ਐਚੀਵਰ ਟੁਟੋਰਿਅਲ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਆਉਣ ’ਤੇ ਕੀਤਾ ਗਿਆ ਸਨਮਾਨਿਤ

0
53
ਐਚੀਵਰ ਟੁਟੋਰਿਅਲ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਆਉਣ ’ਤੇ ਕੀਤਾ ਗਿਆ ਸਨਮਾਨਿਤ
ਐਚੀਵਰ ਟੁਟੋਰਿਅਲ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਆਉਣ ’ਤੇ ਕੀਤਾ ਗਿਆ ਸਨਮਾਨਿਤ

PLCTV

ਮੋਗਾ, 29 ਜੁਲਾਈ (ਅਮਜਦ ਖ਼ਾਨ/ਵਿਸ਼ਵਦੀਪ ਕਟਾਰੀਆ) : ਸਥਾਨਕ ਸਰਕਾਰੀ ਹਸਪਤਾਲ ਨੇੜੇ ਡਾਕਟਰ ਡੇਜੀ ਸੂਦ ਵਾਲੀ ਗਲੀ ਵਿਚ ਸਥਿਤ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਐਚੀਵਰ ਟੁਟੋਰਿਅਲ ਸੈਂਟਰ ਜਿਸ ਵਿਚ ਪੜ੍ਹ ਰਹੇ ਦਸਵੀਂ ਅਤੇ 12ਵੀਂ ਦੇ ਮੈਥੇਮੈਟਿਕਸ ਦੇ ਵਿਦਿਆਰਥੀਆਂ ਦਾ 100 ਪ੍ਰਤੀਸ਼ਲ ਸ਼ਾਨਦਾਰ ਨਤੀਜਾ ਆਇਆ ਹੈ। ਇਸ ਨਤੀਜੇ ਨੇ ਐਚੀਵਰ ਟੁਟੋਰਿਅਲ ਸੰਸਥਾ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਬੰਧਕ ਰਜਿੰਦਰ ਲਾਲ ਅਤੇ ਆਸ਼ਾ ਰਾਣੀ ਨੇ ਆਪਣੀ ਖ਼ੁਸ਼ੀ ਸਾਂਝੀ ਕਰਦਿਆ ਦੱਸਿਆ ਕਿ ਐਚੀਵਰ ਟੁਟੋਰਿਅਲ ਸੈਂਟਰ ਪਿੱਛਲੇ ਲੰਮੇਂ ਸਮੇਂ ਤੋਂ ਬੱਚਿਆ ਸਿੱਖਿਆ ਦਿੰਦਾ ਆ ਰਿਹਾ ਹੈ।

ਪਾਰਟੀ ਹਾਈਕਮਾਨ ਦਾ ਧੰਨਵਾਦ,ਆਪਣੇ ਹਲਕੇ ਦੀ ਸੇਵਾ ’ਚ ਸਦਾ ਹਾਜ਼ਰ ਰਹਾਂਗਾ : ਲਾਡੀ ਢੋਸ

ਉਨ੍ਹਾਂ ਦੱਸਿਆ ਕਿ ਸਾਡੀ ਇਸ ਸੰਸਥਾ ਵਿਚ 100 ਦੇ ਕਰੀਬ ਬੱਚੇ ਸਿੱਖਿਆ ਹਾਸਿਲ ਕਰ ਰਹੇ ਹਨ ਅਤੇ ਗਰੀਬ ਬੱਚਿਆ ਨੂੰ ਫ਼ਰੀ ਟਿਊਸ਼ਨ ਦਿੱਤੀ ਜਾਂਦੀ ਹੈ। ਰਜਿੰਦਰ ਲਾਲ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚਲਦਿਆ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬੱਚਿਆ ਨੂੰ ਆਨ-ਲਾਈਨ ਪੜ੍ਹਾਉਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ। ਇਸ ਵਾਰੀ 10ਵੀਂ ਅਤੇ 12ਵੀਂ ਦੇ ਮੈਥੇਮੈਟਿਕਸ ਦੇ ਵਿਦਿਆਰਥੀਆਂ ਦਾ 100 ਪ੍ਰਤੀਸ਼ਤ ਸ਼ਾਨਦਾਰ ਨਤੀਜਾ ਆਉਣ ’ਤੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸੰਸਥਾ ਦੇ ਪ੍ਰਬੰਧਕ ਰਜਿੰਦਰ ਲਾਲ ਅਤੇ ਆਸ਼ਾ ਰਾਣੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here