ਚੇਅਰਮੈਨ ਵਿਨੋਦ ਬਾਂਸਲ ਦੇ ਸੁਪਨਿਆਂ ਨੂੰ ਬੂਰ ਪਿਆ, ਇੰਪਰੂਵਮੈਂਟ ਟਰੱਸਟ ਮਾਰਕੀਟ ਚ ਲਗਾਏ ਪੌਦੇ, ਬਣੇ ਜੀ.ਟੀ. ਰੋਡ ਦੀ ਸ਼ਾਨ

0
42
ਚੇਅਰਮੈਨ ਵਿਨੋਦ ਬਾਂਸਲ ਦੇ ਸੁਪਨਿਆਂ ਨੂੰ ਬੂਰ ਪਿਆ, ਇੰਪਰੂਵਮੈਂਟ ਟਰੱਸਟ ਮਾਰਕੀਟ ਚ ਲਗਾਏ ਪੌਦੇ, ਬਣੇ ਜੀ.ਟੀ. ਰੋਡ ਦੀ ਸ਼ਾਨ
ਚੇਅਰਮੈਨ ਵਿਨੋਦ ਬਾਂਸਲ ਦੇ ਸੁਪਨਿਆਂ ਨੂੰ ਬੂਰ ਪਿਆ, ਇੰਪਰੂਵਮੈਂਟ ਟਰੱਸਟ ਮਾਰਕੀਟ ਚ ਲਗਾਏ ਪੌਦੇ, ਬਣੇ ਜੀ.ਟੀ. ਰੋਡ ਦੀ ਸ਼ਾਨ

PLCTV:-

ਮੋਗਾ, 9 ਜੁਲਾਈ (ਅਮਜਦ ਖ਼ਾਨ) : ਚੇਅਰਮੈਨ ਵਿਨੋਦ ਬਾਂਸਲ ਦੇ ਸੁਪਨਿਆਂ ਨੂੰ ਬੂਰ ਪੈਣ ਲੱਗਾ ਹੈ ਅਤੇ ਪਿਛਲੇ ਸਾਲ ਇੰਪਰੂਵਮੈਂਟ ਟਰੱਸਟ ਮਾਰਕੀਟ ‘ਚ ਲਗਾਏ ਪੌਦੇ ਹੁਣ ਵੱਡੇ ਹੋ ਗਏ ਨੇ ਤੇ ਉਹਨਾਂ ਨੂੰ ਫੁੱਲ ਪੈਣ ਕਰਕੇ ਆਮ ਲੋਕਾਂ ਦਾ ਧਿਆਨ ਖਿੱਚਦੇ ਨੇ। ਇਹਨਾਂ ਪੌਦਿਆਂ ਸਦਕਾ ਵਾਤਾਵਰਨ ਸ਼ੁੱਧ ਹੋ ਰਿਹੈ, ਇਸ ਕਰਕੇ ਹੁਣ ਆਮ ਲੋਕ ਸ਼ੁੱਧਤਾ ਭਰਪੂਰ ਜ਼ਿੰਦਗੀ ਜਿਉਂ ਸਕਣ ਦੇ ਸਮਰੱਥ ਹੋ ਸਕਣਗੇ। ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਮੋਗਾ ਵਿਖੇ ਟਰੱਸਟ ਦੀ ਮਾਰਕੀਟ ਦਾ ਮੂੰਹ ਮੁਹਾਂਦਰਾ ਬਦਲਦਿਆਂ, ਇੰਟਰਲੌਕ ਟਾਈਲਾਂ ਦੀ ਫ਼ਰਸ਼ ਲਗਵਾਈ ਅਤੇ ਪੌਦਿਆਂ ਨਾਲ ਸੁੰਦਰੀਕਰਨ ਦੀ ਮੁਹਿੰਮ ਵਿੱਢੀ ਸੀ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਨੇ।

ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੱਦੇ ‘ਤੇ ਹਜਾਰਾਂ ਦੀ ਗਿਣਤੀ ਵਿੱਚ ਸਾੜੀਆਂ ਛੇਵੇਂ ਪੇਅ ਕਮਿਸਨ ਦੀਆਂ ਕਾਪੀਆਂ

ਚੇਅਰਮੈਨ ਬਾਂਸਲ ਵਲੋਂ ਮਾਰਕੀਟ ਨੂੰ ਦਿਤੇ ਨਵੇਂ ਰੂਪ ਸਦਕਾ ਮਾਰਕੀਟ ਵਿਚ ਚਹਿਲ ਪਹਿਲ ਵੀ ਵਧੀ ਹੈ ਅਤੇ ਸਾਰੀਆਂ ਹੀ ਸ਼ੌਪਸ ਵਿਚ ਗਹਿਮਾ ਗਹਿਮੀ ਨਜ਼ਰ ਆਓਂਦੀ ਹੈ। ਇੰਜ ਆਪਣੇ ਇਕ ਸਾਲ ਦੇ ਅਰਸੇ ਦੌਰਾਨ ਚੇਅਰਮੈਨ ਵਿਨੋਦ ਬਾਂਸਲ ਨੇ ਸਮਰੱਥ ਸ਼ਾਸਕ ਹੋਣ ਦਾ ਸਬੂਤ ਵੀ ਪੇਸ਼ ਕੀਤਾ ਹੈ ਜਦ ਕਿ ਮੋਗਾ ਵਾਸੀਆਂ ਦੀ ਚੰਗੇਰੀ ਸਿਹਤ ਲਈ ਪਾਰਕਾਂ ਵਿਚ ਲਗਾਏ ਜਿਮ ਅਤੇ ਟਰੱਸਟ ਦੀਆਂ ਕੋਲੋਨੀਆਂ ਦੀ ਬਦਲੀ ਨਕਸ਼ ਨੁਹਾਰ ਚੇਅਰਮੈਨ ਵਿਨੋਦ ਬਾਂਸਲ ਦੀਆਂ ਵੱਡੀਆਂ ਪ੍ਰਾਪਤੀਆਂ ਚ ਸ਼ੁਮਾਰ ਹੋਣ ਲੱਗੀ ਹੈ।

LEAVE A REPLY

Please enter your comment!
Please enter your name here