ਯੂਥ ਕਾਂਗਰਸ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

0
38
ਯੂਥ ਕਾਂਗਰਸ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
ਯੂਥ ਕਾਂਗਰਸ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

PLCTV

ਮੋਗਾ, 16 ਜੁਲਾਈ (ਅਮਜਦ ਖ਼ਾਨ/ਸੰਦੀਪ ਮੋਂਗਾ) : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਅਤੇ ਪੰਜਾਬ ਇੰਚਾਰਜ ਬੰਟੀ ਸ਼ੈਲਕੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਧਾਨ ਨਵਜੋਤ ਸਿੰਘ ਤੂਰ ਦੀ ਅਗਵਾਈ ਵਿਚ ਜ਼ਿਲਾ ਯੂਥ ਕਾਂਗਰਸ ਮੋਗਾ ਦੀ ਮੀਟਿੰਗ ਬੁਲਾਈ ਗਈ। ਜਿਸ ਵਿਚ ਪੰਜਾਬ ਸਹਿ ਇੰਚਾਰਜ ਮੁਕੇਸ਼ ਕੁਮਾਰ, ਜ਼ਿਲਾ ਇੰਚਾਰਜ ਮੋਗਾ ਅਰਸ਼ਦ ਖਾਨ ਅਤੇ ਜ਼ਿਲਾ ਇੰਚਾਰਜ ਦਵਿੰਦਰ ਜੰਗ ਨੇ ਵਿਸ਼ੇਸ਼ ਤੋਰ ’ਤੇ ਸ਼ਿਰਕਤ ਕੀਤੀ। ਮੀਟਿੰਗ ਵਿਚ ਕਾਂਗਰਸ ਪਾਰਟੀ ਨੂੰ ਅਤੇ ਯੂਥ ਕਾਂਗਰਸ ਨੂੰ ਜ਼ਮੀਨੀ ਪੱਧਰ ਤੇ ਹੋਰ ਜਾਦਾ ਮਜਬੂਤ ਕਰਨਾ ਅਤੇ 2022 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਵਿਚ ਮੁੜ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਤੋਂ ਬਾਅਦ ਦੇਸ਼ ਵਿਚ ਵੱਧ ਰਹੀ ਮਹਿੰਗਾਈ ਨੂੰ ਲੈਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਤੇ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਪਰਮਿੰਦਰ ਡਿੰਪਲ ਸੂਬਾ ਸਕੱਤਰ, ਮਨਵੀਰ ਬਰਾੜ ਹਲਕਾ ਪ੍ਰਧਾਨ ਬਾਘਾ ਪੁਰਾਣਾ, ਦੀਪੂ ਸਹੋਤਾ ਜ਼ਿਲਾ ਜਰਨਲ ਸਕੱਤਰ, ਸ਼ਿਵਾਜ਼ ਭੋਲਾ ਚੇਅਰਮੈਨ ਮਾਰਕੀਟ ਕਮੇਟੀ, ਸੋਹਣਾ ਖੇਲਾ, ਵਾਰਿਸ ਮੋਗਾ, ਜਸ਼ਨ ਗਿੱਲ, ਸਾਜਨ ਛਾਬੜਾ, ਰਸ਼ਪਾਲ ਦਾਤੇਵਾਲ, ਤਜਿੰਦਰ ਕੰਗ, ਗੁਰਪ੍ਰੀਤ ਸਿੰਘ, ਵਿਕਰਮ ਪੱਤੋ, ਸਟੀਫ਼ਨ ਪੌਲ, ਇੰਦਰਜੀਤ ਵਿੱਕੀ, ਗੁਰਵਿੰਦਰ ਜਵੰਦਾ, ਸਵਰਨ ਖੋਸਾ, ਸੁਖ ਧਾਲੀਵਾਲ, ਕਿਰਨਪ੍ਰੀਤ ਦੌਧਰ ਅਤੇ ਭਾਰੀ ਗਿਣਤੀ ਵਿਚ ਯੂਥ ਕਾਂਗਰਸ ਦੇ ਹੋਰ ਵੀ ਅਹੁਦੇਦਾਰ ਅਤੇ ਮੇਂਬਰ ਸਾਹਿਬਾਨ ਹਾਜਰ ਸਨ।

LEAVE A REPLY

Please enter your comment!
Please enter your name here