ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ਦੀ ਯਾਦ ਵਿੱਚ ਯਾਦਗਾਰੀ ਮੰਚ ਦਾ ਗਠਿਨ

0
68
ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ਦੀ ਯਾਦ ਵਿੱਚ ਯਾਦਗਾਰੀ ਮੰਚ ਦਾ ਗਠਿਨ
ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ਦੀ ਯਾਦ ਵਿੱਚ ਯਾਦਗਾਰੀ ਮੰਚ ਦਾ ਗਠਿਨ

PLCTV

ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਬਣੇ ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ

ਮੋਗਾ, 4 ਅਗੱਸਤ (ਅਮਜਦ ਖ਼ਾਨ/ਸੰਦੀਪ ਮੋਂਗਾ) : ਜਿਲ੍ਹੇ ਨਾਲ ਸੰਬੰਧਿਤ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ, ਚਿੰਤਕਾਂ ਅਤੇ ਵੱਖ-ਵੱਖ ਕਲਾਵਾਂ ਨਾਲ ਜੁੜੇ ਕਲਾਕਾਰਾਂ ਦੀ ਇਕੱਤਰਤਾ ਕਰਨ ਇਮੀਗ੍ਰੇਸ਼ਨ ਮੋਗਾ ਵਿਖੇ ਅਮਰ ਸੂਫੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸਰਬਸੰਮਤੀ ਨਾਲ ‘ਮਹਿੰਦਰ ਸਾਥੀ ਯਾਦਗਾਰੀ ਮੰਚ’ ਦਾ ਗਠਨ ਕੀਤਾ ਗਿਆ। ਇਸ ਮੰਚ ਦਾ ਉਦੇਸ਼ ਵਧੀਆ ਸਾਹਿਤ ਨੂੰ ਉਤਸ਼ਾਹਿਤ ਕਰਨਾ ਅਤੇ ਸਾਹਿਤਕਾਰਾ/ਕਲਾਕਾਰਾਂ ਅੰਦਰਲੀ ਕਲਾ ਨੂੰ ਉਜਾਗਰ ਕਰਕੇ ਲੋੜੀਂਦਾ ਮੰਚ ਮੁਹੱਈਆ ਕਰਵਾਉਣਾ ਮਿਥਿਆ ਗਿਆ। ਮੰਚ ਮਹਿੰਦਰ ਸਾਥੀ ਦੀ ਯਾਦ ਨੂੰ ਸਦੀਵੀਂ ਬਣਾਉਣ ਲਈ ਢੁਕਵੇਂ ਉਪਰਾਲੇ ਕਰੇਗਾ।

ਇਕੱਤਰਤਾ ਨੇ ਸਰਬਸੰਮਤੀ ਨਾਲ ਕਨੇਡਾ ਰਹਿੰਦੇ ਗੁਰਬਚਨ ਸਿੰਘ ਚਿੰਤਕ, ਡਾ. ਸੰਦੀਪ ਦਾਖਾ ਅਤੇ ਮੈਡਮ ਰਾਮ ਦੁਲਾਰੀ ਨੂੰ ਮੰਚ ਦਾ ਸਰਪ੍ਰਸਤ ਥਾਪਿਆ। ਪ੍ਰਸਿੱਧ ਸ਼ਾਇਰ ਅਮਰ ਸੂਫੀ, ਨਾਹਰ ਸਿੰਘ ਔਜਲਾ, ਬਲਤੇਜ ਕੜਿਆਲ, ਜਸਵਿੰਦਰ ਰੱਤੀਆਂ, ਪਿ੍ਰੰ. ਸੁਰਿੰਦਰਪਾਲ ਬਰਾੜ ਨੂੰ ਸਲਾਹਕਾਰ ਵਜੋਂ ਲਿਆ ਗਿਆ। ਅਹੁਦੇਦਾਰਾਂ ਵਜੋਂ ਕਹਾਣੀਕਾਰ ਗੁਰਮੀਤ ਕੜਿਆਲਵੀ ਪ੍ਰਧਾਨ, ਨਵਨੀਤ ਸਿੰਘ ਸੇਖਾ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਲੋਪੋ ਮੀਤ ਪ੍ਰਧਾਨ, ਰਣਜੀਤ ਸਰਾਂਵਾਲੀ ਜਨਰਲ ਸਕੱਤਰ, ਇਕਬਾਲ ਦੁਨੇਕੇ ਸਕੱਤਰ, ਧਾਮੀ ਗਿੱਲ ਸਹਾਇਕ ਸਕੱਤਰ, ਗੁਰਪ੍ਰੀਤ ਧਰਮਕੋਟ ਵਿੱਤ ਸਕੱਤਰ, ਅਮਰ ਘੋਲੀਆ ਮੀਡੀਆ ਕੋਆਰਡੀਨੇਟਰ ਅਤੇ ਐਡਵੋਕੇਟ ਗੁਰਪ੍ਰੀਤ ਭੱਟੀ ਕਾਨੂੰਨੀ ਸਲਾਹਕਾਰ ਚੁਣੇ ਗਏ।

ਮੰਚ ਦੀ ਕਾਰਜਕਾਰਨੀ ਵਿਚ ਚਰਨਜੀਤ ਸਮਾਲਸਰ, ਜਸਵਿੰਦਰ ਧਰਮਕੋਟ, ਅਮਰ ਘੋਲੀਆ, ਨਵਜੀਤ ਸਿੰਘ, ਸੀਰਾ ਗਰੇਵਾਲ, ਕਿ੍ਰਸ਼ਨ ਪ੍ਰਤਾਪ, ਅਮਰਜੀਤ ਸਨੇਰਵੀ, ਦਿਲਬਾਗ ਬੁਕਣਵਾਲਾ, ਦਰਸ਼ਨ ਦੋਸਾਂਝ, ਗੁਰਮੀਤ ਰੱਖਰਾ ਕੜਿਆਲ, ਦੀਪ ਜੈਲਦਾਰ ਸ਼ਾਮਿਲ ਕੀਤੇ ਗਏ। ਹਰਵਿੰਦਰ ਬਿਲਾਸਪੁਰ ਅਤੇ ਡਾ. ਅਜੀਤਪਾਲ ਨੂੰ ਵਿਸ਼ੇਸ਼ ਨਿਮੰਤਰਿਤ ਮੈਂਬਰ ਲਿਆ ਗਿਆ। ਮੀਟਿੰਗ ਦੇ ਅੰਤ ਵਿੱਚ ਨਵੇਂ ਚੁਣੇ ਗਏ ਪ੍ਰਧਾਨ ਗੁਰਮੀਤ ਕੜਿਆਲਵੀ, ਜਨਰਲ ਸਕੱਤਰ ਰਣਜੀਤ ਸਰਾਂਵਾਲੀ ਅਤੇ ਧਾਮੀ ਗਿੱਲ ਨੂੰ ਮੰਚ ਨੂੰ ਰਜਿਸਟਰਡ ਕਰਵਾਉਣ ਅਤੇ ਅਗਲੇਰੇ ਪ੍ਰੋਗਰਾਮ ਉਲੀਕਣ ਦੇ ਅਧਿਕਾਰ ਦਿੱਤੇ ਗਏ। ਤਿੰਨੇ ਅਹੁਦੇਦਾਰ ਇਸ ਸਬੰਧੀ ਰਿਪੋਰਟ ਇਕ ਮਹੀਨੇ ਦੇ ਵਿੱਚ ਵਿੱਚ ਮੰਚ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਪੇਸ਼ ਕਰਨਗੇ।

LEAVE A REPLY

Please enter your comment!
Please enter your name here