ਮੋਗਾ, 1 ਅਗਸਤ (ਅਮਜਦ ਖ਼ਾਨ) : ਬਲੂਮਿੰਗ ਬੱਡਜ਼ ਸੀਨੀ. ਸੈਕੰ. ਸਕੂਲ, ਚੰਦਨਵਾਂ ਦੇ ਵਿਦਿਆਰਥੀਆਂ ਨੇ 10+2 ਜਮਾਤ ਦੇ ਸਾਰੀਆਂ ਸਟ੍ਰੀਮਜ਼ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ ਸਾਇੰਸ ਸਟ੍ਰੀਮ ਵਿੱਚ ਕੋਮਲਪ੍ਰੀਤ ਕੌਰ ਨੇ 480 ਅੰਕ ਹਾਸਲ ਕਰਕੇ ਓਵਰਆਲ ਅਤੇ ਸਟ੍ਰੀਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕਮਰਸ ਸਟ੍ਰੀਮ ਵਿੱਚ ਲਵਪ੍ਰੀਤ ਸਿੰਘ ਨੇ 457 ਅੰਕ ਹਾਸਲ ਕਰਕੇ ਪਹਿਲਾ, ਸੁੱਖਵੀਰ ਕੌਰ ਨੇ 91% ਅੰਕ ਹਾਸਲ ਕਰਕੇ ਦੂਜਾ ਅਤੇ ਕਿਰਨਜੀਤ ਕੌਰ ਬਰਾੜ ਨੇ 87.4% ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਆਰਟਸ ਸਟ੍ਰੀਮ ਵਿੱਚ ਗੁਰਪ੍ਰੀਤ ਕੌਰ ਵੱਲੋਂ 475 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਗਿਆ, ਸਤਨਾਮ ਸਿੰਘ ਵੱਲੋਂ 457 ਅੰਕ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ ਗਿਆ ਅਤੇ ਹਰਮਨਪ੍ਰੀਤ ਕੌਰ ਵੱਲੋਂ 438 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਗਿਆ। ਚੰਦਨਵਾਂ ਬਲੂਮਿੰਗ ਬੱਡਜ਼ ਦੇ 5 ਵਿਦਿਆਰਥੀਆਂ ਨੇ 91% ਤੋਂ ਵੱਧ ਅੰਕ ਹਾਸਲ ਕੀਤੇ, 11 ਵਿਦਿਆਰਥੀਆਂ ਨੇ 81% ਤੋਂ ਵੱਧ ਅੰਕ ਹਾਸਲ ਕੀਤੇ ਅਤੇ 9 ਵਿਦਿਆਰਥੀਆਂ ਨੇ 71% ਤੋਂ ਵੱਧ ਅੰਕ ਹਾਸਲ ਕੀਤੇ। ਇਸ ਮੌਕੇ ਸਕੂਲ ਮੁੱਖ ਅਧਿਆਪਕਾ ਅੰਜਨਾ ਰਾਣੀ ਅਤੇ ਸਮੂਹ ਸਟਾਫ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
