ਮੋਗਾ, 17 ਜੁਲਾਈ (ਅਮਜਦ ਖ਼ਾਨ) : ਉੱਘੇ ਰੰਗ ਕਰਮੀ ਤੇ ਲੇਖਕ ਦਵਿੰਦਰ ਗਿੱਲ ਦੀ ਪੁਸਤਕ ਨਾਰਕੋ ਟੈਸਟ ਚਰਚਾ ਵਿਚ ਹੈ। ਉਹਨਾਂ ਨੇ ਇਥੇ ਸਹਿਤਕਾਰ ਰਾਜਵਿੰਦਰ ਰੌਂਤਾ ਨੂੰ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਪੁਸਤਕ ਸਭਿਆਚਾਰ ਦੇ ਵਾਰਸ ਪ੍ਰਿਤਪਾਲ ਸਿੰਘ ਸਰੀਨ ਵੀ ਮੌਜੂਦ ਸਨ। ਇਸ ਮੋਕੇ ਰਾਜਵਿੰਦਰ ਰੌਂਤਾ ਨੇ ਦਵਿੰਦਰ ਸਿੰਘ ਗਿੱਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਗਿੱਲ ਦੀ ਵਿਅੰਗ ਮਈ ਪੁਸਤਕ ‘ਨਾਰਕੋ ਟੈਸਟ’ ਵਿਦਵਤਾ ਭਰਪੂਰ ਸਮਾਜਕ ਕੁਰੀਤੀਆਂ ਤੇ ਵਿਗਿਆਨਕ ਨਜਰੀਏ ਤੋਂ ਕਟਾਖਸ ਕਰਦੀ ਹੈ।
ਇਹ ਪੁਸਤਕ ਲੋਕਾਂ ਨੂੰ ਜਗਾਉਣ ਵਿਚ ਮੀਲ ਪੱਥਰ ਸਾਬਿਤ ਹੋਵੇਗੀ। ਪੁਸਤਕ ਸਭਿਆਚਾਰ ਨਾਲ ਜੁੜੀ ਸ਼ਖ਼ਸ਼ੀਅਤ ਪ੍ਰਿਤਪਾਲ ਸਿੰਘ ਸਰੀਨ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਪਾਠਕਾਂ ਨੂੰ ਪਸੰਦ ਆਵੇਗੀ। ਆਦਰਸ ਸਕੈਂਡਰੀ ਸਕੂਲ ਜਵਾਹਰ ਸਿੰਘ ਵਾਲਾ ਦੇ ਪਿੰਸੀਪਲ ਡਾ. ਅਮਨਦੀਪ ਵਾਤਿਸ਼ ਨੇ ਜੀ ਆਇਆਂ ਆਖਦਿਆਂ ਕਿਹਾ ਕਿ ਦਵਿੰਦਰ ਸਿੰਘ ਫਿਲਮਾਂ ਰਾਹੀਂ ਵੀ ਆਪਣੀ ਸੋਚ ਤੇ ਪਹਿਰਾ ਦੇ ਰਹੇ ਹਨ। ਭਵਿੱਖ ਵਿਚ ਸਕੂਲ ਚ ਪੁਸਤਕ ਤੇ ਸਮਾਗਮ ਵੀ ਕਰਵਾਵਾਂਗੇ। ਇਸ ਮੋਕੇ ਰਾਜਵਿੰਦਰ ਰੌਂਤਾ ਨੂੰ ਪੁਸਤਕ ਭੇਂਟ ਕੀਤੀ।
