਾਂ-ਥਾਂ ਲੱਗੇ ਕੂੜੇ ਦੇ ਢੇਰ ਸਹਿਰ ਦੇ ਅਖੋਤੀ ਵਿਕਾਸ ਨੂੰ ਉਸਦਾ ਅਸਲੀ ਚੇਹਰਾ ਵਿਖਾ ਰਹੇ ਹਨ ਉੱਥੇ ਅਣਗਿਣਤ ਬਿਮਾਰੀਆਂ ਨੂੰ ਵੀ ਸੱਦਾ ਦੇ ਰਹੇ ਹਨ। ਇਸ ਇਲਾਕੇ ਵਿੱਚੋਂ ਜਿੱਤੇ ਐਮ.ਸੀ ਵੀ ਇਸ ਇਲਾਕੇ ਦਾ ਕੁੱਝ ਨਹੀਂ ਸਵਾਰ ਸਕੇ। ਗੰਦਗੀ ਦੇ ਢੇਰਾਂ ਤੋਂ ਬਿਨਾ ਇਸ ਇਲਾਕੇ ਵਿੱਚ ਨੀਵਾਂ ਹੋਣ ਕਾਰਨ ਮੇਨ ਲੁਧਿਆਣਾ ਰੋਡ ਦੇ ਪੁਲਾ ਦਾ ਬਾਰਸਾਂ ਦਾ ਪਾਣੀ ਵੀ ਆ ਵੜਦਾ ਹੈ। ਜਿਸ ਬਾਰੇ ਨਗਰ ਨਿਗਮ ਅਤੇ ਹਲਕਾ ਵਿਧÇਾੲਕ ਨੇ ਵੀ ਅੱਖਾ ਮੀਟੀਆ ਹੋਈਆਾ ਹਨ। ਇਸ ਵਾਰਡ ਦੇ ਲੋਕਾ ਨੂੰ ਭਾਰੀ ਮੁਸੀਬਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਣਵਾਈ ਨਾ ਹੋਣ ਦੀ ਸੂਰਤ ਵਿਚÇ ੲਥੋ ਦੇ ਵਸਨੀਕਾ ਕੋਲ ਸੰਘਰਸ ਤੋ ਬਿਨਾ ਕੋਈ ਰਸਤਾ ਨਹੀ ਬਚਦਾ।

LEAVE A REPLY

Please enter your comment!
Please enter your name here