ਸਰਕਾਰੀ ਗਊਸ਼ਾਲਾ ਦੇ ਪ੍ਰਬੰਧ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਆਪਣੇ ਹੱਥਾਂ ਵਿੱਚ ਲਿਆ ਲੋਕਾਂ ਵੱਲੋਂ ਦਿੱਤੇ ਜਾਣ ਵਾਲੇ ਦਾਨ ਵਿੱਚ ਪੂਰਨ ਪਾਰਦਰਸ਼ਤਾ ਰੱਖੀ ਜਾਵੇਗੀ

0
23
ਮਾਲ ਪਟਵਾਰੀ, ਜ਼ਿਲ੍ਹੇਦਾਰ, ਨਹਿਰੀ ਪਟਵਾਰੀ ਦੀਆਂ ਆਸਾਮੀਆਂ ਲਈ ਮੋਗਾ ਦੇ 23 ਪ੍ਰੀਖਿਆ ਕੇਂਦਰਾਂ ਦੇ ਆਸ-ਪਾਸ ਧਾਰਾ 144 ਲਾਗੂ
ਮਾਲ ਪਟਵਾਰੀ, ਜ਼ਿਲ੍ਹੇਦਾਰ, ਨਹਿਰੀ ਪਟਵਾਰੀ ਦੀਆਂ ਆਸਾਮੀਆਂ ਲਈ ਮੋਗਾ ਦੇ 23 ਪ੍ਰੀਖਿਆ ਕੇਂਦਰਾਂ ਦੇ ਆਸ-ਪਾਸ ਧਾਰਾ 144 ਲਾਗੂ

PLCTV

ਲੋਕ ਸਹਿਯੋਗ ਦੇਣ : ਡਿਪਟੀ ਕਮਿਸ਼ਨਰ

ਮੋਗਾ, 23 ਜੁਲਾਈ (ਅਮਜਦ ਖ਼ਾਨ) : ਕੁਝ ਪ੍ਰਬੰਧਕੀ ਕਾਰਨਾਂ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ, ਮੋਗਾ ਨੇ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਚਲਾਈ ਜਾ ਰਹੀ ‘ਸਰਕਾਰੀ ਗਊਸ਼ਾਲਾ’ ਨੂੰ ਸਿੱਧੇ ਤੌਰ ਉੱਤੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ,ਇਸ ਗਊਸ਼ਾਲਾ ਵਿੱਚ ਮੌਜੂਦਾ ਸਮੇਂ 283 ਪਸ਼ੂ (40 ਮੇਲ+195 ਫੀਮੇਲ+5 ਬਛੜੇ+23 ਦੁੱਧ ਵਾਲੀਆਂ ਗਊਆਂ+20 ਬਜ਼ੁਰਗ ਅਤੇ ਬਿਮਾਰ ਗਊਆਂ) ਹਨ, ਜਿਨ੍ਹਾਂ ਦੀ ਸੰਭਾਲ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸਿੱਧੀ ਨਿਗਰਾਨੀ ਹੇਠ ਹੀ ਵਧੀਆ ਤਰੀਕੇ ਨਾਲ ਕੀਤੇ ਜਾਣ ਦੀ ਯੋਜਨਾ ਹੈ,ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਗਊ ਧੰਨ ਦੀ ਸੇਵਾ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਸ਼ਰਧਾਪੂਰਵਕ ਇਹ ਜਿੰਮੇਵਾਰੀ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਜਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ ਵਿੱਚ ਜ਼ਿਲ੍ਹਾ ਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਦੀ ਵਡੇਰੀ ਲੋੜ੍ਹ ਹਮੇਸ਼ਾਂ ਰਹਿਣੀ ਹੈ। ਇਸ ਦੇ ਨਾਲ ਹੀ ਸਮੇਂ-ਸਮੇਂ ਅਤੇ ਪੈਰ-ਪੈਰ ਉੱਤੇ ਜ਼ਿਲ੍ਹਾ ਵਾਸੀਆਂ ਦੀਆਂ ਸਲਾਹਾਂ ਵੀ ਮਾਰਗ ਦਰਸ਼ਕ ਦਾ ਕੰਮ ਕਰਨਗੀਆਂ।

ਉਨ੍ਹਾਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਲੋਕਾਂ ਵੱਲੋਂ ਇਸ ਕਾਰਜ ਵਿੱਚ ਤਨੋਂ, ਮਨੋਂ ਅਤੇ ਧਨੋਂ ਸਹਿਯੋਗ ਅਤੇ ਪਿਆਰ ਮਿਲਦਾ ਰਹੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਇਸ ਕਾਰਜ ਦੀ ਸਾਂਝ ਲਗਾਤਾਰ ਪਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇੱਕ ਫੇਸਬੁੱਕ ਪੇਜ (ਲਿੰਕ https://www.facebook.com/sarkarigaushalamoga/) ਵੀ ਤਿਆਰ ਕੀਤਾ ਗਿਆ ਹੈ। ਜਿਸ ਉੱਤੇ ਸਮੇਂ-ਸਮੇਂ ਉੱਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੇਜ ਨੂੰ ਫਾਲੋਅ (6ollow) ਅਤੇ ਲਾਈਕ (Like) ਵੀ ਜ਼ਰੂਰ ਕਰਨ,ਇਸ ਤੋਂ ਇਲਾਵਾ ਗਊਸ਼ਾਲਾ ਦੇ ਬੈਂਕ ਅਕਾਊਂਟ ਦੀ ਡਿਟੇਲ (1/c Name – 4istrict 1nimal Welfare Society, 1/c Number – 50100083754714, 96S3 – 84630000200, 1ddress – 8463 2ank Ltd, 7ill Park, 7“ Road, Moga) ਵੀ ਜਾਰੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਕੋਈ ਵੀ ਦਾਨੀ ਵਿਅਕਤੀ ਜਾਂ ਪਰਿਵਾਰ ਇਸ ਖਾਤੇ ਵਿੱਚ ਆਪਣੀ ਸ਼ਰਧਾ ਮੁਤਾਬਿਕ ਤਿਲ ਫੁੱਲ ਭੇਟ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਕਾਰਜ ਵਿੱਚ ਦਿੱਤੇ ਜਾਣ ਵਾਲੇ ਦਾਨ ਨੂੰ ਖਰਚਣ ਪੂਰਨ ਤੌਰ ’ਤੇ ਪਾਰਦਰਸ਼ਤਾ ਵਰਤੀ ਜਾਵੇਗੀ,ਉਨ੍ਹਾਂ ਕਿਹਾ ਕਿ ਇਸ ਗਊਸ਼ਾਲਾ ਨੂੰ ਚਲਾਉਣ ਲਈ ਹਰ ਜ਼ਰੂਰੀ ਧਿਰ ਦੀ ਨੁਮਾਇੰਦਗੀ ਨਾਲ ਕਮੇਟੀ ਦਾ ਗਠਨ ਕੀਤਾ ਹੈ,ਇਸ ਦਾਨ ਰਾਸ਼ੀ ਨੂੰ ਖਰਚਣ ਲਈ ਵਿਅਕਤੀਗਤ ਤੌਰ ’ਤੇ ਕਿਸੇ ਨੂੰ ਵੀ ਅਧਿਕਾਰਤ ਨਹੀਂ ਕੀਤਾ ਗਿਆ ਹੈ,ਉਨ੍ਹਾਂ ਮੁੜ ਦੁਹਰਾਇਆ ਕਿ ਦਾਨੀਆਂ ਦੇ ਭਰੋਸਾ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here