ਪਾਰਟੀ ਹਾਈਕਮਾਨ ਦਾ ਧੰਨਵਾਦ,ਆਪਣੇ ਹਲਕੇ ਦੀ ਸੇਵਾ ’ਚ ਸਦਾ ਹਾਜ਼ਰ ਰਹਾਂਗਾ : ਲਾਡੀ ਢੋਸ

0
59
ਪਾਰਟੀ ਹਾਈਕਮਾਨ ਦਾ ਧੰਨਵਾਦ, ਆਪਣੇ ਹਲਕੇ ਦੀ ਸੇਵਾ ’ਚ ਸਦਾ ਹਾਜ਼ਰ ਰਹਾਂਗਾ ਲਾਡੀ ਢੋਸ
ਪਾਰਟੀ ਹਾਈਕਮਾਨ ਦਾ ਧੰਨਵਾਦ, ਆਪਣੇ ਹਲਕੇ ਦੀ ਸੇਵਾ ’ਚ ਸਦਾ ਹਾਜ਼ਰ ਰਹਾਂਗਾ ਲਾਡੀ ਢੋਸ

PLCTV

ਮੋਗਾ, 29 ਜੁਲਾਈ (ਅਮਜਦ ਖ਼ਾਨ) : ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਵਿੰਦਰਜੀਤ ਸਿੰਘ (ਲਾਡੀ ਢੋਸ) ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆ ਪਾਰਟੀ ਹਾਈਕਮਾਨ ਵਲੋਂ ਹਲਕਾ ਧਰਮਕੋਟ ਤੋਂ ਇੰਚਾਰਜ਼ ਦੀ ਜੁਮੇਵਾਰੀ ਸੋਂਪੀ ਗਈ। ਪਾਰਟੀ ਹਾਈਕਮਾਨ ਵਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਹਲਕਾ ਧਰਮਕੋਟ ਵਿਚ ਲੂ‘ਆਪ’ ਦੇ ਆਗੂਆਂ ਅਤੇ ਵਰਕਰਾਂ ਵਿਚ ਹੀ ਨਹੀਂ ਸਗੋਂ ਹਰ ਹਲਕਾ ਵਾਸੀ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਵਧਾਈ ਦੇਣ ਵਾਲਿਆ ਦਾ ਤਾਂਤਾ ਲੱਗ ਗਿਆ।

ਇਸ ਮੋਕੇ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਪਾਰਟੀ ਸੁਪਰੀਮੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਹਰਪਾਲ ਚੀਮਾ ਸਮੇਤ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਵਲੋਂ ਜੋ ਇੰਨੇ ਘੱਟ ਸਮੇਂ ਵਿਚ ਮੇਰੇ ’ਤੇ ਵਿਸ਼ਵਾਸ਼ ਕਰਦਿਆ ਇੰਨੀ ਵੱਡੀ ਜੁਮੇਵਾਰੀ ਮੈਨੂੰ ਦਿੱਤੀ ਹੈ ਮੈਂ ਇਸ ਨੂੰ ਪੁਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦਿਆ ਆਪਣੇ ਹਰ ਹਲਕਾ ਵਾਸੀ ਦੀ ਸੇਵਾ ’ਚ ਸਦਾ ਹਾਜ਼ਰ ਰਹਾਂਗਾ। ਇਸ ਮੌਕੇ ਜਿਲਾ ਪ੍ਰਧਾਨ ਹਰਮਨਦੀਪ ਸਿੰਘ ਬਰਾੜ, ਸਤਵੀਰ ਸੱਤੀ ਜਲਾਲਾਬਾਦ, ਅਮਨ ਪੰਡੋਰੀ, ਲਛਮਣ ਸਿੱਧੂ, ਗੁਰਪ੍ਰੀਤ ਕੰਬੋਜ, ਸੁਖਬੀਰ ਸੁੱਖ ਸਾਰੇ ਬਲਾਕ ਪ੍ਰਧਾਨ, ਰਵੀ ਫਤਿਹਗੜ੍ਹ, ਪਵਨ ਧਰਮਕੋਟ, ਡਾ. ਗੁਰਮੀਤ ਸਿੰਘ, ਗੁਰਤਾਰ ਸਿੰਘ ਕਮਾਲ ਕੇ, ਕਰਨ ਜਲਾਲਾਬਾਦ, ਡਾ. ਬਿੱਟੂ ਜਲਾਲਾਬਾਦ, ਮੁਕੰਦ ਸਿੱਧੂ, ਪਿ੍ਰੰਸ ਕੋਟ ਈਸੇ ਖਾ, ਬਿੱਲਾ ਕੋਟ ਈਸੇ ਖਾ, ਪ੍ਰੇਮ ਬੱਗੇ, ਨਵਜੋਤ ਜੋਸ, ਡਾ. ਪੰਡੋਰੀ, ਮੋਨੂੰ ਮੋਗਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here