ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੱਦੇ ‘ਤੇ ਹਜਾਰਾਂ ਦੀ ਗਿਣਤੀ ਵਿੱਚ ਸਾੜੀਆਂ ਛੇਵੇਂ ਪੇਅ ਕਮਿਸਨ ਦੀਆਂ ਕਾਪੀਆਂ

0
43
ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੱਦੇ ‘ਤੇ ਹਜਾਰਾਂ ਦੀ ਗਿਣਤੀ ਵਿੱਚ ਸਾੜੀਆਂ ਛੇਵੇਂ ਪੇਅ ਕਮਿਸਨ ਦੀਆਂ ਕਾਪੀਆਂ
ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੱਦੇ ‘ਤੇ ਹਜਾਰਾਂ ਦੀ ਗਿਣਤੀ ਵਿੱਚ ਸਾੜੀਆਂ ਛੇਵੇਂ ਪੇਅ ਕਮਿਸਨ ਦੀਆਂ ਕਾਪੀਆਂ

PLCTV:-

ਪੇਅ ਕਮਿਸਨ ਦੇ ਖਲਿਾਫ 18 ਜੁਲਾਈ ਨੂੰ ਬਠਿੰਡਾ ‘ਚ ਗਰਜਣਗੇ ਪੰਜਾਬ ਭਰ ਦੇ ਅਧਿਆਪਕ

ਮੋਗਾ, 9 ਜੁਲਾਈ (ਅਮਜਦ ਖ਼ਾਨ/ਵਿਸ਼ਵਦੀਪ ਕਟਾਰੀਆ) : ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੱਦੇ ‘ਤੇ ਸੂਬੇ ਭਰ ਦੇ ਸਿਰੇ ਜਿਲਿ੍ਹਆਂ ਦੇ ਸਮੂਹ ਸਕੂਲਾਂ ਵਿੱਚ ਛੇਵੇਂ ਪੇਅ ਕਮਿਸਨ ਦੀਆਂ ਕਾਪੀਆਂ ਸਾੜਦੇ ਹੋਏ ਕਾਂਗਰਸ ਸਰਕਾਰ ਖਿਲਾਫ ਰੋਹ ਪ੍ਰਗਟ ਕੀਤਾ,ਸੰਯੁਕਤ ਅਧਿਆਪਕ ਫਰੰਟ ਵਿੱਚ ਸਾਮਲ ਜੱਥੇਬੰਦੀਆ ਡੀ.ਟੀ.ਐਫ., 6060 ਮਾਸਟਰ ਕੇਡਰ ਯੂਨੀਅਨ, 5178 ਮਾਸਟਰ ਕੇਡਰ ਯੂਨੀਅਨ, 3582 ਅਧਿਆਪਕ ਯੂਨੀਅਨ, ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸਨ, ਈ.ਟੀ.ਟੀ. 6505 ਅਧਿਆਪਕ ਯੂਨੀਅਨ, ਮੁੱਖ ਅਧਿਆਪਕ ਜਥੇਬੰਦੀ ਪੰਜਾਬ ਤੇ ਈ.ਟੀ.ਟੀ. ਟੀਚਰ ਯੂਨੀਅਨ ਪੰਜਾਬ ਦੇ ਸੂਬਾ ਆਗੂਆਂ ਦਿਗਵਿਜੇਪਾਲ ਸਰਮਾ, ਅਮਨਦੀਪ ਮਟਵਾਣੀ, ਇੰਦਰਪਾਲ ਢਿੱਲੋਂ, ਸੰਦੀਪ ਸ਼ਰਮਾ ਸੈਦੋਕੇ, ਬਲਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਮੁਲਾਜਮ ਮਾਰੂ ਛੇਵੇਂ ਪੇਅ ਕਮਿਸ਼ਨ ਦੀਆਂ ਕਾਪੀਆਂ ਮੋਗਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਅੱਗੇ ਸਾੜੀਆਂ ਗਈਆਂ।

ਪੌਦਿਆਂ ਦੀ ਸਾਂਭ ਸੰਭਾਲ ਲਈ ਵਿਛਾਈ ਪਾਈਪ ਲਾਈਨ ਦਾ ਕਾਂਗਰਸ ਦੇ ਸਿਟੀ ਪ੍ਰਧਾਨ ਜਤਿੰਦਰ ਅਰੋੜਾ ਨੇ ਕੀਤਾ ਉਦਘਾਟਨ

ਉਹਨਾਂ ਕਿਹਾ ਕਿ ਸੂਬੇ ਦੀ ਸਰਕਾਰ ਦੇ ਮੁਲਾਜਮ ਵਿਰੋਧੀ ਫੈਸਲਿਆਂ ਪ੍ਰਤੀ ਆਪਣਾ ਰੋਹ ਅਤੇ ਰੋਸ ਪ੍ਰਗਟ ਕਰਨ ਲਈ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ਵਿਖੇ 18 ਜੁਲਾਈ 2021 ਨੂੰ ਉਲੀਕੇ ਪੰਜਾਬ ਪੱਧਰ ਦੇ ਧਰਨੇ ਅਤੇ ਰੈਲੀ ਦੇ ਪ੍ਰੋਗਰਾਮ ਵਿੱਚ ਪੰਜਾਬ ਦੇ ਸਾਰੇ ਜਿਲਿਆਂ ਦੇ ਅਧਿਆਪਕ ਹਜਾਰਾਂ ਦੀ ਗਿਣਤੀ ਵਿੱਚ ਅਧਿਆਪਕ ਸਮੂਲੀਅਤ ਕਰਨਗੇ। ਸੰਯੁਕਤ ਅਧਿਆਪਕ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਪਹਿਲੀ ਵਾਰ ਹੋਵੇਗਾ ਕਿ ਪੇ ਕਮਿਸਨ ਲਾਗੂ ਹੋਣ ਨਾਲ ਸੂਬੇ ਦੇ ਮੁਲਾਜਮਾਂ ਦੀਆਂ ਤਨਖਾਹਾਂ ਘੱਟਣਗੀਆਂ। ਅਮਨਦੀਪ ਮਾਛੀਕੇ, ਸੁਖਪਾਲਜੀਤ ਮੋਗਾ, ਅਮਰਦੀਪ ਬੁੱਟਰ, ਸੁਖਵਿੰਦਰ ਘੋਲੀਆ, ਸਵਰਨਦਾਸ ਧਰਮਕੋਟ ਨੇ ਆਖਿਆ ਕਿ ਸਰਕਾਰ ਨੇ ਅਧਿਆਪਕਾਂ/ਮੁਲਾਜ਼ਮਾਂ ਦੇ ਡੀ.ਏ. ਦੀਆਂ ਕਿਸ਼ਤਾਂ ਅਤੇ ਕਿਸ਼ਤਾਂ ਦੇ ਬਕਾਇਆਂ ਨੂੰ ਰੋਕ ਕੇ ਪਹਿਲਾਂ ਹੀ ਵੱਡੀ ਆਰਥਿਕ ਸੱਟ ਮਾਰੀ ਹੈ।

ਵੋਟ ਬਣਾਉਣ ਅਤੇ ਦਰੁਸਤੀ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਕੀਤਾ ਨਿਪਟਾਰਾ : ਬਰਜਿੰਦਰ ਸਿੰਘ

ਉੱਥੇ ਹੁਣ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰਨ ਅਤੇ ਅਧਿਆਪਕਾਂ ਨੂੰ ਲਾਭ ਦੇਣ ਦੀ ਬਜਾਏ ਪਹਿਲਾਂ ਤੋਂ ਮਿਲਦੇ ਲਾਭ ਖੋਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਮੂਹ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਮੁਲਾਜਮਾਂ ਦੀਆਂ ਸਮੂਹ ਕੈਟਾਗਰੀਆਂ ‘ਤੇ 3.75 ਦਾ ਗੁਣਾਂਕ ਲਾਗੂ ਕਰਦੇ ਹੋਏ ਪੇਅ ਕਮਿਸਨ ਦੀਆਂ ਸਿਫਾਰਸਾਂ ਅਨੁਸਾਰ ਭੱਤਿਆਂ ਵਿੱਚ ਵਾਧਾ ਕਰਕੇ ਛੇਵੇਂ ਪੇਅ ਕਮਿਸਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾ ਦੀਆ ਮੰਗਾਂ ਨਾ ਮੰਨੀਆਂ ਤਾਂ ਸਮੂਹ ਅਧਿਆਪਕ ਤੇ ਮੁਲਾਜਮ ਵਰਗ ਇਹ ਧੱਕਾ ਸਹਿਣ ਨਹੀਂ ਕਰਨਗੇ।

LEAVE A REPLY

Please enter your comment!
Please enter your name here