ਫ੍ਰਾਈਡੇ ਡ੍ਰਾਈਡੇ ਮੁਹਿੰਮ ਸਿਹਤ ਵਿਭਾਗ ਦੀ ਟੀਮ ਨੂੰ 12 ਜਗ੍ਹਾ ਤੇ ਮਿਲਿਆ ਲਾਰਵਾ

0
33
ਫ੍ਰਾਈਡੇ ਡ੍ਰਾਈਡੇ ਮੁਹਿੰਮ ਸਿਹਤ ਵਿਭਾਗ ਦੀ ਟੀਮ ਨੂੰ 12 ਜਗ੍ਹਾ ਤੇ ਮਿਲਿਆ ਲਾਰਵਾ
ਫ੍ਰਾਈਡੇ ਡ੍ਰਾਈਡੇ ਮੁਹਿੰਮ ਸਿਹਤ ਵਿਭਾਗ ਦੀ ਟੀਮ ਨੂੰ 12 ਜਗ੍ਹਾ ਤੇ ਮਿਲਿਆ ਲਾਰਵਾ

PLCTV

ਚਲਾਨ ਕੱਟਣ ਅਤੇ ਅਗਲੇਰੀ ਕਾਰਵਾਈ ਲਈ ਕਮਿਸ਼ਨਰ ਨਗਰ ਨਿਗਮ ਲਿਖਿਆ ਪੱਤਰ

ਮੋਗਾ, 23 ਜੁਲਾਈ (ਅਮਜਦ ਖ਼ਾਨ/ਵਿਸ਼ਵਦੀਪ ਕਟਾਰੀਆ) : ਬਾਰਿਸ਼ਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਮੋਗਾ ਸ਼ਹਿਰ ਵਿੱਚ ਇਸ ਸੀਜ਼ਨ ਦਾ ਪਹਿਲਾ ਡੇਂਗੂ ਦਾ ਮਰੀਜ ਮਿਲ ਚੁੱਕਾ ਹੈ,ਵੇਰਕਾ ਪਲਾਂਟ ਕੋਟਕਪੂਰਾ ਰੋਡ ਦੇ ਸਾਹਮਣੀ ਅਬਾਦੀ ਵਿੱਚੋਂ ਇੱਕ ਔਰਤ ਦੇ ਡੇਂਗੂ ਪਾਜਿਟਿਵ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਸਤਰਕ ਹੋ ਗਿਆ ਹੈ ਤੇ ਸਿਹਤ ਵਿਭਾਗ ਮੋਗਾ ਨੇ ਡੇਂਗੂ ਦੇ ਕੇਸਾਂ ਦੀ ਗਿਣਤੀ ਨੂੰ ਵਧਣ ਤੋਂ ਰੋਕਣ ਲਈ ਕਾਰਵਾਈ ਕਰਦਿਆਂ ਅੱਜ ਇਸ ਇਲਾਕੇ ਸਮੇਤ ਵੇਦਾਂਤ ਨਗਰ, ਕਿ੍ਰਸ਼ਨਾ ਇਸਟੇਟ, ਪ੍ਰਵਾਨਾ ਨਗਰ ਅਤੇ ਬੱਗੇਆਣਾ ਬਸਤੀ ਮੋਗਾ ਦੀ ਜਾਂਚ ਕੀਤੀ, ਜਿਸ ਦੌਰਾਨ ਟੀਮ ਨੂੰ 12 ਜਗ੍ਹਾ ਤੇ ਭਾਰੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਲਾਰਵੀਸਾਈਡ ਦਾ ਸਪਰੇਅ ਕਰਵਾ ਕੇ ਮੌਕੇ ਤੇ ਨਸ਼ਟ ਕੀਤਾ ਗਿਆ ਅਤੇ ਲਾਰਵੇ ਲਈ ਜਿੰਮੇਵਾਰ ਅਦਾਰਿਆਂ ਅਤੇ ਘਰਾਂ ਦਾ ਚਲਾਨ ਕੱਟਣ ਅਤੇ ਅਗਲੇਰੀ ਕਾਰਵਾਈ ਲਈ ਸਿਵਲ ਸਰਜਨ ਮੋਗਾ ਵੱਲੋਂ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਪੱਤਰ ਲਿਖਿਆ ਗਿਆ।

ਸਿਵਲ ਸਰਜਨ ਮੋਗਾ ਦੇ ਆਦੇਸ਼ਾਂ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਦੀ ਅਗਵਾਈ ਵਿੱਚ ਕੀਤੀ ਗਈ ਇਸ ਕਾਰਵਾਈ ਵਿੱਚ ਜਿਲ੍ਹਾ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ 16 ਮੈਂਬਰੀ ਟੀਮ ਨੇ ਹਿੱਸਾ ਲਿਆ,ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਮੋਗਾ ਵਿੱਚ ਅੱਜ ਤੱਕ ਕੁੱਲ੍ਹ 91 ਡੇਂਗੂ ਟੈਸਟ ਲਗਾਏ ਗਏ ਹਨ ਅਤੇ ਹੁਣ ਤੱਕ ਕੁੱਲ੍ਹ ਦੋ ਡੇਂਗੂ ਮਰੀਜ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਮੋਗਾ ਸ਼ਹਿਰ ਅਤੇ ਇੱਕ ਪਿੰਡ ਚੰਦ ਨਵਾਂ ਨਾਲ ਸਬੰਧਿਤ ਹੈ,ਉਹਨਾਂ ਦੱਸਿਆ ਕਿ ਇਸ ਹਫਤੇ ਦੌਰਾਨ ਸਾਡੀਆਂ ਟੀਮਾਂ ਵੱਲੋਂ ਕੁੱਲ੍ਹ 1742 ਘਰਾਂ, ਦੁਕਾਨਾਂ, ਅਦਾਰਿਆਂ ਦੀ ਜਾਂਚ ਕੀਤੀ ਗਈ ਹੈ ਤੇ ਕੁੱਲ੍ਹ 112 ਜਗ੍ਹਾ ਤੇ ਲਾਰਵਾ ਮਿਲਿਆ ਹੈ,ਜਿਸ ਵਿੱਚੋਂ 12 ਚਲਾਨ ਕੱਟੇ ਗਏ ਹਨ ।

ਉਹਨਾਂ ਦੱਸਿਆ ਕਿ ਬਾਰਿਸ਼ਾਂ ਦੀ ਵਜ੍ਹਾ ਕਰਕੇ ਹੁਣ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਲੋਕ ਇਸ ਮੁਹਿੰਮ ਨੂੰ ਗੰਭੀਰਤਾ ਨਾਲ ਲੈਣ। ਇਸ ਲਈ ਆਮ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਘਰਾਂ ਅੰਦਰ ਕਿੱਤੇ ਵੀ ਸਾਫ ਪਾਣੀ ਇੱਕ ਹਫਤੇ ਤੋਂ ਜਿਆਦਾ ਸਮੇਂ ਲਈ ਖੜ੍ਹਾ ਨਾ ਹੋਣ ਦੇਣ ਕਿਉਂਕਿ ਹੁਣ ਹਰ ਰੋਜ ਚਲਾਨ ਕੱਟੇ ਜਾਇਆ ਕਰਨਗੇ,ਇਸ ਮੌਕੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਲੋਕਾਂ ਨੂੰ ਜਾਗਰੁਕ ਕਰਦੇ ਹੋਏ ਕਿਹਾ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਤੇ ਪੈਦਾ ਹੁੰਦਾ ਹੈ ਤੇ ਇਹ ਜਿਆਦਾਤਰ ਦਿਨ ਵੇਲੇ ਕੱਟਦਾ ਹੈ, ਇਸ ਲਈ ਸਾਨੂੰ ਆਪਣਾ ਸਰੀਰ ਢਕ ਕੇ ਰੱਖਣਾ ਚਾਹੀਦਾ ਹੈ ਤੇ ਮੱਛਰ ਭਜਾਊ ਕ੍ਰੀਮਾਂ ਜਾਂ ਤੇਲਾਂ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਤੇਜ ਬੁਖਾਰ, ਸਿਰ ਦਰਦ, ਜੋੜਾਂ ਵਿੱਚ ਦਰਦ ਅਤੇ ਚਮੜੀ ਉਪਰ ਦਾਣੇ ਹੋਣ ਤੇ ਸਾਨੂੰ ਤੁਰੰਤ ਸਿਵਲ ਹਸਪਤਾਲ ਦੇ ਕਮਰਾ ਨੰਬਰ 7 ਏ ਵਿੱਚ ਪਹੁੰਚ ਕੇ ਆਪਣੀ ਮੁਫਤ ਜਾਂਚ ਅਤੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ।

ਉਹਨਾਂ ਦੱਸਿਆ ਕਿ ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਲਾਰਵੇ ਦੇ ਸੈਂਪਲ ਭਰਨ ਤੋਂ ਬਾਦ ਲਾਰਵੀਸਾਈਡ ਦਾ ਛਿੜਕਾਅ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਤੇ ਅਡਲਟ ਮੱਛਰ ਨੂੰ ਖਤਮ ਕਰਨ ਲਈ ਇਹਨਾਂ ਇਲਾਕਿਆਂ ਵਿੱਚ ਫਾਗ ਵੀ ਕਰਵਾਈ ਗਈ,ਉਹਨਾਂ ਕਿਹਾ ਕਿ ਵਿਭਾਗ ਵੱਲੋਂ ਲਗਾਤਾਰ ਸ਼ਹਿਰ ਵਿੱਚ ਮੁਨਾਦੀ ਕਰਵਾਉਣ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਬਾਵਜੂਦ ਵੀ ਲੋਕ ਅਣਗਹਿਲੀ ਵਰਤ ਰਹੇ ਹਨ, ਜਿਸ ਕਾਰਨ ਡੇਂਗੂ ਦੇ ਮਰੀਜ ਪੈਦਾ ਹੋ ਰਹੇ ਹਨ,ਉਹਨਾਂ ਦੱਸਿਆ ਕਿ ਅੱਜ ਜਿਨ੍ਹਾਂ ਥਾਵਾਂ ਤੇ ਲਾਰਵਾ ਮਿਲਿਆ ਹੈ, ਉਹਨਾਂ ਦੀ ਜਾਣਕਾਰੀ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਅਗਲੇਰੀ ਕਾਰਵਾਈ ਹਿੱਤ ਭੇਜ ਦਿੱਤੀ ਗਈ ਹੈ,ਇਸ ਟੀਮ ਵਿੱਚ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਗਗਨਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਤੋਂ ਇਲਾਵਾ 12 ਬ੍ਰੀਡ ਚੈਕਰਾਂ ਦੀ ਟੀਮ ਵੀ ਸ਼ਾਮਿਲ ਸੀ ।

LEAVE A REPLY

Please enter your comment!
Please enter your name here