ਭਾਰਤ ਵਿਕਾਸ ਪ੍ਰੀਸਦ ਧਰਮਕੋਟ ਵੱਲੋਂ ਐਮ.ਡੀ ਧਰੁਵ ਕਾਂਸਲ ਨੂੰ ਕੀਤਾ ਗਿਆ ਸਨਮਾਨਿਤ

0
28
ਭਾਰਤ ਵਿਕਾਸ ਪ੍ਰੀਸਦ ਧਰਮਕੋਟ ਵੱਲੋਂ ਐਮ.ਡੀ ਧਰੁਵ ਕਾਂਸਲ ਨੂੰ ਕੀਤਾ ਗਿਆ ਸਨਮਾਨਿਤ
ਭਾਰਤ ਵਿਕਾਸ ਪ੍ਰੀਸਦ ਧਰਮਕੋਟ ਵੱਲੋਂ ਐਮ.ਡੀ ਧਰੁਵ ਕਾਂਸਲ ਨੂੰ ਕੀਤਾ ਗਿਆ ਸਨਮਾਨਿਤ

PLC TV:-

ਮੋਗਾ, 12 ਜੁਲਾਈ (ਅਮਜਦ ਖ਼ਾਨ) : ਭਾਰਤ ਵਿਕਾਸ ਪ੍ਰੀਸਦ ਸਮਾਜਸੇਵੀ ਸੰਸਥਾ ਧਰਮਕੋਟ ਵੱਲੋਂ 59ਵਾਂ ਸਥਾਪਨਾ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਰੂਰਤਮੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਚੋਖਾ ਇੰਮਪਾਈਰ ਦੇ ਐਮ, ਡੀ. ਧਰੁਵ ਕਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਭਾਰਤ ਵਿਕਾਸ ਪ੍ਰੀਸ਼ਦ ਵਲੋਂ ਉਨ੍ਹਾਂ ਨੂੰ ਜੀ ਆਈਆ ਆਖਦਿਆ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਭਾਰਤ ਵਿਕਾਸ ਪਰਿਸਦ ਧਰਮਕੋਟ ਦੇ ਸਮਾਜਿਕ ਕੰਮਾਂ ਤੋਂ ਖੁਸ਼ ਹੋ ਕੇ ਉਹਨਾ ਭਾਰਤ ਵਿਕਾਸ ਪਰਿਸਦ ਧਰਮਕੋਟ ਦੇ ਮੈਂਬਰਸ਼ਿਪ ਵੀ ਹਾਸਿਲ ਕੀਤੀ।

ਇਸ ਮੌਕੇ ਮੁੱਖ ਮਹਿਮਾਨ ਧਰੁਵ ਕਾਂਸਲ ਨੇ ਸੰਸਥਾ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੂੰ 59ਵੇਂ ਸਥਾਪਨਾ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਸਾਡਾ ਸਾਰਿਆ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਹਰ ਗਰੀਬ ਅਤੇ ਜ਼ਰੁਰਤ ਮੰਦ ਵਿਅਕਤੀ ਦੀ ਮਦਦ ਕਰੀਏ। ਇਸ ਮੌਕੇ ਧਰੁਵ ਕਾਂਸਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਦੀ ਸੰਸਥਾ ਵਲੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਥਾਪਨਾ ਦਿਵਸ ਮੌਕੇ ਸੰਸਥਾ ਦੇ ਆਗੂਆਂ ਨੇ ਕੇਕ ਕੱਟ ਕੇ ਮਨਾਇਆ ਤੇ ਸਾਰੇ ਮੈਂਬਰ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ।

ਇਸ ਮੌਕੇ ਅਤੁਲ ਕੁਮਾਰ ਨੌਹਰੀਆ ਚੇਅਰਮੈਨ, ਪ੍ਰਧਾਨ ਗੌਰਵ ਸਰਮਾ ਸੈਕਟਰੀ ਰਾਜੇਸ ਸੁਖੀਜਾ, ਕੈਸੀਅਰ ਜਸਵਿੰਦਰ ਸਿੰਘ , ਸੀਨੀਅਰ ਮੈਂਬਰ ਮੰਗਤ ਰਾਮ ਗੋਇਲ, ਸਲਾਹਕਾਰ ਅਸ਼ਵਨੀ ਜੱਸੀ, ਨਰਿੰਦਰ ਗਰੋਵਰ, ਤਰਸੇਮ ਅਰੋੜਾ, ਗੌਰਵ ਡਾਬਰਾ, ਸਚਿਨ ਗਰੋਵਰ, ਅਨੰਦ ਗੁਪਤਾ, ਰਤਨ ਸਿੰਘ, ਡਾ, ਤੇਜਬੀਰ ਸਿੰਘ ਮਾਸਟਰ, ਵਿਜੈ ਗੋਇਲ, ਰਿੰਕੇਨ ਨਹੋਰੀਆ, ਡਾ, ਰਾਜਿੰਦਰ ਬੱਤਰਾ ਬੱਬਲੂ ਆਹੂਜਾ, ਅਮਿਤ ਗਰਗ, ਯਸ਼ ਨਹੋਰੀਆ, ਗੁਰਮੁਖ ਸਿੰਘ ਆਦਿ ਹਾਜ਼ਰ ਸਨ। ਭਾਰਤ ਵਿਕਾਸ ਪ੍ਰੀਸ਼ਦ ਵਲੋਂ ਚੋਖਾ ਇੰਮਪਾਈਰ ਦੇ ਐਮ.ਡੀ. ਧਰੁਵ ਕਾਂਸਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here