ਮੋਗਾ,3 ਜੁਲਾਈ (ਅਮਜਦ ਖ਼ਾਨ) : ਅੱਜ ਮੋਗਾ ਹਲਕੇ ‘ਚ ਵਿਧਾਇਕ ਡਾ. ਹਰਜੋਤ ਕਮਲ ਦੇ ਉੱਦਮਾਂ ਸਦਕਾ ਸਿਹਤ ਵਿਭਾਗ ਵੱਲੋਂ ਕੋਵਿਡ ਟੀਕਾਕਰਨ ਦੇ ਨੋਡਲ ਅਫਸਰ ਡਾ. ਅਸ਼ੋਕ ਸਿੰਗਲਾ ਦੀ ਨਿਗਰਾਨੀ ਹੇਠ 9 ਵੱਖ ਵੱਖ ਥਾਵਾਂ ’ਤੇ 18 ਸਾਲਾ ਉਮਰ ਵਰਗ ਅਤੇ 45 ਸਾਲਾ ਤੋਂ ਵੱਧ ਉਮਰ ਵਰਗ ਵਾਲੇ ਨਾਗਰਿਕਾਂ ਨੂੰ ਕੋਵੀਸ਼ੀਲਡ ਦੀ ਪਹਿਲੀ ਅਤੇ ਦੂਸਰੀ ਡੋਜ਼ ਲਗਾਉਣ ਲਈ ਕੈਂਪ ਆਯੋਜਿਤ ਕੀਤਾ ਗਿਆ,ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ ਦੀ ਪਤਨੀ ਡਾ. ਰਜਿੰਦਰ ਕੌਰ ਨੇ ਸਰਕਾਰੀ ਕੰਨਿਆ ਸਕੂਲ ਮੇਨ ਬਜ਼ਾਰ ‘ਚ ਚੱਲ ਰਹੇ ਕੋਵਿਡ ਵੈਕਸੀਨੇਸ਼ਨ ਕੈਂਪ ਦਾ ਨਿਰੀਖਣ ਕੀਤਾ,ਇਸ ਮੌਕੇ ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਅਤੇ ਸਟਾਫ ਨੇ ਡਾ. ਰਜਿੰਦਰ ਕੌਰ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਡਾ. ਰਜਿੰਦਰ ਕੌਰ ਨਾਲ ਡਾ. ਸੁਖਪ੍ਰੀਤ ਸਿੰਘ ਬਰਾੜ ਐੱਸ.ਐੱਮ.ਓ, ਉੱਘੀ ਸਮਾਜ ਸੇਵਿਕਾ ਅੰਜੂ ਸਿੰਗਲਾ ਪ੍ਰਧਾਨ ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ (ਮਹਿਲਾ ਵਿੰਗ), ਸਾਬਕਾ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਕੌਂਸਲਰ ਸਾਹਿਲ ਅਰੋੜਾ ਹਾਜ਼ਰ ਸਨ,ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਜਿੰਦਰ ਕੌਰ ਨੇ ਕਿਹਾ ਕਿ ਅੱਜ ਆਰੀਆ ਮਾਡਲ ਸਕੂਲ ਨਿਊ ਟਾਊਨ, ਡੇਰਾ ਸੱਚਾ ਸੌਦਾ ਕੋਟਕਪੂਰਾ ਬਾਈਪਾਸ, ਰਾਧਾ ਸਆਮੀ ਡੇਰਾ ਕੋਟਕਪੂਰਾ ਬਾਈਪਾਸ, ਕੈਂਬਰਿੱਜ ਇੰਟਰਨੈਸ਼ਨਲ ਸਕੂਲ, ਬਾਬਾ ਦੀਪ ਸਿੰਘ ਸੁਸਾਇਟੀ, ਨੈਸ਼ਨਲ ਕਾਨਵੇਂਟ ਸਕੂਲ, ਰਾਧਾ ਸੁਆਮੀ ਡੇਰਾ ਅੰਮ੍ਰਿਤਸਰ ਰੋਡ, ਗੁਰਦੁਆਰਾ ਬੀਬੀ ਕਾਹਨ ਕੌਰ ਜੀ ਵਿਖੇ ਵੀ ਟੀਕਾਕਰਨ ਕੈਂਪ ਲਗਾ ਕੇ ਵੱਡੀ ਗਿਣਤੀ ਵਿਚ ਵੀ ਲੋਕਾਂ ਨੂੰ ਮੁੱਫਤ ਵੈਕਸੀਨੇਸ਼ਨ ਦਿੱਤੀ ਗਈ ਹੈ। ਇਸ ਮੌਕੇ ਡਾ: ਰਜਿੰਦਰ ਕੌਰ ਸਮੂਹ ਪਤਵੰਤਿਆਂ ਨੇ ਸਕੂਲ ਦੀ ਹਦੂਦ ਵਿਚ ਪੌਦੇ ਵੀ ਲਗਾਏ।
