ਬਾਲ ਅਤੇ ਕਿਸੋਰ ਮਜਦੂਰੀ ਕਿਸੇ ਵੀ ਹੀਲੇ ਬਰਦਾਸਤ ਨਹੀਂ ਕੀਤਾ ਜਾਵੇਗਾ : ਡਿਪਟੀ ਕਮਿਸਨਰ

0
39
ਬਾਲ ਅਤੇ ਕਿਸੋਰ ਮਜਦੂਰੀ ਕਿਸੇ ਵੀ ਹੀਲੇ ਬਰਦਾਸਤ ਨਹੀਂ ਕੀਤਾ ਜਾਵੇਗਾ ਡਿਪਟੀ ਕਮਿਸਨਰ
ਬਾਲ ਅਤੇ ਕਿਸੋਰ ਮਜਦੂਰੀ ਕਿਸੇ ਵੀ ਹੀਲੇ ਬਰਦਾਸਤ ਨਹੀਂ ਕੀਤਾ ਜਾਵੇਗਾ ਡਿਪਟੀ ਕਮਿਸਨਰ

PLCTV:-

ਮੋਗਾ, 12 ਜੁਲਾਈ (ਅਮਜਦ ਖ਼ਾਨ/ਸੰਦੀਪ ਮੋਂਗਾ) : ਡਿਪਟੀ ਕਮਿਸਨਰ ਸ੍ਰੀ ਸੰਦੀਪ ਹੰਸ ਦੇ ਹੁਕਮਾਂ ਉੱਤੇ ਜਿਲ੍ਹਾ ਮੋਗਾ ਵਿੱਚੋਂ ਬਾਲ ਅਤੇ ਕਿਸੋਰ ਮਜਦੂਰੀ ਖਤਮ ਕਰਨ ਲਈ ਬਾਲ ਅਤੇ ਕਿਸੋਰ ਮਜਦੂਰੀ ਖਾਤਮਾ ਸਪਤਾਹ ਦੀ ਸੁਰੂਆਤ ਕੀਤੀ ਗਈ ਹੈ। ਇਹ ਸਪਤਾਹ 20 ਜੁਲਾਈ ਤੱਕ ਮਨਾਇਆ ਜਾਵੇਗਾ। ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਤ ਕਮਿਸਨਰ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ‘ਦਾ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸਨ ਐਂਡ ਰੈਗੂਲੇਸਨ) ਐਕਟ 2016’ ਦੇ ਉਪਬੰਧ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਦਿਸਾ ਨਿਰਦੇਸਾਂ ਨੂੰ ਲਾਗੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਉਕਤ ਨੂੰ ਲਾਗੂ ਕਰਾਉਣ ਲਈ ਮੋਗਾ ਪੁਲਿਸ, ਸਮੂਹ ਐਸ ਡੀ ਐਮ ਸਾਹਿਬਾਨ, ਵਧੀਕ ਡਿਪਟੀ ਕਮਿਸਨਰ (ਸਹਿਰੀ ਵਿਕਾਸ), ਸਿਵਲ ਸਰਜਨ, ਸਹਾਇਕ ਡਾਇਰੈਕਟਰ ਫੈਕਟਰੀ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜਿਲ੍ਹਾ ਸਿੱਖਿਆ ਅਫਸਰ, ਜਿਲ੍ਹਾ ਲੋਕ ਸੰਪਰਕ ਅਫਸਰ, ਸਹਾਇਕ ਕਿਰਤ ਕਮਿਸਨਰ ਅਤੇ ਲੇਬਰ ਇੰਫੋਰਸਮੈਂਟ ਅਫਸਰ ਅਤੇ ਕਿਰਤ ਇੰਸਪੈਕਟਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਉਹਨਾਂ ਕਿਹਾ ਕਿ ਇਸ ਸਪਤਾਹ ਦੌਰਾਨ ਕਾਰੋਬਾਰੀ ਅਦਾਰਿਆਂ ਅਤੇ ਸੰਸਥਾਵਾਂ, ਜਿੱਥੇ ਕਿ ਬਾਲ ਅਤੇ ਕਿਸੋਰ ਮਜਦੂਰੀ ਕਰਵਾਈ ਜਾਂਦੀ ਹੈ, ਉੱਤੇ ਅਚਾਨਕ ਛਾਪੇ ਮਾਰੇ ਜਾਣਗੇ, ਲੱਭੇ ਗਏ ਬਾਲ ਅਤੇ ਕਿਸੋਰ ਮਜਦੂਰਾਂ ਦੇ ਪੁਨਰਵਾਸ ਅਤੇ ਦੋਸੀਆਂ ਖ਼ਿਲਾਫ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸਨ ਐਂਡ ਰੈਗੂਲੇਸਨ) ਐਕਟ 1986 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਛਾਪਾਮਾਰ ਟੀਮਾਂ ਸਬੰਧਤ ਐਸ ਡੀ ਐਮ ਦੀ ਅਗਵਾਈ ਵਿੱਚ ਛਾਪਾ ਮਾਰਨ ਤੋਂ ਬਾਅਦ ਚੈਕਿੰਗ ਦੀ ਰਿਪੋਰਟ ਰੋਜਾਨਾ ਸਹਾਇਕ ਕਿਰਤ ਕਮਿਸਨਰ ਮੋਗਾ ਨੂੰ ਭੇਜਣ ਲਈ ਪਾਬੰਦ ਹੋਣਗੀਆਂ। ਇਸ ਪੂਰੀ ਪ੍ਰਕਿਰਿਆ ਵਿੱਚ ਕੋਈ ਵੀ ਢਿੱਲ ਜਾਂ ਅਣਗਹਿਲੀ ਵਰਤਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਤਸਵੀਰ ਨੰਬਰ : 12 ਮੋਗਾ 3

LEAVE A REPLY

Please enter your comment!
Please enter your name here