ਮੋਗਾ 29 ਜੁਲਾਈ (ਅਮਜਦ ਖ਼ਾਨ) : ਸਥਾਨਕ ਵਾਰਡ ਨੰਬਰ 22 ’ਚ ਅਮਰ ਸਾਗਰ ਗੁਰਦੁਆਰਾ ਸਾਹਿਬ (ਬੀਬੀ ਦਾ ਗੁਰਦੁਆਰਾ) ਵਾਲੀ ਸੜਕ ’ਤੇ ਇੰਟਰਲਾਕ ਟਾਇਲਾਂ ਲਗਵਾਉਣ ਦੇ ਕਾਰਜ ਦਾ ਉਦਘਾਟਨ ਵਿਧਾਇਕ ਡਾ. ਹਰਜੋਤ ਕਮਲ ਨੇ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ, ਵਾਰਡ ਨੰਬਰ : 22 ਦੇ ਕੌਂੋਸਲਰ ਪ੍ਰਵੀਨ ਕੁਮਾਰ ਮੱਕੜ, ਕੌਂਸਲਰ ਗੁਰਪ੍ਰੀਤ ਸੱਚਦੇਵਾ ਅਤੇ ਵਾਰਡ ਵਾਸੀ ਹਾਜ਼ਰ ਸਨ।
ਬਰਸਾਤ ਦੇ ਮੌਸਮ ਵਿੱਚ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਜਰੂਰੀ : ਡਾ. ਬਾਜਵਾ
ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਨਿਗਮ ਦੇ ਨਵੇਂ ਹਾਊਸ ਦਾ ਗਠਨ ਹੋਣ ਉਪਰੰਤ ਉਹਨਾਂ ਦੀ ‘ਟੀਮ ਹਰਜੋਤ’ ਵਿਚ ਸ਼ਾਮਲ ਕੌਂਸਲਰ ਅਤੇ ਵਰਡ ਇੰਚਾਰਜ ਪੂਰੀ ਤਰ੍ਹਾਂ ਲੋਕਾਂ ਨੂੰ ਸਮਰਪਿਤ ਹੋ ਕੇ ਮੋਗੇ ਦੇ ਵਿਕਾਸ ਕਾਰਜਾਂ ਨੂੰ ਸਰਅੰਜਾਮ ਦੇ ਰਹੇ ਹਨ। ਇਸ ਮੌਕੇ ਕੌਂਸਲਰ ਪ੍ਰਵੀਨ ਮੱਕੜ ਨੇ ਕਿਹਾ ਕਿ ਉਹ ਵਿਧਾਇਕ ਡਾ. ਹਰਜੋਤ ਕਮਲ ਦੇ ਧੰਨਵਾਦੀ ਹਨ ਜਿਹਨਾਂ ਨੇ ਉਚੇਚੇ ਯਤਨ ਕਰਕੇ ਕਈ ਸਾਲਾਂ ਤੋਂ ਅਧੋਰਾਣੀ ਸੜਕ’ਤੇ ਇੰਟਰਲਾਕ ਟਾਇਲਾਂ ਲਗਵਾਉਣ ਦਾ ਕੰਮ ਸ਼ੁਰੂ ਕਰਵਾ ਕੇ ਵਾਰਡ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਹੈ।
ਐਚੀਵਰ ਟੁਟੋਰਿਅਲ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਆਉਣ ’ਤੇ ਕੀਤਾ ਗਿਆ ਸਨਮਾਨਿਤ
