ਮੋਗਾ ਵਿੱਚ ਵਾਪਰਿਆ ਦਰਦਨਾਕ ਹਾਦਸਾ,ਮਿੰਨੀ ਬਸ ਤੇ ਰੋਡਵੇਜ਼ ਦੀ ਬਸ ਦੀ ਹੋਈ ਟੱਕਰ ’ਚ 3 ਦੀ ਮੌਤ,30 ਦੇ ਕਰੀਬ ਗੰਭੀਰ ਜ਼ਖ਼ਮੀ

0
39
ਮੋਗਾ ਵਿੱਚ ਵਾਪਰਿਆ ਦਰਦਨਾਕ ਹਾਦਸਾ,ਮਿੰਨੀ ਬਸ ਤੇ ਰੋਡਵੇਜ਼ ਦੀ ਬਸ ਦੀ ਹੋਈ ਟੱਕਰ ’ਚ 3 ਦੀ ਮੌਤ,30 ਦੇ ਕਰੀਬ ਗੰਭੀਰ ਜ਼ਖ਼ਮੀ
ਮੋਗਾ ਵਿੱਚ ਵਾਪਰਿਆ ਦਰਦਨਾਕ ਹਾਦਸਾ,ਮਿੰਨੀ ਬਸ ਤੇ ਰੋਡਵੇਜ਼ ਦੀ ਬਸ ਦੀ ਹੋਈ ਟੱਕਰ ’ਚ 3 ਦੀ ਮੌਤ,30 ਦੇ ਕਰੀਬ ਗੰਭੀਰ ਜ਼ਖ਼ਮੀ

PLCTV

ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਸਮਾਗਮ ’ਚ ਸ਼ਿਰਕਤ ਕਰਨ ਲਈ ਜਾ ਰਹੇ
ਸਨ ਕਾਂਗਰਸੀ ਵਰਕਰ

ਮੋਗਾ, 23 ਜੁਲਾਈ (ਅਮਜਦ ਖ਼ਾਨ/ਸੰਦੀਪ ਮੋਂਗਾ) : ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ
ਸਿੱਧੂ ਦੀ ਅੱਜ ਚੰਡੀਗੜ੍ਹ ਵਿਖੇ ਤਾਾਪੋਸ਼ੀ ਦੇ ਸਮਾਗਮ ਮੌਕੇ ਹਲਕਾ ਜੀਰਾ ਦੇ ਇਕ ਪਿੰਡ ਤੋਂ
ਕਾਂਗਰਸੀ ਵਰਕਰਾਂ ਦੀ ਭਰੀ ਮਿੰਨੀ ਬਸ ਜੋ ਕਿ ਸਮਾਗਮ ਲਈ ਰਵਾਨਾ ਹੋਈ ਸੀ ਦਾ ਮੋਗਾ ਦੇ ਨੇੜਲੇ
ਪਿੰਡ ਲੁਹਾਰਾ ਵਿਖੇ ਰੋਡਵੇਜ਼ ਦੀ ਬਸ ਨਾਲ ਟੱਕਰ ਹੋ ਗਈ ਜਿਸ ਦੌਰਾਨ 3 ਵਿਅਕਤੀਆਂ ਦੀ ਮੌਤ
ਹੋ ਗਈ ਅਤੇ 40 ਦੇ ਕਰੀਬ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।

ਸਮਾਜ ਸੇਵੀ ਸੇਵਾ ਸੁਸਾਇਟੀ ਅਤੇ ਹੋਰ ਸੁਸਾਇਟੀਆਂ ਦੀ ਸਹਾਇਤਾ ਨਾਲ ਜ਼ਖ਼ਮੀਆ ਨੂੰ ਮੋਗਾ ਦੇ ਸਰਕਾਰੀ
ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ 9 ਗੰਭੀਰ ਜਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ
ਲੁਧਿਆਣਾ ਅਤੇ ਫ਼ਰੀਦਕੋਟ ਦੇ ਹਸਪਤਾਲਾਂ ਵਿਖੇ ਰੇਫ਼ਰ ਕਰ ਦਿੱਤਾ ਗਿਆ,ਹਾਦਸੇ ਦਾ ਪਤਾ
ਲੱਗਦਿਆ ਹੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਐਸ.ਐਸ.ਪੀ. ਮੋਗਾ ਹਰਮਨਬੀਰ ਸਿੰਘ ਗਿੱਲ
ਤੁਰੰਤ ਸਰਕਾਰੀ ਹਸਪਤਾਲ ਵਿਚ ਪਹੁੰਚੇ ਅਤੇ ਜ਼ਖ਼ਮੀਆਂ ਦਾ ਹਾਲ ਚਾਲ ਪੁਛਿਆ।

ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਐੱਸ ਐੱਸ ਪੀ ਮੋਗਾ ਨੇ
ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਜਖਮੀਆਂ ਨੂੰ ਲਿਆਂਦਾ ਗਿਆ, ਜਿੱਥੇ 9 ਦੀ ਹਾਲਤ ਗੰਭੀਰ
ਦੇਖਦਿਆਂ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ,ਜ਼ਿਲ੍ਹਾ ਫਿਰੋਜਪੁਰ ਦੇ ਕਸਬਾ
ਜੀਰਾ ਦੇ ਪਿੰਡ ਮਲਸੀਹਾਂ ਤੋਂ ਚੰਡੀਗੜ੍ਹ ਕਾਂਗਰਸ ਪਾਰਟੀ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ
ਸਿੱਧੂ ਦੀ ਤਾਜਪੋਸ਼ੀ ਲਈ ਜਾ ਰਹੀ ਕਾਂਗਰਸੀ ਵਰਕਰਾਂ ਨਾਲ ਭਰੀ ਮਿੰਨੀ ਬੱਸ ਪੰਜਾਬ ਰੋਡਵੇਜ
ਦੀ ਬੱਸ ਨਾਲ ਟਕਰਾ ਗਈ ਟਕਰ ਏਨੀ ਜਬਰਦਸਤ ਹੋਈ ਸੀ ਕਿ ਦੋਹਾਂ ਬੱਸਾਂ ਦੇ ਪਰਖਚੇ ਉਡ ਗਏ।


ਮਿੰਨੀ ਬੱਸ ਦਾ ਡਰਾਇਵਰ ਗੁਰਦੇਵ ਸਿੰਘ ਵਾਸੀ ਪਿੰਡ ਘੁੱਦੇਵਾਲਾ (ਮੱਖੂ) ਦਾ ਵੀ ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਮਿੰਨੀ ਬੱਸ ਤੇਜ ਰਫਤਾਰ ਹੋਣ ਕਾਰਨ ਬੱਸ ਦਾ ਡਰਾਇਵਰ ਆਪਣਾ ਸੰਨਤੁਲਣ ਖੋਹ
ਬੈਠਾ ਅਤੇ ਸਾਹਮਣੇ ਆ ਰਹੀ ਪਨਬਸ ਦੇ ਨਾਲ ਆਹਮਣੇ ਸਾਹਮਣੇ ਦੀ ਟਕਰ ਹੋ ਗਈ,ਉਨ੍ਹਾਂ ਕਿਹਾ ਕਿ
ਟਕਰ ਐਨੀ ਜਬਰਦਸਤ ਸੀ ਕਿ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 17
ਵਿਅਕਤੀਆਂ ਨੂੰ ਜਖਮੀ ਹਾਲਤ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ਼ ਲਈ ਲਿਆਂਦਾ
ਗਿਆ ਹੈ,ਉਨ੍ਹਾਂ ਦੱਸਿਆ ਕਿ ਉਪਰੋਕਤ ਜਖਮੀਆਂ ਵਿਚੋਂ 9 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ
ਨੂੰ ਲੁਧਿਆਣਾ ਫਰੀਦਕੋਟ ਦੇ ਹਸਪਤਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਘਟਨਾ ਦੀ ਜਾਂਚ ਦੇ
ਆਦੇਸ਼ ਦੇ ਦਿੱਤੇ ਗਏ ਹਨ।

LEAVE A REPLY

Please enter your comment!
Please enter your name here