ਮੋਗਾ 29 ਜੁਲਾਈ (ਅਮਜਦ ਖ਼ਾਨ/ਸੰਦੀਪ ਮੋਂਗਾ) : ਬਰਸਾਤ ਦੇ ਦਿਨਾਂ ਵਿੱਚ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ ਕਿਉਂਕਿ ਬਰਸਾਤੀ ਪਾਣੀ ਵਾਟਰ ਸਪਲਾਈ ਦੀਆਂ ਪਾਈਪਾਂ ਵਿੱਚ ਚਲਾ ਜਾਂਦਾ ਹੈ, ਜਿਸ ਕਾਰਨ ਪਾਣੀ ਦੂਸ਼ਿਤ ਹੋ ਜਾਂਦਾ ਹੈ, ਜੋ ਬਹੁਤ ਸਾਰੇ ਪੇਟ ਦੇ ਰੋਗਾਂ ਜਿਵੇਂ ਉਲਟੀਆਂ, ਦਸਤ, ਟਾਈਫਾਈਡ, ਹੈਜਾ, ਪੇਚਸ ਅਤੇ ਪੀਲੀਆ ਆਦਿ ਨੂੰ ਜਨਮ ਦਿੰਦਾ ਹੈ। ਹਰ ਸਾਲ ਸੈਂਕੜੇ ਲੋਕ ਬਰਸਾਤੀ ਮੌਸਮ ਵਿੱਚ ਇਹਨਾਂ ਬਿਮਾਰੀਆਂ ਤੋਂ ਪ੍ਰਭਾਵਿਤ ਹੁੰਦੇ ਹਨ ਤੇ ਕਈ ਮੌਤਾਂ ਵੀ ਹੋ ਜਾਂਦੀਆ ਹਨ। ਛੇਟੇ ਬੱਚਿਆਂ ਅਤੇ ਬਜੁਰਗਾਂ ਵਿੱਚ ਇਹਨਾਂ ਬਿਮਾਰੀਆਂ ਕਾਰਨ ਮੌਤ ਦੀ ਸੰਭਾਵਨਾ ਜਿਆਦਾ ਹੁੰਦੀ ਹੈ। ਇਸ ਕਾਰਨ ਸਾਨੂੰ ਬਰਸਾਤੀ ਮੌਸਮ ਵਿੱਚ ਇਹਨਾਂ ਬਿਮਾਰੀਆਂ ਪ੍ਰਤੀ ਜਾਗਰੂਕ ਰਹਿ ਕੇ ਬਚਾਓ ਦੇ ਉਪਰਾਲੇ ਕਰਨੇ ਚਾਹੀਦੇ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਅੱਜ ਦਫਤਰ ਸਿਵਲ ਸਰਜਨ ਮੋਗਾ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੀਤਾ। ਉਹਨਾਂ ਕਿਹਾ ਕਿ ਡਾਇਰੀਆਂ ਦੁਨੀਆ ਭਰ ਵਿੱਚ ਮੌਤਾਂ ਦਾ ਦੂਸਰਾ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ, ਇਸ ਲਈ ਸਾਨੂੰ ਬਰਸਾਤੀ ਮੌਸਮ ਵਿੱਚ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ, ਪਾਣੀ ਵਾਲੇ ਸਰੋਤਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਉਲਟੀਆਂ ਅਤੇ ਦਸਤ ਕਾਰਨ ਸਰੀਰ ਵਿੱਚ ਪਾਣੀ ਅਤੇ ਹੋਰ ਜਰੂਰੀ ਖਣਿਜ ਪਦਾਰਥਾਂ ਦੀ ਘਾਟ ਹੋ ਜਾਂਦੀ ਹੈ, ਜਿਸ ਕਾਰਨ ਮੌਤ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਇਹਨਾਂ ਰੋਗਾਂ ਵਿੱਚ ਪਾਣੀ ਅਤੇ ਖਣਿਜ ਪਦਾਰਥਾਂ ਦੀ ਕਮੀ ਨੂੰ ਪੂਰਾ ਕਰਨ ਲਈ ਘਰ ਵਿੱਚ ਬਣਿਆ ਜਾਂ ਬਜਾਰ ਵਿੱਚ ਉਪਲਬਧ ਓ.ਆਰ.ਐਸ. ਦੇ ਘੋਲ ਦੀ ਵਰਤੋਂ ਹਰ ਦਸਤ ਤੋਂ ਬਾਅਦ ਕਰਨੀ ਚਾਹੀਦੀ ਹੈ।
ਐਚੀਵਰ ਟੁਟੋਰਿਅਲ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਆਉਣ ’ਤੇ ਕੀਤਾ ਗਿਆ ਸਨਮਾਨਿਤ
ਇਸ ਤੋਂ ਇਲਾਵਾ ਬੁਖਾਰ ਹੋਣ ਦੀ ਸੂਰਤ ਵਿੱਚ ਟਾਈਫਾਈਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਤੇ ਤੁਰੰਤ ਡਾਕਟਰ ਦੀ ਸਲਾਹ ਨਾਲ ਇਲਾਜ਼ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜੇਕਰ ਭੁੱਖ ਘੱਟ ਲੱਗਦੀ ਹੇਵੇ ਜਾਂ ਅੱਖਾਂ ਵਿੱਚੋਂ ਪੀਲੇਪਣ ਦੀ ਭਾਅ ਮਾਰਦੀ ਹੇਵੇ ਤਾਂ ਲਿਵਰ ਦੇ ਟੈਸਟ ਕਰਵਾਉਣੇ ਚਾਹੀਦੇ ਹਨ ਤੇ ਜੇਕਰ ਪੀਲੀਏ ਜਾ ਹੈਪੇਟਾਈਟਸ ਏ ਦੀ ਸ਼ਿਕਾਇਤ ਹੋਵੇ ਤਾਂ ਸਿਵਲ ਹਸਪਤਾਲ ਦੇ ਕਮਰਾ ਨੰਬਰ 12 ਵਿੱਚ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਤੁਰੰਤ ਇਲਾਜ਼ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਇਲਾਕੇ ਵਿੱਚ ਪੀਣ ਵਾਲਾ ਪਾਣੀ ਦੂਸ਼ਿਤ, ਬਦਬੂਦਾਰ ਜਾਂ ਰੰਗਦਾਰ ਹੋਵੇ ਤਾਂ ਪਾਣੀ ਦੀ ਕਲੋਰੀਨੇਸ਼ਨ ਕਰਕੇ ਪੀਣ ਲਈ ਵਰਤਣਾ ਚਾਹੀਦਾ ਹੈ ਤੇ ਇਸ ਲਈ ਦਫਤਰ ਸਿਵਲ ਸਰਜਨ ਮੋਗਾ ਦੀ ਐਨ ਵੀ ਬੀ ਡੀ ਸੀ ਪੀ ਬ੍ਰਾਂਚ ਨਾਲ ਸੰਪਰਕ ਕਰਨਾ ਚਾਹੀਦਾ ਹੈ,ਉਹਨਾਂ ਕਿਹਾ ਕਿ ਅਸੀਂ ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਹਾਜਰ ਹਾਂ, ਇਸ ਲਈ ਕਿਰਪਾ ਕਰਕੇ ਸਮੇਂ ਸਿਰ ਸਾਨੂੰ ਅਜਿਹੀਆਂ ਸੂਚਨਾਵਾਂ ਮਿਲ ਜਾਣ ਤਾਂ ਅਸੀਂ ਲੋਕਾਂ ਨੂੰ ਮੌਤ ਜਾਂ ਬਿਮਾਰੀ ਤੋਂ ਬਚਾਅ ਸਕਦੇ ਹਾਂ। ਇਸ ਮੌਕੇ ਉਹਨਾ ਦੇ ਨਾਲ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ ਅਰੋੜਾ ਅਤੇ ਡਾ. ਨਰੇਸ਼ ਕੁਮਾਰ ਵੀ ਹਾਜਰ ਸਨ।
